Skip to content
Independent perspectives. Global stories.
BREAKING

ਪਾਕਿਸਤਾਨੀ ਸਫੀਰ ਅਬਦੁਲ ਬਾਸਿਤ ਵੱਲੋਂ ਕਸ਼ਮੀਰੀ ਵੱਖਵਾਦੀ ਆਗੂਆਂ ਨਾਲ ਮੁਲਾਕਾਤਾਂ ਜਾਇਜ਼ ਕਰਾਰ

Share this story

ਭਾਰਤ ’ਤੇ 57 ਵਾਰ ਗੋਲੀਬਾਰੀ ਦੀ ਉਲੰਘਣਾ ਦਾ ਦੋਸ਼

Page-1_10 ਨਵੀਂ ਦਿੱਲੀ 20 ਅਗਸਤ (ਪੀ. ਟੀ)- ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਭਾਰਤ ਵੱਲੋਂ ਪ੍ਰਗਟਾਏ ਵਿਰੋਧ ਦੀ ਪਰਵਾਹ ਨਾ ਕਰਦਿਆਂ ਕਸ਼ਮੀਰੀ ਵੱਖਵਾਦੀਆਂ ਨਾਲ ਆਪਣੀਆਂ ਮੀਟਿੰਗਾਂ ਨੂੰ ਜਾਇਜ਼ ਠਹਿਰਾਇਆ ਹੈ ਤੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਦਾ ਹੱਲ ਲੱਭਣ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਇਸਲਾਮਾਬਾਦ ਦੀਆਂ ਕੋਸ਼ਿਸ਼ਾਂ ਦਾ ਆਧਾਰ ਹੈ। । ਬਾਸਿਤ ਨੇ ਵਿਦੇਸ਼ ਸੱਕਤਰ ਪੱਧਰ ਦੀ ਗੱਲਬਾਤ ਰੱਦ ਕੀਤੇ ਜਾਣ ਨੂੰ ਇਕ ਝਟਕਾ ਦਸਦਿਆਂ ਕਿਹਾ ਹੈ ਕਿ ਇਸ ਨਾਲ ਦੋਨਾਂ ਗਵਾਂਢੀ ਦੇਸ਼ਾਂ ਵੱਲੋਂ ਕਸ਼ਮੀਰ ਮੁੱਦਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਉਪਰ ਅਸਰ ਨਹੀਂ ਪੈਣਾ ਚਾਹੀਦਾ। ਇਥੇ ਵਿਦੇਸ਼ੀ ਪੱਤਰਕਾਰਾਂ ਦੀ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਸਿਤ ਨੇ ਕਿਹਾ ਕਿ ਕਸ਼ਮੀਰੀ

ਵੱਖਵਾਦੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੇ ਕਿਸੇ ਸ਼ਿਸ਼ਟਾਚਾਰ ਦੀ ਉਲੰਘਣਾ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਅਜਿਹੀ ਗੱਲਬਾਤ ਪ੍ਰਕ੍ਰਿਆ ਚੱਲਦੀ ਆ ਰਹੀ ਹੈ ਤੇ ਇਹ ਮਹੱਤਵਪੂਰਨ ਹੈ ਕਿ ਕਸ਼ਮੀਰ ਮੁੱਦੇ ਦਾ ਹੱਲ ਲੱਭਣ ਲਈ ਸਾਰੀਆਂ ਧਿਰਾਂ ਨਾਲ ਗੱਲਬਾਤ ਕੀਤੀ ਜਾਵੇ। ਬਾਸਿਤ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਖਿੱਤੇ ਵਿਚ ਸ਼ਾਤੀ ਚਹੁੰਦਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਦੋਨੋਂ ਦੇਸ਼ ਵਿਰੋਧ ਛੱਡਕੇ ਸਹਿਯੋਗ ਕਰਨ। ਸ਼ਾਂਤੀ ਲਈ ਦੋਨਾਂ ਦੇਸ਼ਾਂ ਵਿਚਾਲੇ ਸਾਰਥਕ ਗੱਲਬਾਤ ਜਰੂਰੀ ਹੈ। ਬਾਸਿਤ ਨੇ ਕਿਹਾ ਕਿ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਹੋਣ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਤੇ ਦੋਨਾਂ ਦੇਸ਼ਾਂ ਨੂੰ ਸਬੰਧਾਂ ‘ਚ ਸੁਧਾਰ ਲਈ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਮਝਦਾ ਹੈ ਕਿ ਸਥਿੱਤੀ ਗੁੰਝਲਦਾਰ ਹੈ ਪਰੰਤੂ ਅਸੀਂ ਸਕਾਰਾਤਮਿਕ ਹਾਂ ਤੇ ਸਮੱਸਿਆਵਾਂ ਦੇ ਹੱਲ ਲਈ ਧਿਆਨ ਭਟਕਾਉਣ ਵਾਲੀ ਕਿਸੇ ਵੀ ਚੀਜ ਨੂੰ ਰਾਹ ਵਿਚ ਨਹੀਂ ਆਉਣ ਦੇਵਾਂਗੇ। ਬਾਸਿਤ ਨੇ ਹੋਰ ਕਿਹਾ ਕਿ 9/11 ਦੇ ਬਾਅਦ ਪਾਕਿਸਤਾਨ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ। ਨਵਾਜ਼ ਸ਼ਰੀਫ ਚੰਗੇ ਸਬੰਧ ਬਣਾਉਣ ਲਈ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਆਏ ਸਨ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਗੱਲਬਾਤ ਦੀ ਪ੍ਰਕ੍ਰਿਆ ਨਹੀਂ ਰੋਕਣੀ ਚਾਹੀਦੀ।ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਅੱਜ ਮੀਡੀਆ ਨੂੰ ਕਿਹਾ ਕਿ ਅਮਨ ਲਈ ਦੋਵਾਂ ਦੇਸ਼ਾਂ ਨੂੰ ਮਿਲਕੇ ਕੰਮ ਕਰਨਾ ਹੋਵੇਗਾ। ਦੋਵਾਂ ਦੇਸ਼ਾਂ ਵਿਚਕਾਰ ਸਾਰਥਕ ਗੱਲਬਾਤ ਜਰੂਰੀ ਹੈ। ਪਾਕਿਸਤਾਨ ਅਮਨ ਦਾ ਪੱਖ ਕਰਦਾ ਹੈ। ਉੱਧਰ ਮੰਗਲਵਾਰ ਨੂੰ ਬਾਸਿਤ ਨੇ ਮੀਰਵਾਈਜ ਉਮਰ ਫ਼ਾਰੂਕ ਅਤੇ ਸਈਦ ਅਲੀ ਸ਼ਾਹ ਗਿਲਾਨੀ ਸਮੇਤ ਨਰਮ ਪੰਥੀ ਅਤੇ ਕੱਟੜਪੰਥੀ ਕਸ਼ਮੀਰੀ ਵੱਖਵਾਦੀਆਂ ਆਗੂਆਂ ਨੇ ਗੱਲਬਾਤ ਕੀਤੀ ਸੀ।

WRITTEN BY