Skip to content
Independent perspectives. Global stories.
BREAKING

2ਜੀ ਮਾਮਲਾ : ਰਾਜਾ, ਕਨੀਮੋਝੀ, ਦਿਆਲੂ ਤੇ ਸ਼ਾਹਿਦ ਬਲਵਾ ਸਣੇ 10 ਨੂੰ ਜ਼ਮਾਨਤ

Share this story

Page-1_03 ਨਵੀਂ ਦਿੱਲੀ, 20 ਅਗਸਤ (ਪੀ. ਟੀ)- ਇੱਥੋਂ ਦੀ ਇੱਕ ਅਦਾਲਤ ਨੇ ਅੱਜ 2 ਜੀ ਸਪੈਕਟ੍ਰਮ ਮਾਮਲੇ ਵਿਚ ਸਾਬਕਾ ਦੂਰ-ਸੰਚਾਰ ਮੰਤਰੀ ਏ. ਰਾਜਾ, ਡੀ. ਐੱਮ. ਕੇ. ਦੀ ਸੰਸਦ ਮੈਂਬਰ ਕਨੀਮੋਝੀ ਤੇ ਸਵੈਨ ਟੈਲੀਕਾਮ ਪ੍ਰਮੋਟਰਜ਼ ਸ਼ਾਹਿਦ ਉਸਮਾਨ ਬਲਵਾ ਤੇ 6 ਹੋਰਾਂ ਨੂੰ ਜ਼ਮਾਨਤ ਦੇ ਦਿੱਤੀ। ਇਨ੍ਹਾਂ ਦੋਸ਼ੀਆਂ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ 2 ਜੀ ਘੁਟਾਲੇ ਨਾਲ ਸਬੰਧਿਤ ਹਵਾਲਾ ਮਾਮਲੇ ਅਧੀਨ ਦੋਸ਼ ਪੱਤਰ ਦਾਇਰ ਕੀਤੇ ਗਏ ਸਨ। ਇਸ ਤੋਂ ਪਹਿਲਾਂ ਅੱਜ ਸਵੇਰੇ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਓ. ਪੀ. ਸੈਣੀ ਨੇ 83 ਸਾਲਾ ਦਿਆਲੂ ਅੱਮਾਲ ਦੀ ਜ਼ਮਾਨਤ ਅਪੀਲ ਨੂੰ 5 ਲੱਖ ਦੇ ਨਿੱਜੀ ਮੁਚੱਲਕੇ ਤੇ ਇੰਨੀ ਹੀ ਰਾਸ਼ੀ ਦੀਆਂ ਦੋ ਜ਼ਮਾਨਤ ਰਾਸ਼ੀਆਂ ‘ਤੇ ਮਨਜ਼ੂਰ ਕਰ ਲਿਆ ਹਾਲਾਂਕਿ ਅਦਾਲਤ ਨੇ ਅੱਮਾਲ ਦੀ ਉਸ ਅਪੀਲ ਨੂੰ ਖ਼ਾਰਜ

ਕਰ ਦਿੱਤਾ ਜਿਸ ਵਿਚ ਉਨ੍ਹਾਂ ਨੇ ਆਪਣੀ ਖ਼ਰਾਬ ਸਿਹਤ ਤੇ ਦਿਮਾਗ਼ ਦੀ ਬਿਮਾਰੀ ਦੇ ਆਧਾਰ ‘ਤੇ ਇਸ ਮਾਮਲੇ ਤੋਂ ਬਰੀ ਕਰਨ ਦੀ ਬੇਨਤੀ ਕੀਤੀ ਸੀ। ਅਦਾਲਤ ਨੇ ਅਕਾਲ ਦੇ ਵਕੀਲ ਨੂੰ ਦੋ ਦਿਨਾਂ ਦੇ ਅੰਦਰ ਜ਼ਮਾਨਤ ਮੁਚੱਲਕਾ ਪੇਸ਼ ਕਰਨ ਲਈ ਕਿਹਾ। ਈ. ਡੀ. ਨੇ ਕੁੱਲ 19 ਦੋਸ਼ੀਆਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਜਿਨ੍ਹਾਂ ਵਿਚ 10 ਵਿਅਕਤੀ ਤੇ 9 ਕੰਪਨੀਆਂ ਸ਼ਾਮਿਲ ਹਨ।

WRITTEN BY