Skip to content
Independent perspectives. Global stories.
BREAKING

ਅਮਰਿੰਦਰ ਕੋਲ ਹਾਂ ਪੱਖੀ ਏਜੰਡਾ ਨਹੀਂ, ਸਿਰਫ ਅਕਾਲੀ ਦਲ-ਭਾਜਪਾ ਖਿਲਾਫ ਕੂੜ ਪ੍ਰਚਾਰ ’ਤੇ ਟੇਕ : ਢੀਂਡਸਾ, ਰੱਖੜਾ

Share this story

ਪਟਿਆਲਾ, 10 ਅਗਸਤ (ਪੀ. ਟੀ)- ਪੰਜਾਬ ਦੇ ਵਿੱਤ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਉਚੇਰੀ ਸਿੱਖਿਆ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਟਿਆਲਾ ਵਾਸੀਆਂ ਲਈ ਕੋਈ ਉਸਾਰੂ ਏਜੰਡਾ ਨਹੀਂ ਹੈ ਅਤੇ ਕਾਂਗਰਸ ਪਾਰਟੀ ਦੀ ਟੇਕ ਸਿਰਫ ਅਕਾਲੀ ਦਲ-ਭਾਜਪਾ ਗਠਜੋੜ ਦੇ ਖਿਲਾਫ ਕੂੜ ਪ੍ਰਚਾਰ ‘ਤੇ ਟਿਕੀ ਹੈ।ਇਥੇ ਗਠਜੋੜ ਦੇ ਉਮੀਦਵਾਰ ਸ੍ਰੀ ਭਗਵਾਨ ਦਾਸ ਜੁਨੇਜਾ ਦੇ ਹੱਕ ਵਿਚ ਵੱਖ ਵੱਖ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਦੋਹਾਂ ਅਕਾਲੀ ਨੇਤਾਵਾਂ ਨੇ ਕਿਹਾ ਕਿ ਕਾਂਗਰਸ ਕੋਲ ਦੇਸ਼, ਸੂਬੇ ਜਾਂ ਸ਼ਹਿਰ ਦੇ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਹੈ। ਇਸ ਲਈ ਇਸ ਕੋਲ ਵੋਟਾਂ ਮੰਗਣ ਵਾਸਤੇ ਆਪਣੇ ਆਪਣੇ ਵਿਰੋਧੀਆਂ ਖਿਲਾਫ ਝੂਠਾ ਤੇ ਕੂੜ ਪ੍ਰਚਾਰ ਕਰਨ ਤੋਂ ਇਲਾਵਾ ਕੋਈ ਰਾਹ ਬਾਕੀ ਨਹੀਂ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ 2001 ਤੋਂ ਇਸ ਤਰ੍ਹਾਂ ਦੀ ਹੀ ਕੂੜ

ਪ੍ਰਚਾਰ ਮੁਹਿੰਮ ਆਰੰਭੀ ਸੀ ਜੋ ਅੱਜ ਤੱਕ ਜਾਰੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸੋਚ ਤੇਜ਼ੀ ਨਾਲ ਬਦਲ ਰਹੀ ਹੈ ਤੇ ਲੋਕ ਸਿਆਸੀ ਪਾਰਟੀਆਂ ਤੋਂ ਹੁਣ ਕਾਰਗੁਜ਼ਾਰੀ ਦੀ ਤਵੱਕੋ ਰੱਖਦੇ ਹਨ। ਉਹਨਾਂ ਕਿਹਾ ਕਿ ਜੇਕਰ ਪਿਛਲੇ 10 ਸਾਲਾਂ ਵਿਚ ਕਾਂਗਰਸ ਪਾਰਟੀ ਨੇ ਲੋਕਾਂ ਦੀ ਇੱਛਾ ਮੁਤਾਬਕ ਕੰਮ ਕੀਤਾ ਹੁੰਦਾ ਤਾਂ ਫਿਰ ਇਸਦਾ ਅੱਜ ਹਸ਼ਰ ਹੋਰ ਹੁੰਦਾ ਪਰ ਕਾਂਗਰਸ ਬਿਨਾਂ ਘੁਟਾਲਿਆਂ ਤੋਂ ਰਹਿ ਨਹੀਂ ਸਕਦੀ ਤੇ ਜਨਤਾ ਦਾ ਪੈਸਾ ਲੁੱਟਣਾ ਇਸਦੀ ਆਦਤ ਵਿਚ ਸ਼ੁਮਾਰ ਹੈ, ਇਸੇ ਲਈ ਅੱਜ ਇਸਨੂੰ ਹੋਂਦ ਦਾ ਖ਼ਤਰਾ ਬਣ ਗਿਆ ਹੈ।ਕਾਂਗਰਸ ਦੇ ਉਮੀਦਵਾਰ ਪ੍ਰਨੀਤ ਕੌਰ ‘ਤੇ ਵਰ੍ਹਦਿਆਂ ਸੀਨੀਅਰ ਅਕਾਲੀ ਨੇਤਾਵਾਂ ਨੇ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਸ਼ਾਹੀ ਪਰਿਵਾਰ ਦੇ ਮੈਂਬਰਾਂ ਦੀ ਚੋਣ ਕਰਨ ਦੀ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਜਿਹਨਾਂ ਨੇ ਕਦੇ ਵੀ ਸ਼ਹਿਰ ਵਾਸੀਟਾਂ ਦੀ ਭਲਾਈ ਲਈ ਨਹੀਂ ਸੋਚਿਆ। ਉਹਨਾਂ ਕਿਹਾ ਕਿ ਹਰ ਵਾਰ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਇਹ ਆਪਣੇ ਸ਼ਾਹੀ ਮਹਿਲ ਵਿਚੋਧੀ ਬਾਹਰ ਆ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰਦੇ ਹਨ ਪਰ ਇਸ ਵਾਰ ਲੋਕ ਇਹਨਾਂ ਨੂੰ ਝੂਠ ਬੋਲਣ ਲਈ ਸਬਕ ਸਿਖਾਉਣਗੇ।ਇਹਨਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਭਗਵਾਨ ਦਾਸ ਜੁਨੇਜਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਸ਼ਾਹੀ ਪਰਿਵਾਰ ਉਹਨਾਂ ਦੇ ਸਮਾਜ ਭਲਾਈ ਕਾਰਜਾਂ ਵਿਚ ਵੀ ਸਿਆਸਤ ਲੱਭ ਰਿਹਾ ਹੈ। ਉਹਨਾਂ ਕਿਹਾ ਕਿ ਸਮਾਜ ਸੇਵਾ ਉਹ ਜਜ਼ਬਾ ਹੈ ਜੋ ਵਿਅਕਤੀ ਦੇ ਅੰਦਰੋਂ ਲੋੜਵੰਦਾਂ ਲਈ ਪੈਦਾ ਹੁੰਦਾ ਹੈ ਪਰ ਸ਼ਾਹੀ ਪਰਿਵਾਰ ਦਾ ਤਾਂ ਅਜਿਹਾ ਦਿਲ ਹੀ ਨਹੀਂ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋ ਸਕਦੇ। ਉਹਨਾਂ ਕਿਹਾ ਕਿ ਭਾਵੇਂ ਇਹ ਲੋਕ ਜਾਂ ਕੋਈ ਵੀ ਕੁਝ ਵੀ ਕਹੇ ਉਹ ਆਪਣੀ ਸਮਾਜ ਸੇਵਾ ਜਾਰੀ ਰੱਖਣਗੇ ਅਤੇ ਜੇਕਰ ਲੋਕਾਂ ਨੇ ਫਤਵਾ ਦਿੱਤਾ ਤਾਂ ਫਿਰ ਸ਼ਹਿਰ ਦੇ ਵਿਕਾਸ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡਣਗੇ।

WRITTEN BY