Skip to content
Independent perspectives. Global stories.
BREAKING

ਫਿਲਮ ਲਾਇਨ ’ਚ ਆਉਣ ਲਈ ਮੈਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ : ਸੁਖਵਿੰਦਰ ਰਾਜ

Share this story

ਵਿਕਰਮ ਸਿੰਘ ਵਿੱਕੀ
ਸੰਪਰਕ : 81464-25655

ਦੋਸਤੋ, ਪ੍ਰਮਾਤਮਾ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਕਲਾ ਬਖਸ਼ੀ ਏ ਤੇ ਇਹ ਕਲਾ ਇਨਸਾਨ ਦੇ ਅੰਦਰ ਛੁਪੀ ਹੁੰਦੀ ਹੈ। ਬੱਸ ਲੋੜ ਹੁੰਦੀ ਏ ਆਪਦੇ ਅੰਦਰ ਝਾਤ ਮਾਰਨ ਦੀ ਤੇ  ਇਸ ਕਲਾਂ ਨੂੰ ਹੀਰਿਆ ਵਾਂਗ ਤਰਾਸ਼ ਕੇ ਦੁਨੀਆਂ ਸਾਹਮਣੇ ਲਿਆਉਣ ਦੀ। ਜ਼ੋ ਇਨਸਾਨ ਆਪਣੇ ਅੰਦਰ ਛੁਪੀ ਹੋਈ ਇਸ ਕਲਾ ਨੂੰ ਲੋਕਾਂ ਦੇ ਸਾਹਮਣੇ ਲੈ ਆਉਂਦਾ ਹੈੇ ਤਾਂ ਉਸਦੀ ਕਲਾਂ ਦੀਆ ਸਿਫਤਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਹੋਣ ਲੱਗ ਪੈਂਦੀਆਂ ਹਨ ਇਸੇ ਹੀ ਤਰ੍ਹਾ ਦਾ ਹੈ ਸੁਖਵਿੰਦਰ ਰਾਜ ਦਾ ਜਨਮ ਪਿਤਾ ਸਰਦਾਰ ਗੁਰਜੰਟ ਸਿੰਘ ਦੇ ਘਰ ਮਾਤਾ ਜਸਵੀਰ ਕੌਰ ਦੀ ਕੌਰ ਦੀ ਕੁੱਖੋਂ ਪਿੰਡ ਦਾਨ ਸਿੰਘ ਵਾਲਾ ਤਹਿਸੀਲ ਗੋਨਿਆਣਾ (ਬਠਿੰਡਾ) ਵਿਖੇ ਹੋਇਆ ਹੈ। ਸੁਖਵਿੰਦਰ ਰਾਜ ਦੱਸਦਾ ਹੈ ਕਿ ਮੈ ਜਦੋ ਪੰਜਵੀ ਛੇਵੀ ’ਚ ਪੜ੍ਹਦਾ ਸੀ ਉਦੋ ਮੈ ਆਪਣੇ ਦੋਸਤਾ ਮਿੱਤਰਾ ਦੇ ਸਾਹਮਣੇ ਐਕਟਿੰਗ ਕਰਕੇ ਦਿਖਾਉਦਾ ਸੀ। ਅਤੇ ਮੇਰੇ ਪਿਤਾ ਸ. ਗੁਰਜੰਟ ਸਿੰਘ ਮੈਨੂੰ ਛੋਟੇ ਹੁੰਦੇ ਨੂੰ ਪੁਰਾਣੀਆਂ ਫ਼ਿਲਮਾ ਬਾਰੇ ਜਾਣਕਾਰੀ ਦਿੰਦੇ ਅਤੇ ਮੇਰੇ ਮਾਤਾ ਜੀ ਨੇ ਮੈਨੂੰ ਹੌਸਲਾਂ ਦਿੱਤਾ ਕਿ ਰਾਜ ਪੁੱਤਰ ਤੂੰ ਇਹ ਕੰਮ ਕਰ ਸਕਦਾ ਹੈ। ਰਾਜ ਨੇ ਦੱਸਿਆ ਕਿ ਬਚਪਨ ’ਚ ਆਰਥਿਕ ਤੰਗੀ ਕਰਕੇ ਸਾਡੇ ਘਰ ਟੀ.ਵੀ. ਨਹੀ ਹੁੰਦਾ ਸੀ ਤੇ ਮੈ ਗੁਆਢੀਆਂ ਦੇ ਘਰ ਜਾ ਕੇ ਸਾਰਾ ਦਿਨ ਟੀ.ਵੀ. ਤੇ ਚਲਦਾ ਦੂਰਦਰਸ਼ਨ ਚੈਨਲ ਦੇਖਦਾ ਰਹਿੰਦਾ ਅਤੇ ਜਿਸ ਕਰਕੇ ਮੈਨੂੰ ਕਈ ਵਾਰ ਆਪਣੇ ਪਿਤਾ ਤੋਂ ਝਿੜਕਾ ਵੀ ਸਹਿਣੀਆਂ ਪੈਦੀਆਂ ਸੀ। ਫਿਲਮ ਲਾਇਨ ’ਚ ਆਉਣ ਲਈ ਮੈਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ ਰਾਜ ਨੇ ਦੱਸਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਐਮ.ਏ. ਥੀਏਟਰ ਐਡ ਟੈਲੀਵਿਜਨ ਦੀ ਪੜ੍ਹਾਈ ਕਰਨ ਤੋ ਬਾਅਦ ਥੀਏਟਰ ’ਚ ਕੁਝ ਕਰਨ ਦਾ ਮੌਕਾ ਮਿਲਿਆ ਤੇ ਮੈ ਥੀਏਟਰ ’ਚ ਰਹਿ ਕੇ ਉਥੋ ਦੇ ਲੋਕਾਂ ਨਾਲ ਮੇਲ ਮਿਲਾਪ ਵਧਿਆ ਅਤੇ ਪੂਰਾ 8 ਸਾਲ ਥੀਏਟਰ ਨਾਲ ਜੁੜਕੇ ਉੱਥੋ ਦੀਆਂ ਕੰਮਾਂ ਦੀਆਂ ਬਰੀਕੀਆਂ ਸਿਖਦਿਆਂ ਮੇਰਾ ਵੀ ਇਸ ਖੇਤਰ ਵੱਲ ਹੌਸਲਾਂ ਵਧਿਆ ਤੇ ਮੈ ਮੀਡੀਆ ਦੀ ਸ਼ੁਰੂਆਤ 2008 ਵਿਚ ਸੁਖਵੰਤ ਸਿੰਘ ਢੱਡੇ ਵਲੋ ਡਾਇਰੇਕਟਰ ਕੀਤਾ ਪੰਜਾਬੀ ਸੀਰੀਅਲ ‘ਅੱਗ ਦੇ ਕਲੀਰੇ’ ਵਜੋਂ ਹੋਈ ਜੋ ਪੰਜਾਬੀ ਚੈਨਲ ਜਸਟ ਟੀ.ਵੀ. ਪੰਜਾਬੀ ਚੈਨਲ ਦਆਰਾ ਫਿਲਮਾਇਆ ਗਿਆ ਸੀ। ਉਸ ਤੋ ਬਾਅਦ ਮੇਰੀ ਅਦਾਕਾਰੀ ਦਾ ਰਾਹ ਖੁਲਦਾ ਗਿਆ ਤੇ ਮੈਨੂੰ 2010 ’ਚ੍ਰ ਸਰਦਾਰ ਮਨਮੋਹਨ ਸਿੰਘ ਦੀ ਡਾਇਰੇਕਟ ਕੀਤੀ ਫਿਲਮ ‘ਇਕ ਕੁੜੀ ਪੰਜਾਬ ਦੀ’ ’ਚ ਤੇਜੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਉਸ ਤੋ ਬਾਅਦ ਜਤਿੰਦਰ ਮੋਹਰ ਦੀ ਡਾਇਰੇਕਟ ਕੀਤੀ ਫਿਲਮ ‘ਸਿਕੰਦਰ’ ਅਤੇ ਮਨਦੀਪ ਬੈਣੀਪਾਲ ਦੀ ‘ਸਾਡਾ ਹੱਕ’ ਵਿਚ ਕੰਮ ਕਰਨ ਦਾ ਮੌਕਾ ਮਿਲਿਆ।
ਸੁਖਵਿੰਦਰ ਰਾਜ ਦੱਸਦਾ ਹੈ ਕਿ ਮੈਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਪੰਜਾਬੀ ਥੀਏਟਰ ਤੋਂ ਕਾਫੀ ਸਮੇਂ ਤੋ ਅਦਾਕਾਰੀ ਦੀਆਂ ਬਰੀਕੀਆਂ ਸਿੱਖ ਰਿਹਾ ਹਾਂ ਅਤੇ ਸਿੱਖਦਾ ਰਹੁੰਗਾ। ਸੁਖਵਿੰਦਰ ਰਾਜ ਨੇ ਦੱਸਿਆ ਕਿ ਮੇਰੀਆਂ ਆਉਣ ਵਾਲੀਆਂ ਪੰਜਾਬੀ ਫਿਲਮਾਂ ‘ਕਾਲਜੀਏਟ, ਰੰਗਰੂਟ ਅਤੇ ਦਰਸ਼ਨ ਦਵੇਸ਼ ਦੁਆਰਾ ਡਾਇਰੇਕਟ ਕੀਤੀ ਫਿਲਮ ‘ਦੀ ਬਲੱਡ ਸਟਰੀਟ’ ਵਿਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ। ਆਉਣ ਵਾਲੀ ਪੰਜਾਬੀ ਫਿਲਮ ‘ਦੀ ਬਲੱਡ ਸਟਰੀਟ’ ਵਿੱਚ ਮੇਰਾ ਰੋਲ ਚਰਨੇ ਕਾਣੇ ਦਾ ਹੈ ਜੋ ਕਿ ਬਹੁਤ ਹੀ ਖਤਰਨਾਕ ਰੋਲ ਹੈ ਅਤੇ ਮੈਨੂੰ ਇਸ ਫਿਲਮ ਤੋ ਪੂਰੀਆਂ ਉਮੀਦਾ ਹਨ ਕਿ ਇਹ ਪੰਜਾਬੀ ਸਿਨੇਮੇ ਦੀ ਹੁਣ ਤੱਕ ਦੀ ਸਭ ਤੋ ਸੁਪਰਹਿੱਟ ਫਿਲਮ ਹੋਵੇਗੀ।

WRITTEN BY