Skip to content
Independent perspectives. Global stories.
BREAKING

ਸਹਾਰਨਪੁਰ ਦੰਗਾ : ਕਾਂਗਰਸੀ ਆਗੂ ਇਮਰਾਨ ਮਸੂਦ ਦੇ ਖਿਲਾਫ ਦੋ ਮੁਕੱਦਮੇ ਦਰਜ

Share this story

Page-1_15 ਲਖਨਊ, 8 ਅਗਸਤ (ਪੀ. ਟੀ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਹਾਲ ਹੀ ‘ਚ ਹੋਏ ਸੰਪਰਦਾਇਕ ਦੰਗਿਆਂ ਦੇ ਮਾਮਲੇ ‘ਚ ਲੋਕਸਭਾ ਚੋਣਾਂ ‘ਚ ਕਾਂਗਰਸ ਦੇ ਉਮੀਦਵਾਰ ਰਹੇ ਸਾਬਕਾ ਵਿਧਾਇਕ ਮਸੂਦ ਦੇ ਖਿਲਾਫ ਦੋ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਫਸਾਦ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਮਸੂਦ ਖਿਲਾਫ ਕੁਤੂਬਸ਼ੇਰ ਥਾਣੇ ‘ਚ ਦੋ ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਦੰਗੇ ਦਾ ਮੁੱਖ ਦੋਸ਼ੀ ਮੁਹੱਰਮ ਅਲੀ ਉਰਫ ਪੱਪੂ ਵੀ ਮੁਲਜ਼ਿਮ ਹੈ। ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਸੁਸ਼ੀਲ ਸੈਨੀ ਨਾਮਕ ਵਿਅਕਤੀ ਦੁਆਰਾ ਪਹਿਲਾ ਮੁਕੱਦਮਾ ਪੱਪੂ ਮਸੂਦ ਅਤੇ ਭੀੜ ਖਿਲਾਫ ਕਈ ਧਾਰਾਵਾਂ ਤਹਿਤ ਦਰਜ ਕਰਾਇਆ ਗਿਆ ਹੈ।

WRITTEN BY