Skip to content
Independent perspectives. Global stories.
BREAKING

ਉੱਤਰੀ ਕਸ਼ਮੀਰ ‘ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ-ਅੱਤਵਾਦੀ ਹਲਾਕ

Share this story

ਸ੍ਰੀਨਗਰ, 19 ਅਗਸਤ (ਪੀ. ਟੀ)- ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਸੈਕਟਰ ‘ਚ ਫ਼ੌਜ ਨੇ ਸਰਹੱਦ ਨੇੜੇ ਮੁਕਾਬਲੇ ‘ਚ ਇੱਕ ਅੱਤਵਾਦੀ ਨੂੰ ਹਲਾਕ ਕਰ ਦਿੱਤਾ। ਸ੍ਰੀਨਗਰ ਸਥਿਤ ਇੱਕ ਫ਼ੌਜੀ ਬੁਲਾਰੇ ਅਨੁਸਾਰ ਤੰਗਧਾਰ ਇਲਾਕੇ ਦੀ ਬਲਵਾਨ ਚੌਕੀ ਨੇੜੇ 5 ਗੋਰਖਾ ਰੈਜੀਮੈਂਟ ਨੇ 5 ਤੋਂ 6 ਅੱਤਵਾਦੀਆਂ ਨੂੰ ਭਾਰਤੀ ਇਲਾਕੇ ‘ਚ ਆਤਮਸਮਰਪਣ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਫ਼ੌਜ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਭਾਰਤੀ ਜਵਾਨਾਂ ਵੱਲੋਂ ਵੀ ਇਸ ਦਾ ਜਵਾਬ ਦਿੱਤਾ ਗਿਆ, ਜਿਸ ‘ਚ 1 ਅੱਤਵਾਦੀ ਹਲਾਕ ਹੋ ਗਿਆ। ਸੁਰੱਖਿਆ ਬਲਾਂ ਨੇ ਹੋਰ ਦਸਤੇ ਮੰਗਵਾ ਕੇ ਇਲਾਕੇ ਨੂੰ ਸੀਲ ਕਰਕੇ ਅੱਤਵਾਦੀਆਂ ਦੇ ਫ਼ਰਾਰ ਹੋਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ।

ਦੋਵੇਂ ਪਾਸਿਓਂ ਭਾਰੀ ਗੋਲੀਬਾਰੀ ਜਾਰੀ ਹੈ। ਸੂਤਰਾਂ ਅਨੁਸਾਰ ਬਾਕੀ ਬਚੇ ਅੱਤਵਾਦੀ ਲਈ ਮੁਹਿੰਮ ਜਾਰੀ ਹੈ। ਫ਼ੌਜ ਨੇ ਘਟਨਾ ਵਾਲੇ ਸਥਾਨ ਤੋਂ ਤਲਾਸ਼ੀ ਦੌਰਾਨ 1 ਏ.ਕੇ. ਰਾਈਫ਼ਲ ਬਰਾਮਦ ਕਰ ਲਈ ਹੈ। ਬੁਲਾਰੇ ਨੇ ਦੱਸਿਆ ਹੈ ਕਿ ਇਹ ਪਤਾ ਨਹੀਂ ਚੱਲ ਸਕਿਆ ਕਿ ਅੱਤਵਾਦੀਆਂ ਦਾ ਗਰੁੱਪ ਇੱਧਰੋਂ ਮਕਬੂਜ਼ਾ ਕਸ਼ਮੀਰ ‘ਚ ਵਾਪਸ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਘੁਸਪੈਠ ਕਰਕੇ ਭਾਰਤ ਵਾਲੇ ਪਾਸੇ ਵੜਿਆ ਸੀ।

WRITTEN BY