ਮੋਗਾ, 23 ਜੁਲਾਈ (ਨਰੇਸ਼ ਬੌਬੀ)-ਨਿਸ਼ਕਾਮ ਸੇਵਾ ਭਾਵ (ਰਜਿ.) ਮੋਗਾ ਸੰਸਥਾ ਦੀ ਮਹੀਨਾਵਾਰ ਮੀਟਿੰਗ ਨਿਊਰੋਥਰੈਪੀ ਸੇਵਾ ਕੇਂਦਰ ਵਿਸ਼ਕਰਮਾ ਗਲੀ ਨਾਨਕ ਨਗਰੀ ਵਿਖੇ ਪ੍ਰਧਾਨ ਬੋਧਰਾਜ ਮਜੀਠੀਆ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਉਤਰਾਖੰਡ ਵਿਚ ਆਏ ਹੜ੍ਹ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਅਤੇ ਦੋ ਮਿੰਟ ਦਾ ਮੋਨ ਧਾਰਿਆ ਗਿਆ।

ਉਸ ਤੋਂ ਬਾਅਦ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਮੋਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਕੱਤਰ ਸ. ਚਰਨਜੀਤ ਸਿੰਘ ਝੰਡੇਆਣਾ ਨੇ ਕਿਹਾ ਕਿ ਇਸ ਮਹੀਨੇ ਦੇ ਅਖੀਰ ਵਿਚ ਬੱਚਿਆਂ ਨੂੰ ਵਜੀਫ਼ੇ 3-3 ਮਹੀਨੇ ਦਾ ਦਿੱਤੇ ਜਾਣਗੇ ਅਤੇ ਅਗਸਤ ਦੇ ਪਹਿਲੇ ਹਫ਼ਤੇ ਮੋਗੇ ਜਿਲ੍ਹੇ ਦੇ ਜਿਨ੍ਹੇ ਬੱਚੇ ਮੈਟ੍ਰਿੱਕ ਵਿਚ ਫ਼ਸਟ ਆਏ ਹਨ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੋਕੇ ਉਨ੍ਹਾਂ ਕਿਹਾ ਕਿ ਉਤਰਾਖੰਡ ਵਿਚ ਹੜ੍ਹ ਪੀੜਤਾਂ ਲਈ ਮਦਦ ਲਈ ਨਗਦੀ ਤੋਂ ਇਲਾਵਾ ਬਾਕੀ ਸਮਾਨ ਜਿਵੇਂ ਬਰਤਨ, ਕੰਬਲ, ਆਦਿ ਵੀ ਮੁਹੱਇਆ ਕਰਵਾਉਣ ਲਈ ਸੰਸਥਾ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ। ਇਸ ਮੋਕੇ ਕੈਸ਼ੀਅਰ ਸ.ਜਸਪਾਲ ਸਿੰਘ ਮੋਗਾ ਨੇ ਕਿਹਾ ਕਿ ਨਿਊਰੋਥਰੈਪੀ ਦੇ ਜਨਮ ਦਾਤਾ ਡਾ.ਲਾਜਪਤ ਰਾਏ ਮਾਹਿਰ ਦਾ ਜਨਮ ਦਿਹਾੜਾ 23 ਅਗਸਤ ਨੂੰ ਮਨਾਇਆ ਜਾਵੇਗਾ। ਇਸ ਮੋਕੇ ਨਿਸ਼ਕਾਮ ਸੇਵਾ ਭਾਵ (ਰਜਿ.) ਮੋਗਾ ਸੰਸਥਾ ਦੇ ਆਹੁਦੇਦਾਰ ਹਾਜ਼ਰ ਸਨ।
ਨਿਸ਼ਕਾਮ ਸੇਵਾ ਭਾਵ ਦੀ ਮੀਟਿੰਗ ‘ਚ ਉੱਤਰਾਖੰਡ ਦੇ ਮ੍ਰਿਤਕਾਂ ਨੂੰ ਭਾਵਭਿੰਨੀ ਸ਼ਰਧਾਂਜਲੀ



