ਜੰਮੂ, 13 ਅਗਸਤ (ਪੀ.ਟੀ.)- ਜੰਮੂ-ਕਸ਼ਮੀਰ ਵਿਚ ਸ਼ੱਕੀ ਅੱਤਵਾਦੀਆਂ ਵਲੋਂ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ‘ਤੇ ਰਾਮਬਨ ਜ਼ਿਲ੍ਹੇ ਕੋਲ ਇਕ ਕਾਰ ਨੂੰ ਅਗਵਾ ਕੀਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਇਲਾਕੇ ਵਿਚ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਪੁਲਿਸ ਸੂਤਰਾਂ ਅਨੁਸਾਰ ਅਗਵਾ ਹੋਈ ਕਾਰ ਨੂੰ ਦੋ ਵਿਅਕਤੀਆਂ ਨੇ ਪਠਾਨਕੋਟ ਤੋਂ ਸ੍ਰੀਨਗਰ ਜਾਣ ਲਈ ਮੰਗਲਵਾਰ ਨੂੰ ਕਿਰਾਏ ‘ਤੇ ਲਿਆ ਸੀ ਪਰ ਸੀ. ਆਰ. ਪੀ. ਐੱਫ. ਦੇ ਗਸ਼ਤੀ ਦਲ ਨੇ ਕੱਲ੍ਹ ਕਾਰ ਚਾਲਕ ਨੂੰ ਰਾਮਬਨ ਜ਼ਿਲ੍ਹੇ ਵਿਚ ਇਕ ਦਰੱਖਤ ਨਾਲ ਬੰਨ੍ਹਿਆ ਹੋਇਆ ਵੇਖਿਆ। ਚਾਲਕ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਪਠਾਨਕੋਟ ਤੋਂ ਕਾਰ ਕਿਰਾਏ ‘ਤੇ ਲਈ ਸੀ ਤੇ ਜੰਮੂ ਤੋਂ ਦੋ ਹੋਰ ਵਿਅਕਤੀ ਉਨ੍ਹਾਂ ਨਾਲ ਬੈਠ ਗਏ। ਉਨ੍ਹਾਂ ਨੇ ਰਾਮਬਨ ਪੁੱਜ ਕੇ ਬੰਦੂਕ ਵਿਖਾ ਕੇ ਚਾਲਕ ਨੂੰ ਕਾਰ ਤੋਂ ਉਤਰਨ ਲਈ ਕਿਹਾ ਤੇ ਫਿਰ ਕਾਰ ਲੈ ਕੇ ਫਰਾਰ ਹੋ ਗਏ। ਕਾਰ ਅਗਵਾ ਦੇ ਮਾਮਲੇ ਦੇ ਮੱਦੇਨਜ਼ਰ ਸੂਬੇ ਵਿਚ ਹਾਈ ਅ
ਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅਗਵਾ ਹੋਈ ਕਾਰ ਦਾ ਇਸਤੇਮਾਲ ਸੁਤੰਤਰਤਾ ਦਿਵਸ ਦੇ ਦਿਨ 15 ਅਗਸਤ ਨੂੰ ਅੱਤਵਾਦੀ ਗਤੀਵਿਧੀਆਂ ਲਈ ਕੀਤਾ ਜਾ ਸਕਦਾ ਹੈ।



