ਸ਼ਿਵਸੈਨਾ ਦੇ ਸੰਸਦ ਮੈਂਬਰ ਸੁਰੇਸ਼ ਪ੍ਰਭੂ ਹੋ ਸਕਦੇ ਹਨ ਮੁਖੀ
ਨਵੀਂ ਦਿੱਲੀ, 18 ਅਗਸਤ (ਪੀ. ਟੀ. ਲਾਇਵ)- ਜਦੋਂ ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਯੋਜਨਾ ਅਯੋਗ ਨੂੰ ਖਤਮ ਕਰਨ ਦੀ ਗੱਲ ਕਹੀ ਹੈ ਉਦੋਂ ਤੋਂ ਇਸ ਦੀ ਬਦਲਵੀਂ ਵਿਵਸਥਾ ਦੇ ਬਾਰੇ ਕਈਂ ਕਿਆਸ ਲਗਾਏ ਜਾ ਰਹੇ ਹਨ। ਉਚ ਪੱਧਰੀ ਸਿਆਸੀ ਹਲਕਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਸ਼ਕਤੀਆਂ ਲੈਣ ਵਾਲਾ ਪੰਜ ਮੈਂਬਰੀ ਥਿੰਕ ਟੈਂਕ ਜਲਦ ਹੀ ਯੋਜਨਾ ਅਯੋਗ ਦੀ ਜਗ੍ਹਾ ਲਵੇਗਾ।ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਕੇਂਦਰੀ ਮੰਤਰੀ ਸ੍ਰੀ ਸੁਰੇਸ਼ ਪ੍ਰਭੁ ਇਸ ਪੈਨਲ ਦਾ ਸਭ ਤੋਂ ਅਹਿਮ ਚਿਹਰਾ ਹੋ ਸਕਦੇ ਹਨ। ਨਾਲ ਹੀ ਮੁਕਤ ਬਜ਼ਾਰ ਦੇ ਹਿਮਾਇਤੀ ਭਾਰਤੀ-ਅਮਰੀਕੀ ਅਰਥ-ਸ਼ਾਸਤਰੀ ਸ੍ਰੀ ਅਰਵਿੰਦ ਪਨਗੜ੍ਹੀਆ ਅਤੇ ਸ੍ਰੀ ਵਿਵੇਕ ਦੇਬਰਾਏ ਵੀ ਇਸ ਟੀਮ ਦਾ ਹਿੱਸਾ ਹੋ
ਸਕਦੇ ਹਨ। ਅਧਿਕਾਰਿਤ ਰੂਪ ’ਚ ਪੈਨਲ ਦੀ ਅਗਵਾਈ ਪ੍ਰਧਾਨ ਮੰਤਰੀ ਹੀ ਕਰਨਗੇ। ਚਰਚਾ ਵਿੱਚ ਸ਼ਰੀਕ ਰਹੇ ਅਧਿਕਾਰੀਆਂ ਦੇ ਹਵਾਲੇ ਮੁਤਾਬਕ ਇਸ ਪੈਨਲ ਦਾ ਐਲਾਨ ਅਗਲੇ ਇੱਕ-ਦੋ ਦਿਨਾਂ ਵਿੱਚ ਹੀ ਕੀਤਾ ਜਾ ਸਕਦਾ ਹੈ।ਦੋ ਨਾਮ ਵੀ ਫਾਇਨਲ ਹਣੇ ਬਾਕੀ
ਵਿਸਤਰਿਤ ਵਿਗਿਆਨ ਅਤੇ ਤਕਨੀਕੀ ਵਿਸ਼ੇਸ਼ਤਾ ਵਾਲਾ ਇੱਕ ਅਕਾਦਮਿਕ ਸ਼ਖਸ, ਜੇ ਸੰਭਵਤ: ਆਈ ਆਈ ਟੀ ਤੋਂ ਹੋਵੇਗਾ ਅਤੇ ਸੰਘ ਪਰਵਾਰ ਦੀ ਸੋਚ ਨਾਲ ਇਤਫਾਕ ਰੱਖਣ ਵਾਲਾ ਸਮਾਜਿਕ ਵਿਗਿਆਨ ਦਾ ਇੱਕ ਮਾਹਰ ਵੀ ਪੈਨਲ ਵਿੱਚ ਹੋ ਸਕਦੇ ਹਨ। ਹਾਲਾਂਕਿ ਇਨ੍ਹਾਂ ਦੋਨਾਂ ਪਦਾਂ ਲਈ ਅਜੇ ਨਾਮ ਸਾਹਮਣੇ ਨਹੀਂ ਆਏ ਹਨ। ਸੂਤਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਹੈ ਕਿ ਵਿਗਿਆਨ ਅਤੇ ਸਮਾਜਿਕ ਮਾਹਰਾਂ ਦੇ ਨਾਮ ਫਾਇਨਲ ਹੋਣ ਦੀ ਪ੍ਰਕੀਰਿਆ ’ਚ ਹਨ।
ਮੋਦੀ ਦੇ ਪੁਰਾਣੇ ਭਰੋਸੇਯੋਗ ਹੋਣਗੇ ਟੀਮ ’ਚ
ਸ੍ਰੀ ਦੇਬਰਾਏ ਅਤੇ ਸ੍ਰੀ ਪਨਗੜੀਆ ਦੋਵੇਂ ਹੀ ਚੋਣਾਂ ਤੋਂ ਪਹਿਲਾਂ ਤੋਂ ਸ੍ਰੀ ਨਰਿੰਦਰ ਮੋਦੀ ਦੀ ਸਲਾਹਕਾਰ ਟੀਮ ਵਿੱਚ ਰਹੇ ਹਨ। ਇੱਕ ਉਚ ਅਧਿਕਾਰੀ ਨੇ ਦੱਸਿਆ ਕਿ ਹੁਣ ਪੈਨਲ ਦਾ ਨਾਮ ਸੋਚਿਆ ਜਾ ਰਿਹਾ ਹੈ। ਚੀਨ ਦੇ ਡਿਵੈਲਪਮੈਂਟ ਐਂਡ ਰਿਫਾਰਮਸ ਕਮਿਸ਼ਨ ਤੋਂ ਅਲੱਗ ਇੱਕ ਨਾਮ ਖੋਜਿਆ ਜਾ ਰਿਹਾ ਹੈ। ਪੈਨਲ ਵਿੱਚ ਮੈਂਬਰਾਂ ਦੀ ਸੰਖਿਆ ’ਤੇ ਅਧਿਕਾਰੀ ਨੇ ਕਿਹਾ ਕਿ ਇੱਕ ਰਾਏ ਇਹ ਵੀ ਸੀ ਕਿ ਜ਼ਿਆਦਾ ਮੈਂਬਰ ਹੋਣਗੇ ਤਾਂ ਜਾਤੀ ਅਤੇ ਪ੍ਰਦੇਸ਼ ਵਰਗੇ ਪ੍ਰਤੀਨਿਧਵਾਦੀ ਰਾਜਨੀਤਿਕ ਮੁੱਦਿਆਂ ਨੂੰ ਯੋਗ ਜਗ੍ਹਾ ਮਿਲ ਸਕੇਗੀ ਹਾਲਾਂਕਿ ਇੱਕ ਛੋਟਾ ਅਤੇ ਸੰਖੇਪ ਪੈਨਲ ਜਿਆਦਾ ਲੋਕਾਂ ਦੀ ਪਸੰਦ ਦੱਸਿਆ ਜਾ ਰਿਹਾ ਹੈ, ਕਿਉਂਕਿ ਉਹ ਮੌਜੂਦਾ 8 ਮੈਂਬਰੀ ਯੋਜਨਾ ਅਯੋਗ ਤੋਂ ਵੱਖਰਾ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਥਿੰਕ ਟੈਂਕ ਦੇ ਕੋਲ ਦੂਸਰੇ ਖੇਤਰਾਂ ਤੋਂ ਮਾਹਰ ਲੈਣ ਦਾ ਅਧਿਕਾਰ ਹੋਵੇਗਾ। ਨਾਲ ਹੀ ਅਜੇ ਵਿਸਥਾਰ ਪੂਰਵਕ ਦਿਸ਼ਾ ਨਿਰਦੇਸ਼ ਵੀ ਤੈਅ ਕੀਤੇ ਜਾਣੇ ਹਨ।
ਕੌਣ ਹੈ ਸੁਰੇਸ਼ ਪ੍ਰਭੂ?
ਮਹਾਂਰਾਸ਼ਟਰ ਦੀ ਰਾਜਾਪੁਰ ਲੋਕਸਭਾ ਹਲਕੇ ਤੋਂ ਸ਼ਿਵਸੈਨਾ ਦੇ ਸੰਸਦ ਮੈਂਬਰ ਸ੍ਰੀ ਸੁਰੇਸ਼ ਪ੍ਰਭੂ ਪੇਸ਼ੇ ਤੋਂ ਚਾਰਟਡ ਅਕਾਉਂਟੈਂਟ ਹਨ ਅਤੇ ਇੰਸਟਿਟਿਊਟ ਆਫ ਚਾਰਟਰਡ ਅਕਾਉਂਟੈਂਟਸ ਆਫ ਇੰਡੀਆ ਦੇ ਮੈਂਬਰ ਹਨ। ਉਹ ਚੋਥੀ ਵਾਰ ਰਾਜਾਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਹਨ।
ਉਹ ਐਨ ਡੀ ਏ ਦੀ ਪਿਛਲੀ ਸਰਕਾਰ ਦੇ ਅਲਗ-ਅਲਗ ਦਫਤਰਾਂ ਵਿੱਚ ਕੇਂਦਰੀ ਉਦਯੋਗ ਮੰਤਰੀ, ਵਾਤਾਵਰਣ ਅਤੇ ਵਣ ਮੰਤਰੀ ਰਹਿ ਚੁੱਕੇ ਹਨ। ਮੋਦੀ ਸਰਕਾਰ ਨੇ ਉਨ੍ਹਾਂ ਨੂੰ ਐਡਵਾਇਜ਼ਰੀ ਗਰੁੱਪ ਫਾਰ ਇੰਟੀਗ੍ਰੇਟਿਡ ਡਿਵੈਲਪਮੈਂਟ ਆਫ ਪਾਵਰ, ਕੋਲ ਐਂਡ ਰਿਨਿਉਏਬਲ ਐਨਰਜੀ ਦੇ ਵਿਸ਼ੇਸ਼ ਸਲਾਹਕਾਰ ਪੈਨਲ ਦਾ ਮੁਖੀ ਨਿਯੁਕਤ ਕੀਤਾ ਹੈ।



