Skip to content
Independent perspectives. Global stories.
BREAKING

ਪੁਰਾਣੇ ਤਵਿਆਂ ਦਾ ਖਜ਼ਾਨਾ ਰੱਖੀ ਬੈਠਾ ‘ਮਹਿੰਦਰ ਸਿੰਘ ਬਰਾੜ’

Share this story

image ਇੱਕ ਨਿੱਕੀ ਜਿਹੀ ਰਿਕਾਰਡ ਵਾਲੀ ਮਸ਼ੀਨ ਤੇ ਕੋਈ ਪੰਜ ਸੋ ਰੁਪਏ ਕੀਮਤ ਵਜੋਂ ਖਰਚ ਦੇਵੇ ਤਾਂ ਅਸੀ ਸਮਝਾਂਗੇ ਕਿ ਖਰੀਦਣ ਵਾਲਾ ਮੂਰਖ ਹੋਣਾ ਜਾਂ ਫਿਰ ਇਹ ਕੋਈ ਅਮੀਰ ਦਾ ਚੋਜ ਐ ਪਰ ਅਜਿਹਾ ਕੁੱਝ ਵੀ ਨਹੀ ਬਲਕਿ ਇਹ ਸੂਈ ਇੱਕ ਆਮ ਆਦਮੀ ਨੇ ਸੋਚ ਸਮਝ ਕੇ ਖਰੀਦੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਪੁਰਾਣੇ ਤਵਿਆਂ ‘ਚ ਪਈ ਉਸ ਦੇ ਪੰਜਾਬ ਦੇ ਨਿੱਗਰ-ਅਤੀਤ ਦੀ ਗਵਾਹੀ ,ਉਸ ਸੂਈ ਤੋਂ ਬਿਨਾਂ ਗੂੰਗੀ ਹੋ ਜਾਵੇ ਗੀ ਤੇੳਾਉਣ  ਵਾਲੇ ਸਮੇਂ ‘ਤਵਿਆਂ ਦੀ ਜੀਭ੍ਹ ‘ ਵਰਗੀ ਇਹ ਸੂਈ ਕਿਤੋਂ ਮਿਲੇਗੀ ਨਹੀ । ਵੈਸੇ ਵੀ ਕਹਿੰਦੇ ਨੇ ਕਿ ਸ਼ੌਕ ਦਾ ਮੂੱਲ ਕੋਈ ਨਾ ।ਗੀਤਾਂ ‘ਚ ਗੁੰਦੇ ਪੰਜਾਬ ਨੂੰ ਤਵਿਆਂ ਦੇ ਰੂਪ ‘ਚ ਸਾਂਭੀ ਰੱਖਣ ਦਾ ਸ਼ੌਕ ਮਾਨਸਾ ਜਿਲ੍ਹੇ ਦੇ ਪਿੰਡ ਅਤਲਾ ਖੁਰਦ ਦੇ ਜੰਮਲਪ ਮਹਿੰਦਰ ਸਿੰਘ ਬਰਾੜ ਪਾਲੀ ਬੈਠਾ ਹੈ ।ਫੂਡ ਐਂਡ ਸਪਲਾਈ ਵਿਭਾਗ ‘ਚ ਨੋਕਰੀ ਕਰ ਰਹੇ ਮਹਿੰਦਰ ਸਿੰਘ ਬਰਾੜ ਕੋਲ ਚਾਰ ਸੋ ਤੋਂ ਉਪਰ ਛੋਟੇ-ਵੱਡੇ ਤਵੇ ਅਤੇ ਇੱਕ ਹਜਾਰ ਦੇ ਨੇੜੇ-ਤੇੜੇਅਲੱਗ-2 ਕੰਪਨੀਆਂ ਵਲੋਂ ਕੱਢੀਆਂ ,ਗੀਤਾਂ ਦੀਆਂ ਅਸਲੀ ਕੈਸਟਾਂ ਹਨ ਜਿੰਨ੍ਹਾਂ ‘ਚਕਈ ਹਜਾਰ ਪੰਜਾਬੀ ਗੀਤ , ਦੋਗਾਣੇ, ਕਲੀਆਂ , ਕਿੱਸੇ, ਕਵਿਸ਼ਰੀਆਂ ਦਾ ਵੱਡਾ .ਖਜਾਨਾ ਬਾ-ਹੋਂਦ ਹੈ।ਉਸ ਦੇ ਇਹ ਸ਼ੋਂਕ ਬਾਰੇ ਮੈਂਨੂੰ ਪਤਾ ਲੱਗਾ ਤਾਂ ਮੇਰੇ ਕੋਲੋਂ ਰਿਹਾ ਨਾ ਗਿਆ ਤੇ ਮੈਂ ਉਸ ਨੂੰ ਬੇਨਤੀ ਕੀਤੀ ਕਿ ਮੈਂ ਉਸ ਦੁਆਰਾ ਸੰਭਾਲੇ ਹੋਏ ਤਵੇ ਦੇਖਣਾ ਅਤੇ ਸੁਣਨਾ ਚਾਹੁੰਦਾ ਹਾਂ ਤਾਂ ਉਸ ਨੇ ਹਾਮੀ ਭਰ ਦਿੱਤੀ।
ਐਂਤਵਾਰ ਦੀ ਸਵੇਰ ਮੈਂ ਉਸ ਦੇ ਘਰ ਗਿਆ ਤੇ ਕੁਝ ਸਮੇ ਬਾਅਦ ਮੇਰੇ ਸਾਹਮਣੇ ਪੁਰਾਣੇ ਤਵਿਆਂ ਦਾ ਢੇਰ ਪਿਆ ਸੀ । ਯਮਲਾ ਜੱਟ ,ਕੁਲਦੀਪ ਮਾਣਕ ,ਮੁਹੰਮਦ ਸਦੀਕ-ਰਣਜੀਤ ਕੋਰ ,ਸੁਰਿੰਦਰ ਛਿੰਦਾ ,ਦਿਦਾਰ ਸੰਧੂ -ਸਨੇਹ ਲਤਾ, ਗੁਲਸ਼ਾਨ ਕੋਮਲ ,ਸੁਰਿੰਦਰ ਕੋਰ ,ਨਰਿੰਦਰ ਬੀਬਾ ,ਚਮਕੀਲਾ ਤਾਂ ਉਹ ਨਾਮ ਹਨ ਜੋ ਸੁਤੇ ਸਿਧੇ ਹੀ ਸਾਨੂੰ ਚੇਤੇ ਹਨ ।ਪਰ ਅਨੇਕਾਂ ਅਜਿਹੇ ਨਾਮ ਜੋ ਮੇਰੇ ਦਿਮਾਗ ,ਚ ਖਿਸਕ ਚੁਕੇ ਹਨ ਜਾਂ ਸੁਣੇ ਹੀ ਨਹੀ ਸਨ ਮੇਰੇ ਸਾਹਮਣੇ ਮੋਜੂਦ ਸਨ ਪੰਡਤ ਜੱਗੀ ,ਕੇਹਰ ਸਿੰਘ ਸਪੇਰਾ , ਪਰਗਨ ਤੇਜੀ , ਅਜਾਇਬ ਸਿੰਘ ਰਾਏ,ਅਵਤਾਰ ਫੱਕਰ , ਪਿਆਰਾ ਸਿੰਘ ਜਲਾਲਾਬਾਦੀ , ਉਨ੍ਹਾਂ ਨਾਵਾ ‘ਚ ਹਨ ਜੋ ਚੇਤੇ ਨਹੀ ਸਨ ।ਆਸਾ ਸਿੰਘ ਮਸਤਾਨਾ ,ਮੋਹਨ ਸਿੰਘ ਮ

ਸਤਾਨਾ ,ਕੇ.ਦੀਪ -ਜਗਮੋਹਨ ਕੋਰ , ਸੁਦੇਸ਼ ਕਪੂਰ, ਅਨੇਕਾਂ ਨਾਮ ਲਿਖਣੇ ਸੰਭਵ ਨਹੀ ਹਨ ।ਅਪਣੀਆਂ ਚੜਤਾਂ ਦੇ ਝੰਡੇ ਮੇਰੇ ਸਾਹਮਣੇ ਸਨ ।
ਮੈਂ ਤਵੇ ਸੁਨਣੇ ਸ਼ੁਰੂ ਕੀਤੇ ਤਾਂ ਪੁਰਾਣੇ ਗੀਤ ਮੈਂਨੂੰ ਅਤੀਤ ‘ਚ ਲੈ ਗਏ ।ਸਾਰੇ ਪਿੰਡ ‘ਚੋਂ ਇੱਕ ਘਰ ਵਿਆਹ-ਮੰਗਣਾ ਹੋਣਾ ਤਾਂ ਕੋਠੇ ਤੇ ਮੰਜੇ ਜੋੜ ਕੇ ਲਾਏ ਸਪੀਕਰ ‘ਚ ਵਜਦੇ ਗੀਤਾਂ ਨੇ ਤਿਨੰ-ਤਿਨੰ ਦਿਨ ਸਾਰੇ ਪਿੰਡ ਨੂੰ ਵਿਆਹ ਦੇ ਮਹੋਲ ‘ਚ ਰੰਗੀ ਰੱਖਣਾ  । ਅਜਿਬ ਜਿਹਾ ਮਸਤਾਨਾ ਮਾਹੋਲ ,ਮਸਤ ਜਿਹੀ ਪਿੰਡ ਦੀ ਫਿਜਾ , ਮਹਿਕੀ-ਮਹਿਕੀ ਜੇਹੀ ਪੇਂਡੂ ਸਾਂਝ ਦਾ ਅਹਿਸਾਸ  ਮੇਰੇ ਅੰਦਰ ਤਾਜਾ ਹੋ ਗਿਆ ।ਕਾਲੇ-ਕਾਲੇ ਪੁਰਾਣੇ ਤਵਿਆਂ ‘ਚੋਂ ਬੋਲਦਾ-ਗਾਉਂਦਾ ਪੰਜਾਬ, ਪੰਜਾਬੀਆਤ ਦੀ ਚਾਨਣੀ ਫੈਲਾ ਰਿਹਾ ਸੀ । ਕਾਲੇ ਤਵੇ ਅੰਦਰ ਸਮਾਏ ਗੋਰੇ ਦਿਨਾਂ ਦੀਆਂ ਜਿਉਦੀਆਂ ਯਾਦਾਂ ਮੇਰੇ ਜਿਹਨ ‘ਚੋਂ ਗਿੱਧਾ ਪਾਉਣ ਲੱਗੀਆਂ ।ਸਮਾਜਿਕ -ਆਰਥਿਕ ਤਾਣਾ-ਬਾਣਾ ਆਪਣੀਆਂ ਬਰੀਕ ਤੰਦਾਂ,ਇਨ੍ਹਾਂ ਤਵਿਆਂ ਰਾਹੀ ਅੱਜ ਵੀ ਸਾਡੇ ਮੂਹਰੇ ਵਿੜਾ ਕੇ ਰੱਖ ਦਿੰਦਾ ਹੈ ।ਦਿਉਰਾਂ-ਭਾਬੀਆਂ ‘ਚ ਮੋਹ-ਭਿਜੀ ਸਾਂਝ ਅੱਜ ਦੇਖਣ ਨੂੰ ਨਹੀ ਮਿਲਦੀ । ਉਸ ਵੇਲੇ ਸਮਾਜਕ ਤੋਰ ਤੇ ਦਿਉਰ ਨੂੰ ਭਾਬੀਆਂ ਦੇ ਕੀਮਤੀ ਗਹਿਣੇ ਦੀ ਹੈਸੀਆਤ ਹਾਸਲ ਸੀ ਦੂਜੇ ਪਾਸੇ ਛੜਿਆਂ ਦੀ ਖੁਸ਼ਕ ਜਿੰਦਗੀ ,ਮਾਰੂਥਲ ਵਾਂਗ ਕਿਸੇ ਬੱਦਲੀ ਧੀ ਆਸ ‘ਚਤਰਲੋ ਮੱਛੀ ਹੁੰਦੇ ਹੋਏ  ਨਾ ਸਿਰਫ ਆਪਣੀ ਹਸਤੀ ਅਲੈਨਦੀ ਸੀ ,ਬਲਕਿ ਛੜਿਆਂ ਵਲੋਂ ‘ਰੱਬ ਦੇ ਪ੍ਰਾਹੁਣੇ’ ਹੋਣ ਦਾ ਦਾਅਵਾ ਵੀ ਸਮਾਜਿਕ ਮਾਨਤਾ ਰੱਖਦਾ ਸੀ ।‘ਛੜਾ’ ਸ਼ਬਦ ਜਿਥੇ ਕੌੜ-ਤੁੰਮੇ’ ਵਾਂਗੂ ਛੋਟੀਆਂ ਭਰਜਾਂਈਆਂ ਦੀ ਜੀਭ੍ਹ ਕੌੜੀ ਕਰੀ ਰੱਖਦਾ ਸੀ ਉਥੇ ‘ਛੜੇ ਦੇ ਹਿੱਸੇ ਆਉਂਦੀ ਜ਼ਮੀਨ ਅੱਕ ਚੱਬਦੇ ਰਹਿਣ ਲਈ ਮਜਬੂਰ ਕਰਦੀ ਸੀ । ਨਿੱਕੇ-ਨਿੱਕੇ ਉਲਾਂਭ੍ਹੇ-ਰੋਸੇ, ਕਦੇ ਚਹੇਤਾਂ-ਮਸ਼ਕਰੀਆਂ  ਜਿੰਦਗੀ ਨੂੰ ਰੌਚਕ ਬਣਾਈ ਰਖਦੇ ਸਨ ।ਅੱਜ ਦੀ ਪੀੜ੍ਹੀ ਤਾਂ ਛੜੇ ਅਤੇ ਕੁਆਰੇ ਵਿਚਲਾ ਅੰਤਰ ਹੀ ਤਹਿ ਨਹੀ ਕਰ  ਸਕਦੀ ਫਿਰ ਕਿਵੈਂ ਜਾਣ ਸਕਦੀ ਹੈ ਕਿ ਬਰਾਬਰ ਦਾ ਸ਼ਰੀਕ ,ਸ਼ਰਾਬੀ ਹੋਕੇ ਛੜਾ ਕੰਧ ਤੇ ਥਾਪੀਆਂ ਕਿਵੇਂ ਮਾਰਦਾ ?’ਛੜਿਆਂ ਦੀ ਗੋਕੀ-ਮੱਖਣੀ ਪਸੰਦ ਨਾ ਆਉਣ ਤੇ ਉਹਨਾਂ ਦੇ ਉਲਾਂਭ੍ਹੇ-ਨਹੋਰੇ , ਜੱਟੀ ਦੇ ਕੰਨਾਂ ‘ਚ ਕਿਵੇਂ ਖਟਕਦੇ ਸਨ ? ਅੱਜ ‘ਛੜਾ’ ਸ਼ਬਦ ,ਅੰਗ੍ਰੇਜ਼ੀ ਦੇ ਸ਼ਬਦ ‘ਅਨਮੈਰਿਡ’ਨੇ ਹੀ ਨਿਗਲ ਲਿਐ।
ਆਰਥਿਕ ਤਸਵੀਰਾਂ ਵੀ ਇਹਨਾਂ ਪੁਰਾਣਿਆਂ ਤਵਿਆਂ ‘ਚ ਗੀਤਾਂ ਦੇ ਰੂਪ ‘ਚ ਹਮੇਸ਼ਾ ਲਈ ਜਾਗਦੀਆਂ ਦਿਖਾਈ ਦੇਣਗੀਆਂ । ਕਿਵੇਂ ਕੋਈ ਪੰਜਾਬੀ ਮਰਦ ,ਅਪਣੀ ਜਨਾਨੀ ਨੂੰ ਸਿਰਫ ਚਾਲੀ ਰੁ: ਦਾ ਸੂਟ ਸੰਵਾਕੇ ,ਉਸ ਨੂੰ ਵਡਿਆ ਲੈਂਦਾ ਸੀ। ਖੇਤੀ ਨਾਲ ਸਬੰਧਤ ਵੇਰਵੇ ਵੀ ਇਨ੍ਹਾਂ ਤਵਿਆਂ ‘ਚ ਮਿਲਦੇ ਹਨ ।ਉਰਲੇ ਖੂਹ ਤੇ ਮੋਠ ਬਾਜਰਾ, ਤੇਰੀ ਕਣਕ ਦੀ ਰਾਖੀ ਮੁਡਿਆ, ਲੈ ਜਾ ਛੱਲੀਆਂ ਭੁੰਨਾ ਲਈ ਦਾਣੇ, ਬਾਜਰੇ ਦਾ ਸਿੱਟਾ ਨੀ ਮੈ ਤਲੀ ਤੇ ਮਰੋੜਿਆ ,ਫਸਲ ਵੇਟ-ਵੱਟ ਜੱਟ ਮੇਲੇ ਚੱਲਿਆ ,ਅਦਿ ਗੀਤਾਂ ‘ਚ ਸਾਡੀਆਂ ਫਸਲਾਂ ਦੀ ਮਹਿਕ ਰਚੀ ਹੋਈ ਐ।  ਖੇਤੋਂ ਥੱਕ ਕੇ ਘਰ ਆਏ ਪਤੀ ਵਲੋਂ ਪਤਨੀ ਤੇ ਡਾਢਾ ਗਿੱਲਾ ਕਿ ਆਪੇ ਭੋਰਨ ੇ ਥੱਪੀਆਂ ਰੋਟੀਆਂ ਆਪੇ ਦਾਲ ਬਣਾਈ ਨੀਂ ,ਢਲ ਗਏ ਪਰਛਾਵੇਂ,ਕਿਹੜਿਆਂ ਕੰਮਾਂ ਤੋਂ ਆਈ ਨੀ ।ਤੇ ਪਤਨੀ ਦਾ ਇਹ ਦੱਸਣਾ ਕਿ ਉਹ ਕੋਲੇ ਕੱਛ ਕੇ ਨਹੀ ਆਈ ,ਉਰਲੇ ਖੇਤ ‘ਚ ਸਰੋਂ ਦਾ ਸਾਗ ਤੋੜਿਆ ,ਪਰਲੇ ਖੇਤ ‘ਚ ਰਾਈ ਵੇ ,ਭਰਮਾਂ ਦਾ ਪੱਟਿਆ ।ਅਜਿਹੇ ਦ੍ਰਿਸ਼ ਸਿਰਜਦੇ ਨੇ ਸਾਡੇ ਮਿੱਠੇ ਅਤੀਤ ਦਾ ਅਕਸ਼ ਆਪ- ਮੁਹਾਰੇ ਹੀ ਬਰਾਜ ਮਾਨ ਹੋ ਜਾਂਦਾ ਹੈ ।ਇਹੋ ਜਿਹੇ ਰਿਸਤਿਆਂ ਦੀ ਸਾਂਝ ਰੱਖਣ ਵਾਲੇ ਪੁਰਾਣੇ ਤਵੇ ਦੇ ਰੱਖਣ ਵਾਲਾ ਮਹਿੰਦਰ ਸਿੰਘ ਬਰਾੜ ਦੀ ਰੁਚੀ ਨੂੰ ਵੇਖਿਆ ।
ਮਹਿੰਦਰ ਸਿੰਘ ਦਾ ਇਹ ਸ਼ੌਂਕ ਵਡਿਆਉਣ ਯੋਗ ਵੀ ਤੇ ਸਲਾਹੁਣਯੋਗ ਵੀ। ਮਹਿੰਦਰ ਸਿੰਘ ਦੀ ਖਹਿਸ ਹੈ ਕਿ ਉਸ ਦਾ ਇਹ ਖਜਾਨਾ ਬੱਚੈ ਵੀ ਸਾਂਭ ਕੇ ਰੱਖਣ  ਮਹਿੰਦਰ ਸਿੰਘ ਦੀ ਇਹ ਖਾਹਿਸ਼ ਵੀ ਵੀ ਹੈ ਕਿ ਇਸ ਖਜਾਨੇ ਨੂੰ ਹੋਰ ਵੀ ਭਰਪੂਰ ਕੀਤਾ ਜਾਵੇ,ਪਰ ਸਮੱਸਿਆ ਇਹ ਵੀ ਹੈ ਕਿ ਤਵੇ ਜਿਸ ਕੋਲ ਵੀ ਹਨ ,ਉਹ ਦਿੰਦਾ ਨਹੀ ।ਇਕ-ਇਕ ਤਵੇ ਨੂੰ ਲੱਭਣ ਲਈ ਵਿਸ਼ੇਸ਼ ਸ਼ਮਾਂ ਤੇ ਖਰਚ ਮੰਗਦਾ ਹੈ ਪਵਿਤਰ ਰਿਸਤਿਆਂ ਨੂੰ ਯਾਦ ਕਰਾਉਣ ਵਾਲੇ ਇਹ ਪੁਰਾਣੇ ਤਵਿਆਂ ਨੂੰ ਸਾਂਭਣ ਵਾਲੇ ਮਹਿੰਦਰ ਸਿੰਘ ਬਰਾੜ ਦਾ ਇਹ ਸ਼ੌਕ ਹੋਰ ਵੀ ਪ੍ਰਫੁੱਲਤ ਹੋਵੇ।
ਝ ਭੂਪਿੰਦਰ ਸਿੰਘ
ਮਾਨਸਾ

WRITTEN BY