ਜਲੰਧਰ, 11 ਅਗਸਤ (ਪੀ. ਟੀ. ਲਾਇਵ)- ਪੰਜਾਬ ਦੇ ਸਾਬਕਾ ਮੁ¤ਖ ਸੰਸਦੀ ਸਕ¤ਤਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਾਅਵਾ ਕੀਤਾ ਕਿ 2017 ਦੀ ਪੰਜਾਬ ਵਿਧਾਨ ਸਭਾ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਇ¤ਕ ਅਹਿਮ ਸਿਆਸੀ ਸ਼ਖ਼ਸੀਅਤ ਵਜੋਂ ਉ¤ਭਰ ਕੇ ਸਾਹਮਣੇ ਆਉਣਗੇ ਤੇ ਪੰਜਾਬ ਦੇ ਮੁ¤ਖ ਮੰਤਰੀ ਵਜੋਂ ਵਾਗਡੋਰ ਸੰਭਾਲਣਗੇ। ਇਸ ਪੱਤਰਕਾਰ ਨਾਲ ਵਿਸ਼ੇਸ਼ ਤੌਰ ’ਤੇ ਗ¤ਲਬਾਤ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣਾਂ ‘ਚ ਕਾਂਗਰਸ ਉਮੀਦਵਾਰ ਰਾਣੀ ਪ੍ਰਨੀਤ ਕੌਰ ਵ¤ਡੀ ਲੀਡ ਨਾਲ ਜਿ¤ਤ ਪ੍ਰਾਪਤ ਕਰਨਗੇ ਤੇ ਤਲਵੰਡੀ ਸਾਬੋ ਤੇ ਪਟਿਆਲਾ ਹਲਕੇ ਤੋਂ ਹਾਕਮ ਧਿਰ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਗੁਰੂਹਰਸਹਾਏ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਣਾ ਸੋਢੀ ਨੇ ਇਹ ਵੀ ਦਾਅਵਾ ਕੀਤਾ ਕਿ ਸੂਬੇ
ਅੰਦਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਡਰ¤ਗ ਸਮਗਲਰਾਂ ਦੇ ਪੰਜਾਬ ਪੁਲਿਸ ਕੋਲ ਪੁਖ਼ਤਾ ਸਬੂਤ ਹਨ, ਪਰ ਸੂਬੇ ਦੀ ਪੁਲਿਸ ਸਰਕਾਰ ਦੇ ਦਬਾਅ ਹੇਠ ਹੋਣ ਕਾਰਨ ਡਰ¤ਗ ਨਾਲ ਜੁੜੇ ਲੋਕਾਂ ਨੂੰ ਨ¤ਥ ਪਾਉਣ ‘ਚ ਹੌਸਲਾ ਨਹੀਂ ਵਿਖਾ ਰਹੀ। ਰਾਣਾ ਗੁਰਮੀਤ ਸਿੰਘ ਸੋਢੀ ਨੇ ਦੋਸ਼ ਲਗਾਇਆ ਕਿ ਅਕਾਲੀ-ਭਾਜਪਾ ਸਰਕਾਰ ਵ¤ਲੋਂ ਪਿਛਲੇ 7 ਸਾਲਾਂ ਦੌਰਾਨ ਨਜਾਇਜ਼ ਟੈਕਸਾਂ ਤੇ ਬਿਜਲੀ ਦੇ ਨਜਾਇਜ਼ ਵਧਾਏ ਰੇਟਾਂ ਕਾਰਨ ਸੂਬੇ ‘ਚ ਛੋਟੇ-ਵ¤ਡੇ ਅਨੇਕਾਂ ਉਦਯੋਗ ਬੰਦ ਹੋ ਕੇ ਰਹਿ ਗਏ ਹਨ ਤੇ ਉਨ੍ਹਾਂ ‘ਚ ਕੰਮ ਕਰਦੇ ਹਜ਼ਾਰਾਂ ਕਰਮਚਾਰੀ ਬੇਰੁਜ਼ਗਾਰ ਹੋ ਗਏ ਹਨ। ਰਾਣਾ ਸੋਢੀ ਨੇ ਜ਼ਿਮਨੀ ਚੋਣਾਂ ‘ਚ ਹ¤ਥ ਦੇ ਚੋਣ ਨਿਸ਼ਾਨ ‘ਤੇ ਮੋਹਰ ਲਗਾਉਣ ਦੀ ਲੋਕਾਂ ਨੂੰ ਅਪੀਲ ਕੀਤੀ।’



