ਚੰਡੀਗੜ੍ਹ, 6 ਅਗਸਤ (ਪੀ. ਟੀ)- ਕੇਂਦਰੀ ਫੂਡ ਪ੍ਰੋਸੈਸਿੰਗ ਸਕੱਤਰ ਸ੍ਰੀ ਸਿਰਾਜ ਹੁਸੈਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਸਬੰਧਤ ਸਕੱਤਰਾਂ ਨਾਲ ਲੰਮੀ-ਚੌੜੀ ਗੱਲਬਾਤ ਕਰਦਿਆਂ ਫੂਡ ਪ੍ਰੋਸੈਸਿੰਗ ਪ੍ਰਾਜੈਕਟਾਂ ਬਾਰੇ ਖਾਕੇ ਨੂੰ ਅੰਤਮ ਛੋਹਾਂ ਦੇ ਦਿੱਤੀਆਂ ਜਿਸ ਨਾਲ ਸੂਬੇ ਵਿੱਚ ਇਸ ਖੇਤਰ ਨੂੰ ਬਹਤ ਵੱਡਾ ਉਤਸ਼ਾਹ ਮਿਲੇਗਾ।ਸ੍ਰੀ ਸਿਰਾਜ ਹੁਸੈਨ ਜੋ ਫੂਡ ਪ੍ਰੋਸੈਸਿੰਗ ਬਾਰੇ ਕੌਮੀ ਮਿਸ਼ਨ ਨੂੰ ਲਾਗੂ ਕਰਨ ਦਾ ਜਾਇਜ਼ਾ ਲੈ ਰਹੇ ਸਨ, ਨੇ ਦੱਸਿਆ ਕਿ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਅਗਵਾਈ ਕਰਨ ਵਿੱਚ ਪੰਜਾਬ ’ਚ ਅਥਾਹ ਸਮਰਥਾ ਹੈ।Êਪੰਜਾਬ ਵਿੱਚ ਚੱਲ ਰਹੇ ਪ੍ਰਾਜੈਕਟਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਦੱਸਿਆ ਕਿ ਫਾਜ਼ਿਲਕਾ ਵਿਖੇ ਵਿਸ਼ਵ ਪੱਧਰ ਦਾ ਮੈਗਾ ਫੂਡ ਪਾਰਕ ਇਸ ਸਾਲ ਸਤੰਬਰ ਨੂੰ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਦੇ ਖੇਤਰ ਦੀਆਂ ਬਹੁ-ਕੌਮੀ ਕੰਪਨੀਆਂ ਫਾਜ਼ਿਲਾ ਵਿਖੇ ਮੈਗਾ ਫੂਡ ਪ੍ਰੋਸੈਸਿੰਗ ਦੇ ਯੂਨਿਟ ਸਥਾਪਤ ਕਰਨ ਲਈ ਤਤਪਰ ਹਨ
ਕਿਉਂ ਜੋ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਕੱਚਾ ਮਾਲ ਸੁਖਾਲਾ ਹੀ ਮੁਹੱਈਆ ਹੋ ਸਕਦਾ ਹੈ। ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਵੱਲੋਂ ਲੁਧਿਆਣਾ ਵਿਖੇ 100 ਏਕੜ ਰਕਬੇ ਵਿੱਚ ਲਾਡੋਵਾਲ (ਲੁਧਿਆਣਾ) ਨੇੜੇ ਮੈਗਾ ਫੂਡ ਪਾਰਕ ਅਤੇ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਸਰਹਿੰਦ ਵਿਖੇ ਮਿੰਨੀ ਫੂਡ ਪਾਰਕ ਵੀ ਉਸਾਰੀ ਅਧੀਨ ਹੈ। ਨਿੱਜੀ ਉੱਦਮੀਆਂ ਪਾਸੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਦੇ ਡਾਇਰੈਕਟਰ ਨੂੰ 21 ਅਗਸਤ, 2014 ਤੱਕ ਅਰਜ਼ੀਆਂ ਸੌਂਪੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਰਜ਼ੀਕਰਤਾ ਫੂਡ ਪ੍ਰੋਸੈਸਿੰਗ ਬਾਰੇ ਕੌਮੀ ਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਾ.ਮੋਡਪ.ਿਨਚਿ.ਨਿ ਤੋਂ ਵਿਸਥਾਰ ਹਾਸਲ ਕਰ ਸਕਦਾ ਹੈ ਅਤੇ ਉਹ ਇਸ ਪੋਰਟਲ ’ਤੇ ਅਰਜ਼ੀ ਵੀ ਦੇ ਸਕਦਾ ਹੈ।



