Skip to content
Independent perspectives. Global stories.
BREAKING

ਸਾਨੂੰ ਅਜ਼ਾਦ ਕਰੋ ਜਾਂ ਫਿਰ ਮੋਦੀ ਦੀ ਇੰਟਰਵਿਊ ਵਾਲੀ ਘਟਨਾ ਲਈ ਤਿਆਰ ਰਹੋ : ਦੂਰਦਰਸ਼ਨ ਦੀ ਚਿਤਾਵਨੀ

Share this story

Page-1_24 ਨਵੀਂ ਦਿੱਲੀ, 11 ਅਗਸਤ (ਪੀ. ਟੀ)- ਸਹੀ ਅਰਥਾਂ ਵਿੱਚ ਅਜ਼ਾਦੀ ਦੀ ਵਕਾਲਤ ਕਰਦੇ ਹੋਏ ਜਨਤਕ ਖੇਤਰ ਦੇ ਸਮਾਚਾਰ ਟੀਵੀ ਚੈਨਲ ਦੂਰਦਰਸ਼ਨ ਨੇ ਸਿਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਸ ਨੂੰ ਪੂਰੀ ਤਰ੍ਹਾਂ ਨਾਲ ਅਜ਼ਾਦ ਨਹੀਂ ਕੀਤਾ ਗਿਆ ਤਦ ਉਹ ਨਰਿੰਦਰ ਮੋਦੀ ਦੀ ਇੰਟਰਵਿਊ ਵਾਲੀ ਘਟਨਾ ਲਈ ਤਿਆਰ ਰਹੇ। ਦੂਰਦਰਸ਼ਨ ਨੂੰ ਕੰਟਰੋਲ ਕਰਨ ਵਾਲੀ ਸੰਸਥਾ ਪ੍ਰਸਾਰ ਭਾਰਤੀ ਨੇ ਇਸ ਸਬੰਧ ਵਿੱਚ ਭਾਰਤ ਸਿਰਕਾਰ ਦੇ ਸੂਚਨਾ ਅਤੇ ਪ੍ਰਸਾਰ ਮੰਤਰਾਲੇ ਨੂੰ ਪੱਤਰ ਲਿਖ ਕੇ ਇਹ ਗੱਲ ਕਹੀ ਹੈ। ਪ੍ਰਸਾਰ ਭਾਰਤੀ ਦੇ ਸੀ ਈ ਓ ਸ੍ਰੀ ਜਵਾਹਰ ਸਿਰਕਾਰ ਨੇ ਆਪਣੇ ਪੱਤਰ ਵਿੱਚ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਵਿੱਚ ਤਮਾਮ ਤਬਾਦਲਿਆਂ ਉਪਰ ਸੁਵਾਲੀਆ ਨਿਸ਼ਾਨ ਉਠਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੀ ਈ ਓ ਹੋਣ

ਦੇ ਬਾਵਜੂਦ ਉਨ੍ਹਾਂ ਨੂੰ ਉਨ੍ਹਾਂ ਦੇ ਵਿਭਾਗ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਇਹ ਪੱਤਰ ਕਈਂ ਮੀਡੀਆ ਅਦਾਰਿਆਂ ਕੋਲ ਉਪਲੱਬਧ ਹੈ। ਅੰਤਿਮ ਵਾਰ ਸੀ ਈ ਓ ਸ੍ਰੀ ਸਿਰਕਾਰ ਨੇ ਅੱਠ ਅਗਸਤ ਨੂੰ ਮੰਤਰਾਲੇ ਨੂੰ ਚਿੱਠੀ ਲਿਖੀ ਸੀ। ਉਸੇ ਦਿਨ ਐਸ ਐਮ ਖਾਨ ਦਾ ਤਬਾਦਲਾ ਕੀਤਾ ਗਿਆ। ਸ੍ਰੀ ਖਾਨ ਦੂਰਦਰਸ਼ਨ ਵਿੱਚ ਖਬਰਾਂ ਦੇ ਇੰਚਾਰਜ ਸਨ। ਜ਼ਿਕਰਯੋਗ ਹੈ ਕਿ ਆਮ ਚੋਣਾਂ ਦੌਰਾਨ ਸ੍ਰੀ ਨਰਿੰਦਰ ਮੋਦੀ ਦੁਆਰਾ ਦੂਰਦਰਸ਼ਨ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਇੰਨੀ ਕੱਟ-ਵੱਢ ਕੀਤੀ ਗਈ ਸੀ ਜਿਸ ਨਾਲ ਵਿਵਾਦ ਪੈਦਾ ਹੋ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਉਸ ਸਮੇਂ ਸ੍ਰੀ ਖਾਨ ਹੀ ਖਬਰਾਂ ਲਈ ਜ਼ਿੰਮੇਵਾਰ ਸਨ। ਮੋਦੀ ਦੀ ਇਹ ਇੰਟਰਵਿਊ ਮਈ 2014 ਨੂੰ ਟੈਲੀਕਾਸਟ ਕੀਤੀ ਗਈ ਸੀ। ਜਦੋਂ ਉਹ ਭਾਜਪਾ ਦੇ ਸਟਾਰ ਪ੍ਰਚਾਰਕ ਵਜੋਂ ਆਮ ਚੋਣਾਂ ਲਈ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਹੀ ਪੱਤਰਕਾਰ ਅਸ਼ੋਕ ਸ੍ਰੀਵਾਸਤਵ ਜਿਨ੍ਹਾਂ ਨੇ ਸ੍ਰੀ ਮੋਦੀ ਦਾ ਇੰਟਰਵਿਊ ਕੀਤਾ ਸੀ ਨੇ ਟਵੀਟ ਕਰਕੇ ਕਿਹਾ ਸੀ ਕਿ  ਉਹ ਇੱਕ ਵਾਰ ਫਿਰ ਦੂਰਦਰਸ਼ਨ ਨਾਲ ਆਪਣੀ ਪਾਰੀ ਲਈ ਤਿਆਰ ਹਨ। ਸੰਪਰਕ ਕਰਨ ’ਤੇ ਸ੍ਰੀ ਜਵਾਹਰ ਸਰਕਾਰ ਨੇ ਕੋਈ ਪ੍ਰਤੀਕਰਮ ਜਾਹਰ ਕਰਨ ਤੋਂ ਇਨਕਾਰ ਕਰ ਦਿੱਤਾ। ਸਰਕਾਰੀ ਹਲਕਿਆਂ ਮੁਤਾਬਿਕ ਸ੍ਰੀ ਸਰਕਾਰ ਨੂੰ ਇਸ ਮੁੱਦੇ ਉਪਰ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣ ਦਾ ਵਿਸ਼ਵਾਸ ਦਿੱਤਾ ਗਿਆ ਹੈ। ”

WRITTEN BY