Skip to content
Independent perspectives. Global stories.
BREAKING

1984 ਦੇ ਪੀੜਤ ਦਿੱਲੀ ਤੋਂ ਨਿਊਯਾਰਕ ਯੂ ਐਨ ਹੈਡਕੁਆਰਟਰ ਤੱਕ ‘ਇਨਸਾਫ ਦੀ ਮਸ਼ਾਲ’ ਲੈਕੇ ਜਾਣਗੇ

Share this story

Page-1_38 ਅੰਮ੍ਰਿਸਤਰ, 15 ਅਗਸਤ (ਪੀ. ਟੀ)- ਜਿਥੇ ਇਕ ਪਾਸੇ ਭਾਰਤ ਦੀ ਆਜ਼ਾਦੀ ਦਾ 68ਵਾਂ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਨਵੰਬਰ 1984 ਸਿੱਖ ਨਸਲਕੁਸ਼ੀ ਪੀੜਤਾਂ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਇਨਸਾਫ ਦੀ ਮੰਗ ਨੂੰ ਲੈਕੇ ਕੌਮਾਂਤਰੀ ਪੱਧਰ ’ਤੇ ਜਾਣ ਦਾ ਫੈਸਲਾ ਕੀਤਾ ਹੈ। ਇਨਸਾਫ ਤੋਂ ਲਗਾਤਾਰ ਕੀਤੇ ਜਾ ਰਹੇ ਇਨਕਾਰ ਕਾਰਨ 1984 ਦੇ ਪੀੜਤਾਂ ਨੇ ਸਿੱਖਾਂ ਦੇ ਸਰਬਉਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਥਾ ਟੇਕ ਕੇ ‘ਇਨਸਾਫ ਦੀ ਮਸ਼ਾਲ’ ਸ਼ੁਰੂ ਕੀਤੀ ਹੈ। ਭਾਰਤੀ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਖਤਮ ਹੋਣ ਤੇ ਬੁਰੀ ਤਰਾਂ ਨਿਰਾਸ਼ ਹੋਕੇ ਏ ਆਈ ਐਸ ਐਸ ਐਫ ਅਤੇ 1984 ਦੇ ਪੀੜਤ ਪਹਿਲੀ ਅਕਤੂਬਰ ਤੋਂ ਆਪਣੀ ‘ਇਨਸਾਫ ਦੀ ਮਸ਼ਾਲ’ ਯਾਤਰਾ ਦਿੱਲੀ ਤੋਂ ਸ਼ੁਰੂ ਕਰਕੇ ਨਿਊਯਾਰਕ ਤੱਕ ਸੰਯੁਕਤ ਰਾਸ਼ਟਰ ਦੇ

ਹੈਡਕੁਆਰਟਰ ਤੱਕ ਜਾਣਗੇ। ਏ ਆਈ ਐਸ ਐਸ ਐਫ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਮਹੀਨੇ ਭਰ ਚਲਣ ਵਾਲੀ ‘ਇਨਸਾਫ ਦੀ ਮਸ਼ਾਲ’ ਯਾਤਰਾ ਉਨ•ਾਂ ਸਾਰੇ ਰਾਜਾਂ ਵਿਚੋਂ ਹੋਕੇ ਲੰਘੇਗੀ ਜਿਥੇ ਨਵੰਬਰ 1984 ਦੌਰਾਨ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਪੀੜਤਾਂ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਦਾ ਇਕ ਵਫਦ ‘ਇਨਸਾਫ ਦੀ ਮਸ਼ਾਲ’ ਲੈਕੇ ਦਿੱਲੀ ਤੋਂ ਨਿਊਯਾਰਕ ਜਾਵੇਗਾ ਜਿਥੇ ਉਹ 3 ਨਵੰਬਰ ਨੂੰ ਯੂ ਐਨ ਹੈਡਕੁਆਰਟਰ ਪਹੁੰਚੇਗਾ। ਏ ਆਈ ਐਸ ਐਸ ਐਫ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਨਾਨਾਵਤੀ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਬਾਵਜੂਦ ਸਮੇਂ ਸਮੇਂ ਦੀਆਂ ਸਰਕਾਰਾਂ ਕਾਂਗਰਸ ਦੇ ਆਗੂਆਂ ਨੂੰ ਉਨ•ਾਂ ਵਲੋਂ ਨਵੰਬਰ 1984 ਵਿਚ ਨਿਭਾਈ ਭੂਮਿਕਾ ਲਈ ਮੁਕੱਦਮੇ ਤੋਂ ਬਚਾਉਂਦੀਆਂ ਆ ਰਹੀਆਂ ਹਨ। ਪੀਰ ਮੁਹੰਮਦ ਨੇ  ਅੱਗੇ ਕਿਹਾ ਕਿ ਸਿੱਖਾਂ ਖਿਲਾਫ ਨਸਲਕੁਸ਼ੀ ਹਿੰਸਾ ਕਰਵਾਉਣ ਵਾਲਿਆਂ ਦੀ ਪਿਛਲੇ 3 ਦਹਾਕਿਆਂ ਤੋਂ ਕੀਤੀ ਜਾ ਰਹੀ ਪੁਸ਼ਤਪਨਾਹੀ ਨੂੰ ਜਗ ਜਾਹਿਰ ਕਰਨ ਲਈ ਅਸੀ ‘ਇਨਸਾਫ ਦੀ ਮਸ਼ਾਲ’ ਯਾਤਰਾ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਤੱਕ ਲੈਕੇ ਜਾ ਰਹੇ ਹਾਂ।
2005 ਵਿਚ ਨਾਨਾਵਤੀ ਕਮਿਸ਼ਨ ਨੇ ਰਿਪੋਰਟ ਦਿੱਤੀ ਸੀ ਕਿ ਸਿੱਖ ਭਾਈਚਾਰੇ ਖਿਲਾਫ 1984 ਦੀ ਹਿੰਸਾ ਕਾਂਗਰਸੀ ਆਗੂਆਂ ਦੀ ਯੋਜਨਾਬੱਧ ਤੇ ਸੰਗਠਿਤ ਕਾਰਵਾਈ ਸੀ। ਜਸਟਿਸ ਨਾਨਾਵਤੀ ਨੇ ਨਵੰਬਰ 1984 ਦੌਰਾਨ ਸਿੱਖਾਂ ਨੂੰ ਮਾਰਨ ਵਾਲੇ ਕਾਤਲ ਦਸਤਿਆਂ ਦੀ ਅਗਵਾਈ ਕਰਨ ਅਤੇ ਹਿੰਸਾ ਭੜਕਾਉਣ ਲਈ ਕਾਂਗਰਸੀ ਆਗੂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਹੋਰਾਂ ਖਿਲਾਫ ਕਤਲ ਦੇ ਮੁਕੱਦਮੇ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ। ਦਸਣਯੋਗ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਮਸੁੱਚੇ ਭਾਰਤ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਉਂਦਿਆਂ ਸੰਗਠਿਤ ਤੇ ਯੋਜਨਾ ਬੱਧ ਹਮਲੇ ਕਰਵਾਏ। ਸਿੱਖ ਜਾਨਾਂ,ਉਨ•ਾਂ ਦੀਆਂ ਜਾਇਦਾਦਾਂ ਅਤੇ ਧਾਰਮਿਕ ਸਥਾਨਾਂ ’ਤੇ ਇਕੋ ਵੇਲੇ ਹਮਲੇ ਕਰਵਾਏ ਗਏ ਜਿਸ ਦੇ ਨਤੀਜੇ ਵਜੋਂ 30,000 ਤੋਂ ਵੱਧ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਆਦਾਤਰ ਸਿੱਖਾਂ ਨੂੰ ਜਿਊਂਦੇ ਸਾੜਿਆ ਗਿਆ, ਸੈਂਕੜੇ ਸਿੱਖ ਬੀਬੀਆਂ ਨਾਲ ਬਲਾਤਕਾਰ ਕੀਤਾ ਗਿਆ, ਸਿੱਖ ਗੁਰਦੁਆਰਿਆਂ ਨੂੰ ਸਾੜਿਆ ਗਿਆ, ਸਿੱਖਾਂ ਦੀਆਂ ਜਾਇਦਾਦਾਂ ਨੂੰ ਲੁੱਟਿਆ ਗਿਆ ਅਤੇ 300,000 ਤੋਂ ਵੱਧ ਸਿੱਖਾਂ ਨੂੰ ਉਜਾੜ ਦਿੱਤਾ ਗਿਆ। ਮਨੁੱਖੀ ਅਧਿਕਾਰਾਂ ਬਾਰੇ ਯੂ ਐਨ ਦੇ ਸਹਾਇਕ ਸਕੱਤਰ ਜਨਰਲ ਇਵਾਨ ਸਿਮੋਨੋਵਿਕ ਨੂੰ ਇਕ ਰਿਪੋਰਟ  ਸੌਂਪੀ ਜਾਵੇਗੀ ਜਿਥੇ ਨਿਊਯਾਰਕ ਸਥਿਤ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਨੈਸ਼ਨਲ ਨਵੰਬਰ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਦਾ ਇਕ ਵਫਦ ਵੀ ਨਾਲ ਹੋਵੇਗਾ। ਇਸ ਰਿਪੋਰਟ ‘1984 ਸਿੱਖ ਨਸਲਕੁਸ਼ੀ’ ਵਿਚ ਉਹ ਸਾਰੇ ਵੇਰਵੇ ਹੋਣਗੇ ਜੋ ਇਹ ਦਰਸਾਉਣਗੇ ਕਿ 19 ਰਾਜਾਂ ਵਿਚ ਸਿੱਖਾਂ ਦਾ ਸੋਚੀ ਸਮਝੀ ਸਾਜਿਸ਼ ਤਹਿਤ ਕਤਲੇਆਮ ਕੀਤਾ ਗਿਆ, ਸਰਕਾਰ ਵਲੋਂ ਅੱਖਾਂ ਪੂੰਝਣ ਵਾਲੀ ਕੀਤੀ ਗਈ ਜਾਂਚ ਅਤੇ ਅਦਾਲਤਾਂ ਵਲੋਂ ਸਿਫਰ ਕਾਰਵਾਈ ਦਾ ਵਰਣਨ ਹੋਵੇਗਾ।

WRITTEN BY