Skip to content
Independent perspectives. Global stories.
BREAKING

ਜਲਦ ਸਸਤਾ ਹੋ ਸਕਦੈ ਡੀਜ਼ਲ

Share this story

ਨਵੀਂ ਦਿੱਲੀ, 19 ਅਗਸਤ (ਪੀ. ਟੀ)- ਵਿਸ਼ਵ ਭਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਚੱਲ ਰਹੀ ਕਟੌਤੀ ਦਾ ਦੌਰ ਭਾਰਤੀ ਜਨਤਾ ਲਈ ਚੰਗੇ ਦਿਨ ਲਿਆਉਣ ਵਾਲਾ ਹੈ। ਸੂਤਰਾਂ ਅਨੁਸਾਰ ਤੇਲ ਕੰਪਨੀਆਂ ਡੀਜ਼ਲ ਦੀਆਂ ਕੀਮਤਾਂ ਘਟਾਉਣ ਦੀ ਤਿਆਰੀ ਕਰ ਰਹੀਆਂ ਹਨ। ਕੱਚੇ ਤੇਲ ਦੀਆਂ ਕੀਮਤਾਂ ਪਿਛਲੇ 14 ਮਹੀਨੇ ਦੇ ਹੇਠਲੇ ਪੱਧਰ ‘ਤੇ 102 ਡਾਲਰ ਪ੍ਰਤੀ ਬੈਰਲ ਤੱਕ ਜਾ ਪਹੁੰਚੀਆਂ ਹਨ। ਅਜਿਹੇ ‘ਚ ਭਾਰਤੀ ਤੇਲ ਕੰਪਨੀਆਂ ਨੂੰ ਆਪਣਾ ਘਾਟਾ ਪੂਰਾ ਕਰਨ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣੀਆਂ ਨਹੀਂ ਪੈਣਗੀਆਂ। ਫਿਲਹਾਲ ਤੇਲ ਕੰਪਨੀਆਂ ਨੂੰ ਡੀਜ਼ਲ ‘ਤੇ ਪ੍ਰਤੀ ਲੀਟਰ 1.78 ਰੁਪਏ ਦਾ ਘਾਟਾ ਪੈ ਰਿਹਾ ਹੈ। ਇਹ ਪਿਛਲੇ ਮਹੀਲੇ ਜੁਲਾਈ ‘ਚ ਪੈ ਰਹੇ 2.5 ਰੁਪਏ ਪ੍ਰਤੀ ਲੀਟਰ ਤੋਂ ਕਾਫ਼ੀ ਘੱਟ ਹੈ।

WRITTEN BY