ਨਵੀਂ ਦਿੱਲੀ, 14 ਅਗਸਤ (ਪੀ. ਟੀ. ਆਈ.)-ਵਿਦੇਸ਼ਾਂ ਵਿਚ ਜਮਾਂ ਕਰਵਾਏ ਸ਼ੱਕੀ ਕਾਲੇ ਧਨ ਦੀ ਇੱਕ ਹੋਰ ਪ੍ਰਮਾਣ ਵਿਚ ਜਾਂਚ ਏਜੰਸੀਆਂ 600 ਨਵੇਂ ਨਾਵਾਂ ਅਤੇ ਸੰਸਥਾਵਾਂ ਦੀ ਜਾਂਚ ਕਰ ਰਹੀਆਂ ਹਨ ਜਿਨ੍ਹਾਂ ਬਾਰੇ ਜਾਣਕਾਰੀ ਇੱਕ ਸੂਤਰ ਨੇ ਪਿਛਲੇ ਵਿੱਤੀ ਵਰ੍ਹੇ ਦੌਰਾਨ ਦਿੱਤੀ ਸੀ। ਇਨ੍ਹਾਂ ਸ਼ੱਕੀ ਖਾਤਿਆਂ ਬਾਰੇ ਜਾਣਕਾਰੀ ਕੇਂਦਰੀ ਵਿੱਤ ਮੰਤਰਾਲੇ ਤਹਿਤ ਕੰਮ ਕਰਦੇ ਅਹਿਮ ਵਿਭਾਗ ਕੇਂਦਰੀ ਆਰਥਿਕ ਖ਼ੁਫ਼ੀਆ ਬਿਊਰੋ ਨੇ ਹਾਲ ਹੀ ਵਿਚ ਖ਼ਤਮ ਹੋਏ ਵਿੱਤੀ ਵਰ੍ਹੇ ਦੌਰਾਨ ਕਰ ਨਾਲ ਸਬੰਧਿਤ ਸੂਚਨਾ ਵਟਾਂਦਰੇ ਰਾਹੀਂ ਹਾਸਲ ਕੀਤੀ ਸੀ। ਕੇਂਦਰੀ ਆਰਥਿਕ ਖ਼ੁਫ਼ੀਆ ਵਿਭਾਗ ਨੇ ਇਨ੍ਹਾਂ 600 ਮਾਮਲਿਆਂ ਦੇ ਅੰਕੜੇ ਆਮਦਨ ਕਰ ਵਿਭਾਗ, ਇਨਫੋਰਸਮੈਂਟ ਡਾਇਰੈਕਟੋਰੇਟ, ਵਿੱਤੀ ਖ਼ੁਫ਼ੀਆ ਯੂਨਿਟ ਅਤੇ ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ ਨੂੰ ਆਪੋ ਆਪਣੇ ਕਾਨੂੰਨਾਂ ਤਹਿਤ ਜਾਂਚ
ਕਰਨ ਲਈ ਭੇਜ ਦਿੱਤੇ ਹਨ। ਕੇਂਦਰੀ ਆਰਥਿਕ ਖ਼ੁਫ਼ੀਆ ਵਿਭਾਗ ਦੀ ਚਿੱਠੀ ਜਿਹੜੀ ਇਸ ਖ਼ਬਰ ਏਜੰਸੀ ਕੋਲ ਮੌਜੂਦ ਹੈ ਵਿਚ ਕਿਹਾ ਗਿਆ ਕਿ ਉਸ ਨੇ ਇਹ ਅੰਕੜੇ ਸੂਤਰ ਰਾਹੀਂ ਇਕੱਤਰ ਕੀਤੇ ਹਨ।



