ਨਵੀਂ ਦਿੱਲੀ, 16 ਅਗਸਤ (ੁਪੀ. ਟੀ)- ਦਿੱਲੀ ਦੀ ਇੱਕ ਅਦਾਲਤ ਨੇ ਅੱਜ ਮਾਫ਼ੀਆ ਸਰਗਨਾ ਦਾਊਦ ਇਬਰਾਹੀਮ ਅਤੇ ਉਸਦੇ ਕਰੀਬੀ ਸਹਾਇਕ ਛੋਟਾ ਸ਼ਕੀਲ ਦੇ ਖ਼ਿਲਾਫ਼ ਨਵੇਂ ਸਿਰੇ ਤੋਂ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਦਾ ਨਿਰਦੇਸ਼ ਦਿੱਤਾ। ਉੱਥੇ ਦਿੱਲੀ ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਦੋਵਾਂ ਦੇ ਖ਼ਿਲਾਫ਼ 1993 ਦੇ ਮੁੰਬਈ ਬੰਬ ਧਮਾਕੇ ਮਾਮਲੇ ‘ਚ ਕੀਤੀ ਜਾ ਚੁੱਕੀ ਹੈ। ਦੋਵੇਂ ਆਈ. ਪੀ. ਐਲ . ਸਪਾਟ ਫਿਕਸਿੰਗ ਮਾਮਲੇ ‘ਚ ਫ਼ਰਾਰ ਹਨ। ਅਦਾਲਤ ਨੇ ਪਿਛਲੇ ਨਿਰਦੇਸ਼ ਦਾ ਪਾਲਨ ਕਰਦੇ ਹੋਏ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸੂਚਿਤ ਕੀਤਾ ਕਿ ਦਾਊਦ ਅਤੇ ਛੋਟਾ ਸ਼ਕੀਲ ਦੀ ਸੰਪਤੀ ਪਹਿਲਾ ਹੀ 1993 ਦੇ ਮੁੰਬਈ ਬੰਬ ਧਮਾਕੇ ਮਾਮਲੇ ‘ਚ ਕੁਰਕ ਕੀਤੀ ਜਾ ਚੁੱਕੀ ਹੈ।
ਦਾਊਦ ਦੀ ਜਾਇਦਾਦ ਕੁਰਕ ਕਰਨ ਦਾ ਕੰਮ ਸ਼ੁਰੂ ਹੋਵੇ – ਅਦਾਲਤ



