ਵਾਸ਼ਿੰਗਟਨ, 12 ਅਗਸਤ (ਪੀ. ਟੀ)- ਅਮਰੀਕਾ ਨੇ ਇਰਾਕ ‘ਚ ਇਸਲਾਮਿਕ ਸਟੇਟ ਆਫ਼ ਇਰਾਕ ਲੇਵਾਂਟ ਦੇ ਟਿਕਾਣਿਆਂ ‘ਤੇ ਹਮਲੇ ਕੀਤੇ ਹਨ ਅਤੇ ਸਿੰਜਰ ਪਰਬਤ ਵਿਚਕਾਰ ਫਸੇ ਹਜ਼ਾਰਾ ਲੋਕਾਂ ਨੂੰ ਮਨੁੱਖੀ ਮਦਦ ਜਾਰੀ ਰੱਖ ਰਿਹਾ ਹੈ। ਅਮਰੀਕੀ ਕੇਂਦਰੀ ਕਮਾਨ ਨੇ ਕਿਹਾ ਕਿ ਅਮਰੀਕੀ ਸੈਨਿਕ ਬਲਾਂ ਨੇ ਆਈ. ਐਸ. ਆਈ. ਐਲ. ਦੀਆਂ ਚਾਰ ਚੌਕੀਆਂ ’ਤੇ ਅਤੇ ਇਲਾਕੇ ‘ਚ ਉੱਜੜ ਰਹੇ ਲੋਕਾਂ ਦੀ ਰੱਖਿਆ ਲਈ ਸਿੰਜਰ ਪਰਬਤ ਕੋਲ ਆਈ. ਐਸ. ਆਈ. ਐਲ. ਦੇ ਕਈ ਵਾਹਨਾਂ ‘ਤੇ ਹਵਾਈ ਹਮਲੇ ਕੀਤੇ ਹਨ। ਅਮਰੀਕੀ ਲੜਾਕੂ ਜਹਾਜ਼ਾਂ ਨੇ ਸਿੰਜਰ ਪਰਬਤ ਦੇ ਦੱਖਣ ਪੱਛਮ ‘ਚ ਸਥਿਤ ਆਈ.ਐਸ.ਆਈ.ਐਲ. ਦੀ ਚੌਕੀ ‘ਤੇ ਹਮਲਾ ਕਰਕੇ ਉਸ ਨਸ਼ਟ ਕਰ ਦਿੱਤਾ।


