Skip to content
Independent perspectives. Global stories.
BREAKING

ਫ਼ਰੀਦਕੋਟ ਪੁਲਸ ਵੱਲੋਂ ਸੰਤ ਦਾਦੂਵਾਲ ਸਾਥੀਆ ਸਣੇ ਗ੍ਰਿਫ਼ਤਾਰ, ਪੁਲਸ ਰਿਮਾਂਡ ’ਤੇ

Share this story

Page-1-copy_28  ਸੁਖਜਿੰਦਰ ਸਿੰਘ ਅਤੇ ਜੋਗਿੰਦਰ ਕਾਲੜਾ ਦੀ ਵਿਸ਼ੇਸ਼ ਰਿਪੋਰਟ   – ਫਰੀਦਕੋਟ/ਜੈਤੋਂ 22 ਅਗਸਤ-ਹਰਿਆਣਾ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਉਘੇ ਸਿੱਖ ਪ੍ਰਚਾਰਕ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ  ਪੁਲਿਸ ਨੇ ਫ਼ਰੀਦਕੋਟ ਜ਼ਿਲੇ ਵਿੱਚ ਪੰਜ ਸਾਲ ਪਹਿਲਾਂ ਦਰਜ ਹੋਏ ਇੱਕ ਮਾਮਲੇ ਵਿੱਚ ਬੀਤੀ ਅੱਧੀ ਰਾਤ ਕੋਟ ਸ਼ਮੀਰ ਕੋਲੋਂ ਸਥਿਤ ਗੁਰਦੁਆਰਾ ਟਿੱਬੀ ਸਾਹਿਬ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਇਸ ਆਪਰੇਸ਼ਨ ਵਿੱਚ ਅੱਠ ਉ¤ਚ ਪੁਲੀਸ ਅਧਿਕਾਰੀ ਅਤੇ ਦੋ ਸੌ ਤੋਂ ਵੱਧ ਪੁਲੀਸ ਮੁਲਾਜ਼ਮ ਸ਼ਾਮਿਲ ਸਨ। ਸੰਤ ਦਾਦੂਵਾਲ ਨੂੰ ਬਾਅਦ ਦੁਪਿਹਰ ਇੱਥੋਂ ਦੀ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਕਿਰਨ ਬਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਨਾਂਮੰਨਜ਼ੂਰ ਕਰਦਿਆਂ ਸੰਤ

ਦਾਦੂਵਾਲ ਨੂੰ 5 ਸਤੰਬਰ ਤੱਕ ਅਦਾਲਤੀ ਹਿਰਾਸਤ ਤਹਿਤ ਜੇਲ ਭੇਜਣ ਦਾ ਹੁਕਮ ਦਿੱਤਾ। ਸੰਤ ਦਾਦੂਵਾਲ ਦੇ ਵਕੀਲ ਕੁਲਇੰਦਰ ਸਿੰਘ ਸੇਖੋਂ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਸਰਕਾਰ ਸੰਤ ਦਾਦੂਵਾਲ ’ਤੇ ਇਸ ਗੱਲ ਤੋਂ ਖਫ਼ਾ ਹੈ ਕਿ ਉਸ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੀ ਖੁੱਲੀ ਹਿਮਾਇਤ ਕੀਤੀ ਹੈ ਅਤੇ ਗੁਰਦੁਆਰਾ ਗੁਰੂ ਕਾ ਚਿੱਲਾ ਦਾ ਕਬਜਾ ਲੈਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਦੱਸਣਯੋਗ ਹੈ ਕਿ ਬਾਜਾਖਾਨਾ ਪੁਲੀਸ ਨੇ 16 ਮਾਰਚ 2009 ਨੂੰ ਇੰਸਪੈਕਟਰ ਗੁਲਜ਼ਾਰ ਸਿੰਘ ਦੀ ਸ਼ਿਕਾਇਤ ਦੇ ਅਧਾਰ ’ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਉਸ ਦੇ 40 ਸੇਵਾਦਾਰਾਂ ਖਿਲਾਫ਼ ਆਈ. ਪੀ. ਸੀ. ਦੀ ਧਾਰਾ 307, 353, 336, 186, 148, 149 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਇੰਸਪੈਕਟਰ ਗੁਲਜ਼ਾਰ ਸਿੰਘ ਨੇ ਦੋਸ਼ ਲਾਇਆ ਸੀ ਕਿ ਸੰਤ ਦਾਦੂਵਾਲ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਿਸ ਤੋਂ ਦੋ ਫਿਰਕਿਆਂ ਵਿੱਚ ਤਣਾਅ ਪੈਦਾ ਹੋ ਗਿਆ ਅਤੇ ਜਦੋਂ ਪੁਲੀਸ ਨੇ ਮਾਮਲੇ ਨੂੰ ਸੁਲਝਾਉਣਾ ਚਾਹਿਆ ਤਾਂ ਬਾਬਾ ਦਾਦੂਵਾਲ ਅਤੇ 40 ਹੋਰ ਸਮਰਥਕਾਂ ਨੇ ਪੁਲੀਸ ਉ¤ਪਰ ਕਾਤਲਾਨਾ ਹਮਲਾ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਸੰਤ ਦਾਦੂਵਾਲ ਨੂੰ 17 ਮਾਰਚ 2009 ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰੰਤੂ 31 ਮਾਰਚ 2009 ਨੂੰ ਬਾਜਾਖਾਨਾ ਪੁਲੀਸ ਨੇ ਸੰਤ ਦਾਦੂਵਾਲ ਨੂੰ ਨਿਰਦੋਸ਼ ਮੰਨਦਿਆਂ ਉਸ ਖਿਲਾਫ਼ ਦਰਜ ਮਾਮਲੇ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਸੀ। ਇਸੇ ਅਧਾਰ ’ਤੇ ਅਦਾਲਤ ਨੇ ਦਰਜ ਮੁਕੱਦਮਾ ਵਾਪਸ ਲੈ ਲਿਆ ਸੀ। ਸੰਤ ਦਾਦੂਵਾਲ ਨੇ ਆਪਣੀ ਗ੍ਰਿਫ਼ਤਾਰੀ ਦਾ ਖਦਸ਼ਾ ਜਾਹਰ ਕਰਦਿਆਂ ਸਥਾਨਕ ਵਧੀਕ ਸ਼ੈਸ਼ਨ ਜੱਜ ਸ. ਕਰਨੈਲ ਸਿੰਘ ਦੀ ਅਦਾਲਤ ਵਿੱਚ ਅਗਾਊਂ ਜਮਾਨਤ ਦੀ ਅਰਜੀ ਦਿੱਤੀ ਸੀ ਜਿਸ ’ਤੇ ਅੱਜ ਸੁਣਵਾਈ ਹੋਣੀ ਸੀ ਪਰੰਤੂ ਪੁਲੀਸ ਨੇ ਜਮਾਨਤ ਦੀ ਅਰਜੀ ’ਤੇ ਸੁਣਵਾਈ ਤੋਂ ਪਹਿਲਾਂ ਹੀ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਵਿੱਚ ਪੇਸ਼ੀ ਮੌਕੇ ਸੰਤ ਦਾਦੂਵਾਲ ਦੇ ਸ਼ਰਧਾਲੂਆਂ ਅਤੇ ਸਮਰਥਕਾਂ ਨੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਜ਼ੋਰਦਾਰ ਨਾਹਰੇਬਾਜੀ ਕੀਤੀ। ਉਧਰ ਦੂਜੇ ਪਾਸੇ ਸੰਤ ਦਾਦੂਵਾਲ ਦੇ ਸਹੁਰਾ ਸਾਹਿਬ ਬਾਬਾ ਗੁਰਮੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਸਭ ਪੰਜਾਬ ਸਰਕਾਰ ਦੀ ਚਾਲ ਹੈ ਜਿਸ ਵੱਲੋਂ ਬਦਲਾਖੋਰੀ ਦੀ ਭਾਵਨਾ ਨਾਲ ਬਾਬਾ ਜੀ ਨੂੰ ਦੁਬਾਰਾ ਪੰਜ ਸਾਲ ਤੋਂ ਬੰਦ ਪਏ ਮੁਕੱਦਮੇ ਨੂੰ ਚਲਾਕੇ ਗ੍ਰਿਫਤਾਰ ਕੀਤਾ ਗਿਆ ਹੈ ।
ਇਸ ਦੌਰਾਨ ਤਲਵੰਡੀ ਸਾਬੋ ਤੋਂ ਰਣਜੀਤ ਸਿੰਘ ਰਾਜੂ ਦੀ ਰਿਪੋਰਟ ਸੰਤ ਦਾਦੂਵਾਲ ਨੂੰ ਉਨ੍ਹਾਂ ਦੇ ਪੰਜਾਬ ਵਿੱਚਲੇ ਹੈ¤ਡਕੁਆਟਰ ਗੁਰਦੁਆਰਾ ਜੰਡਾਲੀਸਰ ਸਾਹਿਬ ਕੋਟਸ਼ਮੀਰ ਤੋਂ ਬੀਤੀ ਅੱਧੀ ਰਾਤ ਨੂੰ ਸੇਵਾਦਾਰਾਂ ਸਮੇਤ ਗ੍ਰਿਫਤਾਰ ਕਰ ਲਿਆ।ਇਸ ਗ੍ਰਿਫਤਾਰੀ ਨੂੰ ਹਰਿਆਣਾ ਦੀ ਨਵੀਂ ਬਣੀ ਕਮੇਟੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਉ¤ਧਰ ਸੰਤ ਦਾਦੂਵਾਲ ਦੇ ਪੈਰੋਕਾਰਾਂ ਨੇ ਸਰਕਾਰ ਉ¤ਪਰ ਉਨ੍ਹਾਂ ਦੇ ਗੁਰਦੁਆਰਾ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ ਕਬਜਾ ਕਰਵਾਉਣ ਦੇ ਦੋਸ਼ ਲਾਏ ਹਨ। ਇਕੱਤਰ ਜਾਣਕਾਰੀ ਅਨੁਸਾਰ ਫਰੀਦਕੋਟ ਪੁਲਿਸ ਨੇ ਪੰਜ ਸਾਲ ਪਹਿਲਾਂ ਸਾਲ 2009 ਵਿੱਚ ਜਿਲ੍ਹੇ ਦੇ ਕਸਬਾ ਬਾਜਾਖਾਨਾ ਵਿੱਚ ਸਿੱਖ ਸੰਗਤਾਂ,ਡੇਰਾ ਪ੍ਰੇਮੀਆਂ ਅਤੇ ਪੁਲਿਸ ਵਿਚਕਾਰ ਹੋਏ ਟਕਰਾਅ ਦੌਰਾਨ ਸੰਤ ਦਾਦੂਵਾਲ ਤੇ ਇੱਕ ਕੇਸ ਦਰਜ ਕੀਤਾ ਸੀ। ਪਤਾ ਲੱਗਾ ਹੈ ਕਿ ਬੀਤੀ ਅੱਧੀ ਰਾਤ ਨੂੰ ਫਰੀਦਕੋਟ ਪੁਲਿਸ ਨੇ ਵੱਡੀ ਗਿਣਤੀ ਵਿੱਚ ਪੁੱਜ ਕੇ ਸੰਤ ਦਾਦੂਵਾਲ ਦੇ ਹੈ¤ਡਕੁਆਟਰ ਗੁ:ਜੰਡਾਲੀਸਰ ਸਾਹਿਬ (ਪਾ:10 ਵੀਂ) ਕੋਟਸ਼ਮੀਰ ਦੀ ਘੇਰਾਬੰਦੀ ਕਰਕੇ ਬਾਬਾ ਦਾਦੂਵਾਲ ਅਤੇ ਗੁਰਦੁਆਰੇ ਵਿੱਚ ਮੌਜੂਦ ਸਾਰੇ ਸੇਵਾਦਾਰਾਂ (ਜਿਨ੍ਹਾਂ ਦੀ ਗਿਣਤੀ ਨਹੀ ਪਤਾ ਲੱਗ ਸਕੀ) ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਪਤਾ ਲੱਗਾ ਹੈ ਕਿ ਪੁਲਿਸ ਨੇ ਸੰਤ ਦਾਦੂਵਾਲ ਦੇ ਜਥੇ ਦੀਆਂ ਸਾਰੀਆਂ ਗੱਡੀਆਂ ਅਤੇ ਹਥਿਆਂਰਾਂ ਨੂੰ ਵੀ ਆਪਣੇ ਕਬਜੇ ਵਿੱਚ ਲਿਆ ਹੈ ਭਾਂਵੇ ਕਿ ਇਸਦੀ ਕੋਈ ਅਧਿਕਾਰਿਕ ਪੁਸ਼ਟੀ ਨਹੀ ਹੋ ਸਕੀ।
     ਅੱਜ ਸਵੇਰੇ ਜਦੋਂ ਪੱਤਰਕਾਰਾਂ ਦੀ ਟੀਮ ਨੇ ਗੁਰਦੁਆਰਾ ਜੰਡਾਲੀਸਰ ਦਾ ਦੌਰਾ ਕੀਤਾ ਤਾਂ ਕੋਟਫੱਤਾ ਥਾਣੇ ਦੇ ਐ¤ਸ.ਐ¤ਚ.ਓ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਨੇ ਗੁਰਦੁਆਰਾ ਸਾਹਿਬ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ ਤੇ ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਵੀ ਪੁਲਿਸ ਦਾ ਕਬਜਾ ਸੀ।ਹੈਰਾਨੀ ਦੀ ਗੱਲ ਇਹ ਦੇਖਣ ਵਿੱਚ ਆਈ ਕਿ ਇਸੇ ਪਿੰਡ ਕੋਟਸ਼ਮੀਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਅਤੇ ਬਠਿੰਡਾ ਦਿਹਾਤੀ ਤੋਂ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤੇ ਦਾ ਭਾਈ ਉਸ ਕਮਰੇ ਵਿੱਚ ਬੈਠੇ ਸਨ ਜਿਸ ਵਿੱਚ ਅਕਸਰ ਸੰਤ ਦਾਦੁੂਵਾਲ ਬੈਠਦੇ ਸਨ ਜਦੋਂ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਪੱਤਰਕਾਰਾਂ ਨੇ ਉਨ੍ਹਾਂ ਦੀ ਉ¤ਥੇ ਮੌਜੂਦਗੀ ਦੇ ਕਾਰਣਾ ਬਾਰੇ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਪਿੰਡ ਦਾ ਗੁਰਦੁਆਰਾ ਹੋਣ ਦੇ ਨਾਤੇ ਆ ਗਏ।
     ਪੰਥਕ ਸੇਵਾ ਲਹਿਰ ਦੇ ਪ੍ਰਮੁੱਖ ਆਗੂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਨੇ ਦੱਸਿਆ ਕਿ ਪੰਜਾਬ ਦੀ ਆਪਣੇ ਆਪ ਨੂੰ ਪੰਥਕ ਕਹਾਉਦੀ ਸਰਕਾਰ ਨੇ ਸੰਤ ਦਾਦੂਵਾਲ ਦੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਦਿਆਂ ਹੀ ਉਨ੍ਹਾਂ ਵਿਰੁੱਧ ਪੰਜ ਸਾਲ ਪੁਰਾਣੇ ਕੇਸ ਨੂੰ ਖੋਲ ਲਿਆ ਅਤੇ ਹੁਣ ਡੇਰਾ ਸਿਰਸਾ ਮੁਖੀ ਨੂੰ ਖੁਸ਼ ਕਰਨ ਦੀ ਨੀਯਤ ਨਾਲ ਜਿਮਨੀ ਚੋਣਾਂ ਲੰਘਦਿਆਂ ਹੀ ਉਨ੍ਹਾਂ ਨੂੰ ਗ੍ਰਿਫਤਾਰ ਹੀ ਨਹੀ ਕਰਵਾਇਆ ਗਿਆ ਸਗੋਂ ਉਨ੍ਹਾਂ ਦੇ ਗੁਰਦੁਆਰਾ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ ਕਬਜਾ ਵੀ ਕਰਵਾ ਦਿੱਤਾ ਗਿਆ ਹੈ। ਉ¤ਧਰ ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 25 ਅਗਸਤ ਨੂੰ ਹਰਿਆਣਾ ਕਮੇਟੀ ਸਬੰਧੀ ਮਾਣਯੋਗ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ ਤੇ ਇਸੇ ਖਦਸ਼ੇ ਤਹਿਤ ਵੀ ਸੰਤ ਦਾਦੁਵਾਲ ਦੀ ਗ੍ਰਿਫਤਾਰੀ ਕੀਤੀ ਗਈ ਹੋ ਸਕਦੀ ਹੈ। ਸਿੱਖ ਸੰਗਤਾਂ ਵਿੱਚ ਸੰਤ ਦਾਦੂਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ।

WRITTEN BY