ਬਰਨਾਲਾ, 14 ਅਗਸਤ (ਰਾਮ ਸਿੰਘ ਧਨੌਲਾ)- ਪੰਜਾਬ ਮੰਡੀਕਰਨ ਬੋਰਡ ਦੇ ਉਪ ਚੇਅਰਮੈਨ ਅਤੇ ਆੜਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ. ਰਵਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਮੰਡੀਆਂ ਦੇ ਫੜਾਂ ਦੀ ਮੁਰੰਮਤ ਜਲਦ ਤੋਂ ਜਲਦ ਕਰਵਾਈ ਜਾਵੇਗੀ। ਸ. ਚੀਮਾ ਅੱਜ ਇੱਥੇ ਮਾਰਕੀਟ ਕਮੇਟੀ ਵਿਖੇ ਮੰਡੀਆਂ ਦਾ ਜਾਇਜਾ ਲੈਣ ਲਈ ਪੁੱਜੇ ਹੋਏ ਸਨ। ਇਸ ਦੌਰਾਨ ਆੜਤੀਆਂ ਨਾਲ ਮੀਟਿੰਗ ਕਰਦਿਆ ਸ. ਚੀਮਾ ਨੇ ਆੜਤੀਆਂ ਨੂੰ ਦਰਪੇਸ਼ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਉਨ•ਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ। ਇਸ ਮੌਕੇ ਆੜਤੀਆਂ ਐਸੋਸੀਏਸਨ ਦੇ ਪ੍ਰਧਾਨ ਸ੍ਰੀ ਧੀਰਜ ਕੁਮਾਰ ਦੱਧਾਹੂਰ ਨੇ ਜ਼ਿਲ•ਾ ਬਰਨਾਲਾ ਦੀਆਂ ਮੰਡੀਆਂ ਦੇ ਸਬ ਯਾਰਡਾਂ ਤੇ ਬਰਨਾਲਾ ਸਹਿਰ ਦੀ ਅਨਾਜ ਮੰਡੀ ਦੇ ਕਾਫੀ ਟੁੱਟ ਚੁੱਕੇ ਯਾਰਡ ਦੀ ਮੁਰੰਮਤ ਕਰਵਾਉਣ ਮੰਗ ਕੀਤੀ। ਉਨ•ਾਂ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਤੋਂ ਮਾਰਕਿਟ ਕਮੇਟੀ ਬਰਨਾਲਾ ਵੱਲੋਂ 25 ਕਰੋੜ ਤੋਂ ਵੱਧ ਦੇ ਟੈਕਸ ਇੱਕਠੇ
ਕਰਕੇ ਭੇਜੇ ਗਏ ਹਨ ਪਰ ਮੰਡੀਆਂ ਦੇ ਸੁਧਾਰ ਲਈ ਕੋਈ ਫੰਡ ਮੁੱਹਈਆ ਨਹੀ ਕਰਵਾਏ ਗਏ, ਇਸ ਤਰ•ਾਂ ਆੜਤੀਆਂ ਅਤੇ ਕਿਸਾਨਾਂ ਨੂੰ ਵੱਡੀ ਮੁਸਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ•ਾਂ ਨੇ ਮੰਗ ਕੀਤੀ ਕਿ 25 ਕਰੋੜ ਰੁਪਏ ਵਿੱਚੋਂ ਵੱਧ ਤੋਂ ਵੱਧ ਗਰਾਂਟ ਭੇਜੀ ਜਾਵੇ। ਇਸ ਦੌਰਾਨ ਸ. ਰਵਿੰਦਰ ਸਿੰਘ ਚੀਮਾ ਨੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਜ਼ਿਲ•ਾ ਬਰਨਾਲਾ ਦੀਆਂ ਮੰਡੀਆਂ ਸਬੰਧੀ ਇੱਕ ਰਿਪੋਰਟ ਤਿਆਰ ਕਰਨ ਅਤੇ ਵਿਸ਼ੇਸ ਤੌਰ ’ਤੇ ਪਿੰਡ ਜਲੂਰ, ਫਰਵਾਹੀ ਅਤੇ ਧੋਲਾ ਦੀਆਂ ਨੀਵੀਂਆਂ ਹੋ ਚੁੱਕੀਆਂ ਮੰਡੀਆਂ ਦੀ ਮੁਰੰਮਤ ਸਬੰਧੀ ਤਜਵੀਜ ਬਣਾਕੇ ਮੁੱਖ ਦਫ਼ਤਰ ਚੰਡੀਗੜ• ਭੇਜਣ ਦੀ ਹਦਾਇਤ ਕੀਤੀ। ਸ. ਚੀਮਾ ਨੇ ਦੱਸਿਆ ਕਿ ਪਿੰਡ ਸੇਖਾ ਅਤੇ ਛੀਨੀਵਾਲ ਕਲਾਂ ਦੀਆਂ ਮੰਡੀਆ ਦੇ ਫੜ ਉਚੇ ਕਰਨ ਸਬੰਧੀ ਐਸਟੀਮੈਟ ਪਾਸ ਹੋ ਚੁੱਕੇ ਹਨ ਅਤੇ ਜਲਦ ਤੋ ਜਲਦ ਇਹ ਕੰਮ ਸੁਰੂ ਹੋ ਜਾਣਗੇ। ਇਸ ਮੌਕੇ ਜ਼ਿਲ•ਾ ਜਰਨਲ ਸਕੱਤਰ ਸ. ਇਕਬਾਲ ਸਿੰਘ, ਜਰਨਲ ਸਕੱਤਰ ਸ੍ਰੀ ਭਾਰਤ ਭੂਸਨ ਬਾਂਸਲ, ਸਤੀਸ਼ ਸੀਮਾ, ਸੂਬਾ ਸਕੱਤਰ ਸ੍ਰੀ ਪਰਵੀਨ ਬਾਂਸਲ, ਉਪ ਪ੍ਰਧਾਨ ਸ. ਹਰਬੰਸ ਭੱਠਲ, ਸ੍ਰੀ ਮਨੋਹਰ ਸਹੌਰੀਆਂ, ਧੰਨਾ ਸਿੰਘ, ਪਵਨ ਅਰੋੜਾ, ਜ਼ਿਲ•ਾ ਮੰਡੀ ਅਫ਼ਸਰ ਸ. ਰਾਮ ਸਿੰਘ, ਸੈਕਟਰੀ ਮਾਰਕੀਟ ਕਮੇਟੀ ਜਸਪਾਲ ਅਤੇ ਆੜਤੀਆਂ ਐਸੋਸਿਏਸ਼ਨ ਦੇ ਆਗੂ ਹਾਜਰ ਸਨ।



