ਚੰਡੀਗੜ੍ਹ ਅਗਸਤ 12 - ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿੱਚ ਤਾਲਮੇਲ ਅਤੇ ਰੋਜ਼ਮਰਾ ਦੇ ਕੰਮਕਾਜ ਨੂੰ ਬੇਹਤਰ ਬਨਾਉਣ ਲਈ ਦੋਵਾਂ ਭਾਈਵਾਲਾਂ ਦੀ 6-ਮੈਂਬਰੀ ਰਾਜ ਤਾਲਮੇਲ ਕਮੇਟੀ ਦਾ ਗਠਨ ਕਰ ਦਿਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਅੱਜ ਇਥੇ ਜਨਰਲ ਸਕੱਤਰ ਸ੍ਰੀ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ ਸੀਨਿਅਰ ਉਪ ਪ੍ਰਧਾਨ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ, ਸਕੱਤਰ ਜਨਰਲ ਸ੍ਰੀ ਸੁਖਦੇਵ ਸਿੰਘ ਢਿਢਸਾ ਅਤੇ ਜਨਰਲ ਸਕੱਤਰ ਸ੍ਰੀ ਬਲਵਿੰਦਰ ਸਿੰਘ ਭੂੰਦੜ ਇਸ ਕਮੇਟੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਨਗੇਂ ਜਦਕਿ ਪਠਾਨਕੋਟ ਤੋਂ ਵਿਧਾਇਕ ਸ੍ਰੀ ਅਸ਼ਵਨੀ ਸ਼ਰਮਾ, ਸੀਨਿਅਰ ਭਾਜਪਾ ਆਗੂ ਸ੍ਰੀ ਨਰੋਤਮ ਦੇਵ ਰੱਤੀ ਅਤੇ ਪ੍ਰੋ: ਰਾਜਿੰਦਰ ਸਿੰਘ ਭੰਡਾਰੀ ਇਸ
ਸੂਬਾ ਤਾਲਮੇਲ ਕਮੇਟੀ ਵਿੱਚ ਭਾਜਪਾ ਦੇ ਨੁਮਾਇੰਦੇ ਹੋਣਗੇ। ਸ੍ਰੀ ਬੈਂਸ ਦੇ ਅਨੁਸਾਰ ਹੇਠਲੇ ਪੱਧਰ ਤੇ ਤਾਲਮੇਲ ਵਧਾਉਣ ਲਈ ਜ਼ਿਲਾ ਹੈਡਕੁਆਟਰ ਤੇ ਛੇਤੀ ਹੀ ਅਜਿਹੀਆਂ ਕਮੇਟੀਆਂ ਬਣਾਈਆਂ ਜਾਣਗੀਆਂ।



