ਚੰਡੀਗੜ੍ਹ, 6 ਅਗਸਤ (ਨਾਗਪਾਲ)- ਹਰਿਆਣਾ ਸਕੂਲ ਸਿੱਖਿਆ ਪਰਿਯੋਜਨਾ ਪਰਿਸਦ ਪੰਚਕੂਲਾ ਵੱਲੋਂ ਸਰਵਸਿੱਖਿਆ ਅਭਿਆਨ ਦੀ ਵਰਕ ਐਜੂਕੇਸ਼ਨ ਸਕੀਮ ਦੇ ਤਹਿਤ ਠੇਕਾ ਅਧਾਰ ’ਤੇ ਵੱਖ ਵੱਖ ਸ਼੍ਰੇਣੀਆਂ ਦੇ 968 ਅਸਾਮੀਆਂ ਨੂੰ ਭਰਨ ਦੇ ਲਈ ਆਨਲਾਈਨ ਬਿਨੈ ਪੱਤਰ ਮੰਗੇ ਗਏ ਹਨ। ਇਸ ਤੋਂ ਇਲਾਵਾ ਕਿਸਾਨ ਆਦਰਸ਼ ਸਕੂਲਾਂ ਵਿਚ ਮਾਡਲ ਸਕੂਲ ਸਕੀਮ ਦੇ ਤਹਿਤ ਵੱਖ ਵੱਖ ਵਿਸ਼ਿਆਂ ਦੇ ਟੀ.ਜੀ.ਟੀ. ਦੀਆਂ 91 ਅਸਾਮੀਆਂ ਭਰਨ ਦੇ ਲਈ ਬਿਨੈ ਪੱਤਰ ਮੰਗੇ ਹਨ।ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਟਾਈ ਅਤੇ ਸਿਲਾਈ, ਕਢਾਈ ਅਤੇ ਬੁਣਾਈ, ਰਿਟੇਲ, ਸਿਕਊਰਿਟੀ ਅਤੇ ਫਿਜੀਕਲ ਫਿਟਨੈਸ ਇੰਸਟਰੈਕਟਰ ਦੀਆਂ 140-140 ਅਸਾਮੀਆਂ ਅਤੇ ਬਿਊਟੀ ਐਂਡ ਬਾਡੀ ਵੈਲਨੈਸ ਅਤੇ ਹੈਲਥ ਐਂਡ ਹਾਈਜੀਨ ਇੰਸਟੈਕਟਰ ਦੀਆਂ 134-134 ਅਸਾਮੀਆਂ ਦੇ ਲਈ ਬਿਨੈ ਪੱਤਰ ਮੰਗੇ ਹਨ। ਇਸ ਤੋਂ ਇਲਾਵਾ ਸੂਬੇ ਦੇ ਕਿਸਾਨ ਆਦਰਸ਼ ਸਕੂਲਾਂ ਵਿਚ ਪੀ.ਜੀ.ਟੀ.
ਅੰਗਰੇਜ਼ੀ ਦੇ 16, ਪੀ.ਜੀ.ਟੀ. ਫਿਜੀਕਸ, ਕੈਮਿਸਟਰੀ ਅਤੇ ਹਿਸਾਬ ਦੀਆਂ 19-19 ਅਸਾਮੀਆਂ ਅਤੇ ਪੀ.ਜੀ.ਟੀ. ਕਾਮਰਸ ਦੀਆਂ 18 ਅਸਾਮੀਆਂ ਵੀ ਠੇਕੇ ਆਧਾਰ ’ਤੇ ਭਰੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਅਸਾਮੀਆਂ ਦੀ ਭਰਤੀ ਸ਼ੁਰੂ ਵਿਚ ਵਿਦਿਅਕ ਸ਼ੈਸ਼ਨ 2014-15 ਦੇ ਲਈ ਕੀਤੀ ਜਾਵੇਗੀ, ਪ੍ਰਦਰਸ਼ਨ ਤਸੱਲੀਬਖਸ਼ ਰਹਿਣ ’ਤੇ ਮਿਆਦ ਸਾਲਾਨਾ ਆਧਾਰ ’ਤੇ ਵਧਾਈ ਜਾ ਸਕਦੀ ਹੈ। ਬੁਲਾਰੇ ਨੇ ਦੱਸਿਆ ਕਿ ਇਹ ਅਸਾਮੀਆਂ ਪੂਰੀ ਤਰ੍ਹਾਂ ਠੇਕੇ ਅਧਾਰਿਤ ਅਤੇ ਥੋੜ੍ਹੇ ਸਮੇਂ ਲਈ ਹਨ। ਇਨ੍ਹਾਂ ਦੇ ਲਈ ਆਨਲਾਈਨ ਫਾਰਮ ਵੈਬਸਾਈਟ ਹਟਟਪ://ਰੲਚਰੁਟਿਮੲਨਟ-ਪੋਰਟੳਲ.ਨਿ ’ਤੇ 20 ਅਗਸਤ 2014 ਨੂੰ ਸ਼ਾਮ 5 ਵਜੇ ਤੱਕ ਭਰੇ ਜਾ ਸਕਦੇ ਹਨ। ਇਸ ਤੋਂ ਬਾਅਦ ਵੈਬਸਾਈਟ ¦ਿਕ ਬੰਦ ਹੋ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜਾਂ ਦੀ ਜਾਂਚ ਦੇ ਸਮੇਂ ਸਾਰੇ ਜ਼ਰੂਰੀ ਪ੍ਰਮਾਣ ਪੱਤਰਾਂ ਦੇ ਨਾਲ ਆਨਲਾਈਨ ਬਿਨੈ ਫਾਰਮ ਦੀ ਇਕ ਪ੍ਰਿਟਡ ਕਾਪੀ ਲਿਆਉਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਦਫ਼ਤਰ ਵੱਲੋਂ ਆਫ ਲਾਈਨ ਬਿਨੈ ਫਾਰਮ ਅਤੇ ਨਾ ਹੀ ਡਾਊਨਲੋਡ ਕੀਤੇ ਬਿਨੈ ਪੱਤਰ ਸਵੀਕਾਰ ਕੀਤੇ ਜਾਣਗੇ।



