ਇਸਲਾਮਾਬਾਦ, 20 ਅਗਸਤ (ਪੀ. ਟੀ)- ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਇਮਰਾਨ ਖ਼ਾਨ ਅਤੇ ਧਾਰਮਿਕ ਆਗੂ ਤਹੀਰੂਲ ਕਾਦਰੀ ਨੇ ਮੰਗਲਵਾਰ ਰਾਤ ਨੂੰ ਆਪਣੇ ਹਜ਼ਾਰਾਂ ਸਮਰਥਕਾਂ ਨਾਲ ਭਾਰੀ ਸੁਰੱਖਿਆ ਵਾਲੇ ਰੈੱਡ ਜ਼ੋਨ ‘ਚ ਪ੍ਰਵੇਸ਼ ਕਰਨ ਤੋਂ ਬਾਅਦ ਸੰਸਦ ਭਵਨ ਵੱਲ ਮਾਰਚ ਕੀਤਾ ਗਿਆ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮਾਮੂਲੀ ਝੜਪਾਂ ਵੀ ਹੋਈਆ। ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਸਤੀਫ਼ੇ ਲਈ ਅੱਜ ਸ਼ਾਮ ਤੱਕ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਨਵਾਜ਼ ਸ਼ਰੀਫ਼ ਅਸਤੀਫ਼ਾ ਨਹੀਂ ਦਿੰਦੇ ਤਾਂ ਉਹ ਪ੍ਰਧਾਨ ਮੰਤਰੀ ਰਿਹਾਇਸ਼ ‘ਚ ਪ੍ਰਵੇਸ਼ ਕਰ ਜਾਣਗੇ। ਖ਼ਾਨ ਨੇ ਰੈੱਡ ਜ਼ੋਨ ਵੱਲ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ‘‘ ਮੇਰੇ ਨਾਲ ਵਾਅਦਾ ਕਰੋ ਕਿ ਮੇਰੇ ਨਾਲ ਕੁੱਝ ਗ਼ਲਤ ਹੁੰਦਾ ਹੈ ਤਾਂ ਆਪ ਨਵਾਜ਼ ਸ਼ਰੀਫ਼ ਤੋਂ ਬਦਲਾ ਲਵੋਗੇ ‘‘।
ਇਮਰਾਨ ਖਾਨ ਤੇ ਕਾਦਰੀ ਵੱਲੋਂ ਨਵਾਜ਼ ਸ਼ਰੀਫ਼ ਖਿਲਾਫ ਅੰਦੋਲਨ ਹੋਰ ਤੇਜ਼


