ਚੰਡੀਗੜ੍ਹ, 20 ਅਗਸਤ (ਪੀ. ਟੀ)- ਪਟਿਆਲਾ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਹਲਕਿਆਂ ਲਈ ਵੋਟਾਂ ਭਲਕੇ ਵੀਰਵਾਰ 21 ਅਗਸਤ ਨੂੰ ਪੈਣ ਜਾ ਰਹੀਆਂ ਹਨ। ਇਸ ਸਬੰਧ ਵਿੱਚ ਚੋਣ ਕਮਿਸ਼ਨ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ। ਪਟਿਆਲਾ ਵਿੱਚ ਕਾਂਗਰਸੀ ਉਮੀਦਵਾਰ ਮਾਹਾਰਾਣੀ ਪਰਨੀਤ ਕੌਰ ਦਾ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਭਗਵਾਨ ਦਾਸ ਜੁਨੇਜਾ ਨਾਲ ਮੁਕਾਬਲਾ ਹੈ। ਤਲਵੰਡੀ ਸਾਬੋ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਦਾ ਕਾਂਗਰਸੀ ਉਮੀਦਵਾਰ ਸ੍ਰੀ ਹਰਮਿੰਦਰ ਸਿੰਘ ਜੱਸੀ ਨਾਲ ਮੁਕਾਬਲਾ ਹੈ। ਦੋਵੇਂ ਥਾਂ ਆਪ ਦੇ ਉਮੀਦਵਾਰ ਵੀ ਮੁਕਾਬਲੇ ਵਿੱਚ ਹਨ।



