ਲਖਨਊ, 5 ਅਗਸਤ (ਪੀ. ਟੀ)- ਕਦੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾਵਾਂ ਵਿਚ ਸ਼ਾਮਿਲ ਰਹੇ ਅਮਰ ਸਿੰਘ ਲੰਬੇ ਸਮੇਂ ਪਿੱਛੋਂ ਅੱਜ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਸਰਕਾਰ ਦੇ ਇੱਕ ਪ੍ਰੋਗਰਾਮ ਵਿਚ ਸ਼ਾਮਿਲ ਹੋਏ। ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਅਤੇ ਸਮਾਜਵਾਦੀ ਪਾਰਟੀ ਦੇ ਸਾਬਕਾ ਨੇਤਾ ਅਮਰ ਸਿੰਘ ਵਿਚਕਾਰ ਹੁਣ ਦੂਰੀਆਂ ਖ਼ਤਮ ਹੁੰਦੀਆਂ ਦਿਸ ਰਹੀਆਂ ਹਨ ਅਤੇ ਦੋਵੇਂ ਨੇਤਾ ਆਪਣੀ ਪੁਰਾਣੀ ਦੋਸਤੀ ਨੂੰ ਅੱਗੇ ਵਧਾਉਣ ਵੱਲ ਵਧਦੇ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵੇਂ ਨੇਤਾ ਲਖਨਊ ਵਿਚ ਜਨੇਸ਼ਵਰ ਪਾਰਕ ਦੇ ਉਦਘਾਟਨ ਮੌਕੇ ਇਕੱਠੇ ਰਹੇ। ਫਿਰ ਵੀ ਅਮਰ ਸਿੰਘ ਨੇ ਇਸ ਮੌਕੇ ਕਿਹਾ ਕਿ ਇਸ ਮੁਲਾਕਾਤ ਦੀ ਸਿਆਸੀ ਅਰਥ ਨਹੀਂ ਕੱਢਣੇ ਚਾਹੀਦੇ। ਇਸ ਪ੍ਰੋਗਰਾਮ ਵਿਚ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਅਤੇ ਸੀਨੀਅਰ ਆਗੂ ਆਜ਼ਮ ਖਾਨ ਸ਼ਾਮਿਲ ਨਹੀਂ ਹੋਏ।
ਚਾਰ ਸਾਲ ਪਿੱਛੋਂ ਇੱਕ ਮੰਚ ‘ਤੇ ਦਿਸੇ ਮੁਲਾਇਮ ਤੇ ਅਮਰ ਸਿੰਘ



