Skip to content
Independent perspectives. Global stories.
BREAKING

ਚੰਡੀਗੜ੍ਹ ਪ੍ਰਸ਼ਾਸਨ ਕੱਲ੍ਹ ਤੋਂ ਸਸਤੇ ਆਲੂ ਪਿਆਜ਼ ਵੇਚੇਗਾ

Share this story

Page-1_40 ਚੰਡੀਗੜ੍ਹ, 18 ਅਗਸਤ (ਨਾਗਪਾਲ)- ਅੱਜ ਪ੍ਰਸ਼ਾਸਨ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਵੈਨਾਂ ਸ਼ਹਿਰ ‘ਚ ਸਸਤਾ ਆਲੂ ਪਿਆਜ਼ ਲੈ ਕੇ ਨਹੀਂ ਜਾ ਸਕੀਆਂ, ਜਿਸ ਕਾਰਨ ਲੋਕਾਂ ਨੂੰ ਅੱਜ ਕੰਟਰੋਲ ਰੇਟ ਤੇ ਆਲੂ ਪਿਆਜ਼ ਨਹੀਂ ਮਿਲ ਸਕਿਆ। ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਅੱਜ ਮੰਡੀ ਬੰਦ ਹੋਣ ਕਾਰਨ ਵਿਭਾਗ ਆਲੂ ਪਿਆਜ਼ ਦੀ ਖ਼ਰੀਦ ਨਹੀਂ ਕਰ ਸਕਿਆ ਜਿਸ ਕਾਰਨ ਲੋਕਾਂ ਨੂੰ ਕੰਟਰੋਲ ਰੇਟ ਤੇ ਸਸਤਾ ਆਲੂ ਪਿਆਜ਼ ਮੁਹੱਈਆ ਨਹੀਂ ਕਰਵਾਇਆ ਜਾ ਸਕਿਆ ਪਰ ਕੱਲ੍ਹ ਤੋਂ ਫਿਰ ਪ੍ਰਸ਼ਾਸਨ ਦੀਆਂ ਮੁਬਾਇਲ ਵੈਨਾਂ ਸ਼ਹਿਰ ਦੇ ਵੱਖ- ਵੱਖ ਇਲਾਕਿਆਂ ‘ਚ ਲੋਕਾਂ ਲਈ ਸਸਤਾ ਆਲੂ ਪਿਆਜ਼ ਲੈ ਕੇ ਜਾਣਗੀਆਂ। ਦੱਸਣਯੋਗ ਹੈ ਕਿ ਪੰਜਾਬ ਦੇ ਰਾਜਪਾਲ ਤੇ ਯੂ.ਟੀ.ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਸ਼ਿਵਰਾਜ ਪਾਟਿਲ ਨੇ

ਪ੍ਰਸ਼ਾਸਨ ਨੂੰ ਇਹ ਹੁਕਮ ਦਿੱਤੇ ਹਨ ਕੀ ਜਦੋਂ ਤੱਕ ਮਹਿੰਗਾਈ ਘੱਟ ਨਹੀਂ ਜਾਂਦੀ ਓਦੋਂ ਤੱਕ ਸ਼ਹਿਰ ਦੇ ਹਰ ਖੇਤਰ ‘ਚ ਲੋਕਾਂ ਲਈ ਸਸਤਾ ਆਲੂ ਪਿਆਜ਼ ਭੇਜਣਾ ਯਕੀਨੀ ਬਣਾਇਆ ਜਾਵੇ ਤਾਂਕਿ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ।

WRITTEN BY