Skip to content
Independent perspectives. Global stories.
BREAKING

ਗੁਜਰਾਤ ਉਪਚੋਣ ਹੋਣਗੇ ਆਨੰਦੀ ਪਟੇਲ ਲਈ ਕੜੀ ਪਰੀਖਿਆ ਦੀ ਘੜੀ

Share this story

ਅਹਿਮਦਾਬਾਦ, 18 ਅਗਸਤ (ਪੀ. ਟੀ)- ਗੁਜਰਾਤ ‘ਚ ਇੱਕ ਲੋਕਸਭਾ ਸੀਟ ਤੇ ਨੌਂ ਵਿਧਾਨਸਭਾ ਸੀਟਾਂ ਲਈ ਅਗਲੇ ਮਹੀਨੇ ਉਪਚੋਣ ਹੋਣ ਵਾਲੇ ਹਨ। ਇਹ ਉਪਚੋਣ ਨਵੀਂ ਬਣੀ ਮੁੱਖ ਮੰਤਰੀ ਆਨੰਦੀ ਪਟੇਲ ਦੀ ਅਗਵਾਈ ਤੇ ਉਨ੍ਹਾਂ ਦੀ ਪ੍ਰਵਾਨਣਯੋਗਤਾ ਲਈ ਕੜੀ ਪਰੀਖਿਆ ਦੀ ਘੜੀ ਹੋਣਗੇ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਰਾਜ ਦੀ ਵਾਗਡੋਰ ਸੌਂਪੀ ਗਈ ਸੀ। ਅਹੁਦਾ ਸੰਭਾਲਣ ਤੋਂ ਬਾਅਦ ਗੁਜਰਾਤ ‘ਚ ਪਟੇਲ ਦੀ ਅਗਵਾਈ ‘ਚ ਲੜਿਆ ਜਾਣ ਵਾਲਾ ਇਹ ਪਹਿਲਾ ਚੋਣ ਹੋਵੇਗਾ। ਸਾਰੀਆਂ 9 ਵਿਧਾਨਸਭਾ ਸੀਟਾਂ ਜਿੱਥੇ 13 ਸਤੰਬਰ ਨੂੰ ਉਪਚੋਣ ਹੋਵੇਗਾ, ਉੱਥੇ ਭਾਜਪਾ ਦਾ ਕਬਜ਼ਾ ਸੀ ਤੇ ਵਿਧਾਇਕਾਂ ਦੇ ਲੋਕ-ਸਭਾ ਲਈ ਚੁਣੇ ਜਾਣ ਤੋਂ ਬਾਅਦ ਇਹ ਸੀਟਾਂ ਖ਼ਾਲੀ ਹੋਈਆਂ ਹਨ। ਦੂਜੇ ਪਾਸੇ ਕਾਂਗਰਸ ਬੁਲਾਰੇ ਮਨੀਸ਼ ਦੋਸ਼ੀ ਨੇ ਕਿਹਾ ਕਿ ਇਹ ਉਪਚੋਣ ਗੁਜਰਾਤ ਦੇ ਲੋਕਾਂ ਦੇ ‘ਚ ਨਵੀਂ ਮੁੱਖ ਮੰਤਰੀ ਦੀ

ਪ੍ਰਵਾਨਣਯੋਗਤਾ ਦੇ ਇਮਤਿਹਾਨ ਦੀ ਤਰ੍ਹਾਂ ਹੋਵੇਗਾ। ਵਿਧਾਨਸਭਾ ਸੀਟਾਂ ‘ਤੇ ਚੋਣ ਆਮ ਤੌਰ ‘ਤੇ ਮੁੱਖ ਮੰਤਰੀ ਦੀ ਅਗਵਾਈ ‘ਚ ਲੜਿਆ ਜਾਂਦਾ ਹੈ ਤੇ ਇਸਦੇ ਨਤੀਜਿਆਂ ਨੂੰ ਉਨ੍ਹਾਂ ਦੇ ਕੰਮ ‘ਤੇ ਮੋਹਰ ਜਾਂ ਖ਼ਾਰਜ ਕਰਨ ਦੇ ਤੌਰ ‘ਤੇ ਮੰਨਿਆ ਜਾਂਦਾ ਹੈ।

WRITTEN BY