Skip to content
Independent perspectives. Global stories.
BREAKING

ਯੂਪੀਏ ਨੇਤਾਵਾਂ ਨੇ ਕੋਲਗੇਟ ਅਤੇ ਸੀ. ਡਬਲਿਊ. ਜੀ. ਘਪਲਿਆਂ ’ਚੋਂ ਵ¤ਡੇ ਨਾਮ ਹਟਾਉਣ ਲਈ ਦਬਾਅ ਪਾਇਆ ਸੀ : ਵਿਨੋਦ ਰਾਏ

Share this story

Page-1_14 ਨਵੀਂ ਦਿ¤ਲੀ, 24 ਅਗਸਤ (ਪੀ. ਟੀ)- ਸਾਬਕਾ ਸੀ. ਏ. ਜੀ. ਵਿਨੋਦ ਰਾਏ ਦਾ ਕਹਿਣਾ ਹੈ ਕਿ ਯੂ. ਪੀ. ਏ. ਦੇ ਨੇਤਾਵਾਂ ਵ¤ਲੋਂ ਉਨ੍ਹਾਂ ਦੇ ਉ¤ਪਰ ਕੋਲਗੇਟ ਅਤੇ ਕਾਮਨਵੈਲਥ ਖੇਡ ਘੁਟਾਲਿਆਂ ’ਚ ਕੁਝ ਨਾਮਾਂ ਨੂੰ ਹਟਾਉਣ ਲਈ ਦਬਾਅ ਪਾਇਆ ਗਿਆ ਸੀ। ਇਸ ਅਖ਼ਬਾਰ ਨਾਲ ਗ¤ਲਬਾਤ ‘ਚ ਵਿਨੋਦ ਰਾਏ ਨੇ ਕਿਹਾ ਕਿ ਨੇਤਾ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਨੂੰ ਕਿਹਾ ਕਿ ਕਾਮਨਵੈਲਥ ਖੇਡਾਂ ਅਤੇ ਕੋਲਾ ਵੰਡ ਦੀ ਰਿਪੋਰਟਾਂ ਨਾਲ ਜੁੜੇ ਕੁਝ ਲੋਕਾਂ ਦੇ ਨਾਮ ਹਟਾ ਦਿ¤ਤੇ ਜਾਣ ਜਾਂ ਉਨ੍ਹਾਂ ਨੂੰ ਬਚਾ ਲਿਆ ਜਾਵੇ। ਰਾਏ ਨੇ ਦ¤ਸਿਆ ਕਿ 15 ਸਤੰਬਰ ਨੂੰ ਜਾਰੀ ਹੋਣ ਜਾ ਰਹੀ ਕਿਤਾਬ ‘ਨਾਟ ਜਸਟ ਐਨ ਅਕਾਉਂਟੇਂਟ ’ਚ ਵਿਸਥਾਰ ਨਾਲ ਗ¤ਲ ਦਾ ਉ¤ਲੇਖ ਕੀਤਾ ਗਿਆ ਹੈ ਕਿ ਉਸ ਵਕਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਫ਼ੈਸਲਿਆਂ ਨਾਲ ਦੇਸ਼ ਨੂੰ ਕਿੰਨਾ

ਵ¤ਡਾ ਨੁਕਸਾਨ ਹੋਇਆ ਸੀ।
ਕਾਂਗਰਸ ਵੱਲੋ ਅਲੋਚਨਾ- ਕਾਂਗਰਸ ਨੇ ਸਾਬਕਾ ਕੰਟਰੋਲਰ ਅਤੇ ਮਹਾਂਲੇਖਾਕਾਰ (ਸੀ ਏ ਜੀ) ਸ੍ਰੀ ਵਿਨੋਦ ਰਾਏ ਦੇ ਉਸ ਦਾਅਵੇ ਦੀ ਤਿੱਖੀ ਅਲੋਚਨਾ ਕੀਤੀ ਹੈ ਜਿਸ ਵਿੱਚ ਯੂਪੀਏ ਸ਼ਾਸਨਕਾਲ ਦੌਰਾਨ ਘਪਲਿਆਂ ਵਿੱਚ ਸ਼ਾਮਲ ਲੋਕਾਂ ਦੇ ਨਾਮ ਹਟਾਉਣ ਲਈ ਉਨ੍ਹਾਂ ’ਤੇ ਦਬਾਅ ਬਣਾਉਣ ਦੀ ਗੱਲ ਕਹੀ ਗਈ ਹੈ। ਪਾਰਟੀ ਦਾ ਕਹਿਣਾ ਹੈ ਕਿ ਚੀਜ਼ਾਂ ਨੂੰ ਸਨਸਨੀਖੇਜ਼ ਬਣਾਉਣਾ ਸ੍ਰੀ ਰਾਏ ਦੀ ਆਦਤ ਹੈ।
ਕਾਂਗਰਸੀ ਨੇਤਾ ਸ੍ਰੀ ਮੁਨੀਸ਼ ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਸ੍ਰੀ ਰਾਏ ਦਬਾਅ ਹੇਠ ਸਨ ਜਾਂ ਉਨ੍ਹਾਂ ਨੂੰ ਸਿੱਧੇ-ਅਸਿੱਧੇ ਰੂਪ ਵਿੱਚ ਮਜਬੂਰ ਕੀਤਾ ਜਾ ਰਿਹਾ ਸੀ ਕਿ ਕੁਝ ਲੋਕਾਂ ਦੇ ਨਾਮ ਦਿੱਤੇ ਜਾਣ ਅਤੇ ਕੁਝ ਹਟਾ ਦਿੱਤੇ ਜਾਣ ਤਾਂ ਕਿ ਇਹ ਉਨ੍ਹਾਂ ਉਪਰ ਨਿਰਭਰ ਨਹੀਂ ਸੀ ਕਿ ਉਹ ਉਸ ਸਮੇਂ ਇਸ ਗੱਲ ਨੂੰ ਜਨਤਕ ਕਰਦੇ। ਉਨ੍ਹਾਂ ਕਿਹਾ ਕਿ ਵਿਨੋਦ ਰਾਏ ਸੰਭਵ ਤੌਰ ’ਤੇ ਸਨਸਨੀ ਫੈਲਾਉਣ ਵਾਲੀਆਂ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਦਬਾਈ ਬੈਠੇ ਸਨ ਤਾਂ ਜੋ ਇਨ੍ਹਾਂ ਦਾ ਉਪਯੋਗ ਉਹ ‘ਸੇਵਾਮੁਕਤੀ ਪੈਨਸ਼ਨ ਯੋਜਨਾ’ ਲਈ ਕਰ ਸਕਣ। ਉਨ੍ਹਾਂ ਮੁਤਾਬਿਕ ਸਾਬਕਾ ਨੌਕਰਸ਼ਾਹ ਇਹ ਮੰਨ ਕੇ ਚੱਲ ਰਹੇ ਹਨ ਕਿ ਜਦੋਂ ਵੀ ਲਿਖੋ ਆਸੇ-ਪਾਸੇ ਸਨਸਨੀ ਫੈਲਾਓ ਅਤੇ ਮਾਇਆ ਕਮਾਓ। ਵਿਨੋਦ ਰਾਏ ਨੇ ਦਾਅਵਾ ਕੀਤਾ ਹੈ ਕਿ ਯੂ ਪੀ ਏ ਦੇ ਅਹੁਦੇਦਾਰਾਂ ਨੇ ਕੁਝ ਨੇਤਾਵਾਂ ਨੂੰ ਇਸ ਕੰਮ ’ਤੇ ਲਗਾਇਆ ਸੀ ਕਿ ਮੈਂ ਕੋਲਗੇਟ ਅਤੇ ਰਾਸ਼ਟਰਮੰਡਲ ਖੇਡ ਘਪਲੇ ਨਾਲ ਜੁੜੀ ਆਡਿਟ ਰਿਪੋਰਟ ’ਚੋਂ ਕੁਝ ਨਾਮ ਹਟਾ ਦੇਵਾਂ। ਰਾਏ ਨੇ ਆਪਣੀ ਆਉਣ ਵਾਲੀ ਕਿਤਾਬ ‘ਨਾਟ ਜਸਟ ਐਨ ਅਕਾਉਂਟ’ ਜੋ ਕਿ ਅਗਲੇ ਮਹੀਨੇ ਰਿਲੀਜ਼ ਹੋਵੇਗੀ ’ਚ ਆਪਣੇ ਅਜਿਹੇ ਵਿਚਾਰ ਪ੍ਰਗਟਾਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕੈਗ ਬਣਨ ਤੋਂ ਪਹਿਲਾਂ ਆਈ ਐਮ ਐਸ ’ਚ ਉਨ੍ਹਾਂ ਦੇ ਸਹਿਯੋਗੀ ਰਹੇ ਕੁਝ ਲੋਕਾਂ ਨੂੰ ਯੂਪੀਏ ਦੇ ਅਹੁਦੇਦਾਰਾਂ ਨੇ ਨਾਮ ਹਟਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ।

WRITTEN BY