ਨਵੀਂ ਦਿੱਲੀ, 13 ਅਗਸਤ (ਪੀ.ਟੀ.)- ਜੱਜਾਂ ਦੀ ਨਿਯੁਕਤੀ ਲਈ ਕੋਲਜੀਅਮ ਪ੍ਰਣਾਲੀ ਨੂੰ ਬਦਲਣ ਵਾਲਾ ਅਦਾਲਤੀ ਨਿਯੁਕਤੀ ਬਿਲ ਅੱਜ ਲੋਕ ਸਭਾ ‘ਚ ਪਾਸ ਹੋ ਗਿਆ। ਲੋਕ ਸਭਾ ‘ਚ ਹੋਈ ਵੋਟਿੰਗ ‘ਚ ਇਸ ਬਿਲ ਦੇ ਵਿਰੋਧ ‘ਚ ਇੱਕ ਵੀ ਵੋਟ ਨਹੀਂ ਪਿਆ। ਕੁਲ 367 ਵੋਟ ਬਿਲ ਦੇ ਸਮਰਥਨ ‘ਚ ਪਾਏ ਗਏ। ਇਸ ਬਿਲ ਨੂੰ ਕਾਂਗਰਸ ਦਾ ਸਮਰਥਨ ਵੀ ਹਾਸਲ ਸੀ।ਇਸੇ ਦੌਰਾਨ ਅਖਿਲ ਭਾਰਤੀ ਅੰਨਾ ਦ੍ਰਾਵਿੜ ਮੁਨੇਤ੍ਰ ਕਸ਼ਗਮ ਦੇ ਸੰਸਦ ਮੈਂਬਰ ਕੇ.ਐਮ. ਥੰਬੀ ਦੁਰੈ ਨੂੰ ਅੱਜ ਆਮ ਰਾਏ ਨਾਲ ਲੋਕ ਸਭਾ ਦਾ ਉੱਪ ਸਪੀਕਰ ਚੁਣ ਲਿਆ ਗਿਆ।



