Skip to content
Independent perspectives. Global stories.
BREAKING

ਚੋਣ ਪ੍ਰਚਾਰ ਖਤਮ ਹੋਣ ਤੋਂ ਬਾਦ ਜੀਤਮਹਿੰਦਰ ਨੇ ਵੋਟਰਾਂ ਨਾਲ ਘਰ ਘਰ ਜਾ ਕੇ ਸੰਪਰਕ ਸਾਧਿਆ

Share this story

Page-1_34 ਤਲਵੰਡੀ ਸਾਬੋ, 20 ਅਗਸਤ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜਿਮਨੀ ਚੋਣ ਲਈ ਬੀਤੀ ਸ਼ਾਮ ਚੋਣ ਪ੍ਰਚਾਰ ਖਤਮ ਹੋਣ ਉਪਰੰਤ ਅੱਜ ਉਮੀਦਵਾਰਾਂ ਨੇ ਵੋਟਰਾਂ ਨਾਲ ਘਰੋ ਘਰੀ ਜਾ ਕੇ ਵੋਟ ਪਾਉਣ ਲਈ ਸੰਪਰਕ ਸਾਧਿਆ।ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਅੱਜ ਵੋਟਰਾਂ ਦੇ ਘਰੋ ਘਰੀ ਜਾ ਕੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਸਿੱਧੁੂ ਨੇ ਅੱਜ ਹਲਕੇ ਦੇ ਕਰੀਬ ਇੱਕ ਦਰਜਨ ਪਿੰਡਾਂ ਦਾ ਤੂਫਾਨੀ ਚੋਣ ਦੌਰਾ ਕਰਦਿਆਂ ਵੋਟਰਾਂ ਦੇ ਨਾਲ ਸਿੱਧਾ ਸੰਪਰਕ ਸਾਧਿਆ ਅਤੇ ਉਨ੍ਹਾਂ ਨੂੰ ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵਿਕਾਸ ਸਕੀਮਾਂ ਅਤੇ ਆਪਣੀਆਂ ਭਵਿੱਖੀ ਯੋਜਨਾਵਾਂ ਤੋਂ ਜਾਣੂੰ ਕਰਵਾਇਆ।ਇਸ ਮੌਕੇ ਪਿੰਡਾਂ ਦੇ ਲੋਕਾਂ

ਨੇ ਸਿੱਧੂ ਨੂੰ ਵਿਸ਼ਵਾਸ ਦੁਆਇਆ ਕਿ ਉਹ ਆਪਣੀ ਇੱਕ ਇੱਕ ਵੋਟ ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਭੁਗਤਾਉਣਗੇ।ਇਸ ਮੌਕੇ ਸਿੱਧੂ ਨੇ ਕਈ ਸਮਾਜਿਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਸਿੱਧਾ ਸੰਪਰਕ ਕਰਦਿਆਂ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।ਸਿੱਧੂ ਨੇ ਇਸ ਮੌਕੇ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਵੱਖ ਵੱਖ ਸਮਾਜਿਕ ਜਥੇਬੰਦੀਆਂ ਅਤੇ ਆਮ ਲੋਕਾਂ ਵੱਲੋਂ ਸਮੱਰਥਨ ਮਿਲ ਰਿਹ ਹੈ ਉਸ ਨਾਲ ਇਹ ਗੱਲ ਸਾਬਿਤ ਹੁੰਦੀ ਹੈ ਕਿ ਹਲਕੇ ਦੇ ਹਰ ਵਰਗ ਦੇ ਲੋਕ ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਭੁਗਤਣ ਦਾ ਮਨ ਬਣਾ ਚੁੱਕੇ ਹਨ।
ਇਸ ਮੌਕੇ ਸਿੱਧੂ ਦੇ ਨਾਲ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੱਧੂ,ਜਥੇਦਾਰ ਗੁਰਤੇਜ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ,ਸੀਨ:ਅਕਾਲੀ ਆਗੂ ਬਾਬੂ ਸਿੰਘ ਮਾਨ,ਗੁਰਮੀਤ ਸਿੰਘ ਬੁਰਜ ਮਹਿਮਾ ਸਿਆਸੀ ਸਕੱ:,ਜਸਵੀਰ ਸਿੰਘ ਪਥਰਾਲਾ ਨਿੱਜੀ ਸਹਾਇਕ,ਸੀਨ:ਆਗੂ ਅਵਤਾਰ ਮੈਨੂੰਆਣਾ,ਮੋਤੀ ਭਾਗੀਵਾਂਦਰ,ਯੂਥ ਆਗੂ ਮਨਜੀਤ ਲਾਲੇਆਣਾ,ਚਰਨਾ ਭਾਗੀਵਾਂਦਰ,ਗੁਰਤੇਜ ਭੁਰੂ,ਸਰਬਜੀਤ ਰਾਮਾਂ,ਸੁਖਭਿੰਦਰ ਸਿੱਧੂ ਸਰਪੰਚ ਜੋਗੇਵਾਲਾ,ਗੁਰਤੇਜ ਜੋਗੇਵਾਲਾ,ਸੌਦਾਗਰ ਲੇਲੇਵਾਲਾ,ਬਹਾਦੁਰ ਸਿੰਘ ਸਾਬਕਾ ਸਰਪੰਚ ਲੇਲੇਵਾਲਾ,ਸੁਰਜੀਤ ਸ਼ਿੰਦੀ,ਸੁਰਿੰਦਰ ਠੇਕੇਦਾਰ,ਜਸਪਾਲ ਨੰਬਰਦਾਰ ਲਹਿਰੀ,ਰਾਮਪਾਲ ਮਲਕਾਣਾ,ਬਲਵੀਰ ਬੀਰਾ ਗਿਆਨਾ,ਪੱਪੀ ਲਾਲੇਆਣਾ ਆਦਿ ਆਗੂ ਹਾਜਿਰ ਸਨ।

WRITTEN BY