ਕਾਹਿਰਾ, 5 ਅਗਸਤ (ਪੀ. ਟੀ)- ਇਸਰਾਈਲ ਅਤੇ ਫ਼ਲਸਤੀਨ ਅੱਜ ਭਾਰਤੀ ਸਮੇਂ ਮੁਤਾਬਿਕ ਸਵੇਰੇ 10.30 ਵਜੇ ਤੋਂ ਗਾਜਾ ‘ਚ 72 ਘੰਟੇ ਦੇ ਸੰਘਰਸ਼ ਵਿਰਾਮ ਲਈ ਰਾਜ਼ੀ ਹੋ ਗਏ ਹਨ। ਜੰਗਬੰਦੀ ਦੀ ਗੱਲਬਾਤ ‘ਚ ਵਿਚੋਲਗੀ ਕਰ ਰਹੇ ਮਿਸਰ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਦੋਵਾਂ ਪੱਖਾਂ ਦੇ ਨਾਲ ਮਿਸਰ ਦੇ ਸੰਪਰਕ ਕਾਰਨ ਗਾਜ਼ਾ ‘ਚ 72 ਘੰਟੇ ਦੀ ਜੰਗਬੰਦੀ ਦੀ ਸਹਿਮਤੀ ਬਣੀ ਹੈ।


