ਬਹਿਰਾਮ, 10 ਅਗਸਤ (ਪੀ. ਟੀ)- ਪਿੰਡ ਬਹਿਰਾਮ ਕੇ ਦੇ ਗਰੀਬ ਕਿਸਾਨ ਚਾਨਣ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਕਰਜੇ ਦੇ ਬੋਝ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਕਿਸਾਨ ਦੀ ਪਤਨੀ ਬਖਸ਼ੀਸ਼ ਕੌਰ ਨੇ ਪ੍ਰੈੱਸ ਨੂੰ ਦੁਖੀ ਮਨ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਿਰਫ਼ 12 ਕਨਾਲ ਜ਼ਮੀਨ ਹੈ ਅਤੇ ਤਿੰਨ ਧੀਆਂ ਅਤੇ ਲੜਕਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਮੇਰੇ ਪਤੀ ਦੀ ਮੌਤ ਹੋ ਗਈ। ਮੌਤ ਤੋਂ ਕੁੱਝ ਦਿਨ ਬਾਅਦ ਹੀ ਸਾਨੂੰ 24 ਲੱਖ ਰੁਪਏ ਦਾ ਕਿਸੇ ਵਪਾਰੀ ਕੋਲੋਂ ਕਰਜ਼ੇ ਦਾ ਨੋਟਿਸ ਸਾਡੇ ਘਰ ਆ ਗਿਆ। ਸਾਨੂੰ ਇਹ ਵੀ ਨਹੀਂ ਪਤਾ ਕਿ 24 ਲੱਖ ਦਾ ਕਰਜਾ ਮੇਰੇ ਪਤੀ ਨੇ ਇਹ 24 ਲੱਖ ਰੁਪਏ ਦਾ ਕਰਜਾ ਕਿਸੇ ਤੋਂ ਲਿਆ, ਕਦੋਂ ਅਤੇ ਇਹ ਕਿੱਥੇ ਵਰਤਿਆ।
ਪੰਜਾਬ ’ਚ ਕਰਜ਼ੇ ਦੇ ਬੋਝ ਨੇ ਇੱਕ ਹੋਰ ਗਰੀਬ ਕਿਸਾਨ ਨਿਗਲਿਆ



