ਨਵੀਂ ਦਿੱਲੀ, 12 ਅਗਸਤ (ਪੀ. ਟੀ)- ਆਜ਼ਾਦੀ ਦੇ ਦਿਹਾੜੇ ਮੌਕੇ ਤੇਲ ਕੰਪਨੀਆਂ ਰਾਹਤ ਦੀ ਸੌਗਾਤ ਦੇ ਸਕਦੀਆਂ ਹਨ। ਤੇਲ ਕੰਪਨੀਆਂ ਵਲੋਂ 15 ਅਗਸਤ ਨੂੰ ਪੈਟਰੋਲ ਦੀਆਂ ਕੀਮਤਾਂ ‘ਚ 2.50 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੇ ਜਾਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੋਇਆ ਤਾਂ ਪੈਟਰੋਲ ਦੀਆਂ ਕੀਮਤਾਂ ਇਕ ਸਾਲ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਜਾਣਗੀਆਂ ਤੇ ਪੈਟਰੋਲ 70 ਰੁਪਏ ਪ੍ਰਤੀ ਲੀਟਰ ਹੋ ਸਕਦਾ ਹੈ। ਕੀਮਤਾਂ ‘ਚ ਕਟੌਤੀ ਦਾ ਫ਼ੈਸਲਾ ਡਾਲਰ ਦੇ ਮੁਕਾਬਲੇ ਰੁਪਏ ‘ਚ ਹੋਏ ਵਾਧੇ ਤੇ ਅੰਤਰਰਾਸ਼ਟਰੀ ਬਾਜ਼ਾਰ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਕਮੀ ਦੇ ਆਧਾਰ ‘ਤੇ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਰੁਪਇਆ ਕਮਜ਼ੋਰ ਹੈ ਹੈ ਨਹੀਂ ਤਾਂ ਪੈਟਰੋਲ ਤਿੰਨ ਰੁਪਏ ਤੱਕ ਸਸਤਾ ਹੋ ਸਕਦਾ ਸੀ। ਇਸ ਮਹੀਨੇ ਰੁਪਇਆ ਡਾਲਰ ਦੇ ਮੁਕਾਬਲੇ 70 ਪੈਸੇ ਕਮਜ਼ੋਰ ਰਿਹਾ। ਪਿਛਲੇ ਪੰਦਰਵਾੜੇ ਮੁਕਾਬਲੇ ਔਸਤ ਅੰਤਰਰਾਸ਼ਟਰੀ ਗੈਸੋਲੀਨ ਦੀ ਕੀਮਤ ‘ਚ 7.5 ਡਾਲਰ ਪ੍ਰਤੀ ਬੈਰਲ ਦੀ ਗਿਰਾਵਟ ਹੈ।
15 ਅਗਸਤ ਤੋਂ ਢਾਈ ਰੁਪਏ ਸਸਤਾ ਹੋ ਸਕਦੈ ਪੈਟਰੋਲ



