Skip to content
Independent perspectives. Global stories.
BREAKING

ਬਾਜਵਾ ਨੇ ਖੋਲਿਆ ਕਾਂਗਰਸੀ ਉਮੀਦਵਾਰ ਜੱਸੀ ਦਾ ਚੋਣ ਦਫਤਰ

Share this story

ਤਲਵੰਡੀ ਸਾਬੋ, 5 ਅਗਸਤ (ਰਣਜੀਤ ਸਿੰਘ ਰਾਜੂ)- ਹਲਕਾ ਤਲਵੰਡੀ ਸਾਬੋ ਦੀ ਹੋ ਰਹੀ ਜਿਮਨੀ ਚੋਣ ਲਈ ਸਿਆਸੀ ਸਰਗਰਮੀਆਂ ਤੇਜ ਹੋ ਚੁੱਕੀਆਂ ਹਨ। ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਚੋਣ ਮੁਹਿੰਮ ਨੂੰ ਭਖਵਾਂ ਰੂਪ ਦੇਣ ਲਈ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੇ ਵਿਧਾਇਕਾਂ, ਸਾਬਕਾ ਵਿਧਾਇਕਾਂ, ਮਾਲਵਾ ਦੇ ਸਮੂਹ ਅਹੁੱਦੇਦਾਰਾਂ ਦੀ ਟੀਮ ਨਾਲ ਹਲਕਾ ਤਲਵੰਡੀ ਸਾਬੋ ਪਹੁੰਚੇ ਜਿੱਥੇ ਉਹਨਾਂ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ ਉਥੇ ਹੀ ਇੱਕ ਇੱਕ ਪਿੰਡ ਵਿੱਚ ਇੱਕ ਇੱਕ ਵਿਧਾਇਕ, ਸਾਬਕਾ ਵਿਧਾਇਕ ਤੇ ਹੋਰ ਅਹੁੱਦੇਦਾਰਾਂ ਦੀਆਂ ਡਿਊਟੀਆਂ ਲਾਈਆਂ ਤੇ ਖੁਦ ਵੀ ਸ.ਜੱਸੀ ਦੇ ਹੱਕ ਵਿੱਚ 8 ਪਿੰਡਾਂ ਨੰਗਲਾ, ਨਥੇਹਾ, ਲਹਿਰੀ, ਮਿਰਜੇਆਣਾ, ਜਗਾ, ਬਹਿਮਣ ਜੱਸਾ, ਬਹਿਮਣ ਕੌਰ ਸਿੰਘ ਵਾਲਾ ਅਤੇ ਮੈਨੂਆਣਾ ਵਿਖੇ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਇਸ ਜਿਮਨੀ ਚੋਣ ਵਿੱਚ ਕਾਂਗਰਸ ਉਮੀਦਵਾਰ ਹਰਮੰਦਰ ਸਿੰਘ

ਜੱਸੀ ਜੋ ਠੋਸ ਉਮੀਦਵਾਰ ਹਨ ਰਿਕਾਰਡ ਵੋਟਾਂ ਨਾਲ ਜਿੱਤਣਗੇ ਕਿਉਂਕਿ ਸ.ਜੱਸੀ ਦੀ ਪਾਰਟੀ ਵੱਲੋਂ ਡਿਊਟੀ ਜਿੱਥੇ ਵੀ ਲਾਈ ਡੱਟਕੇ ਪਹਿਰਾ ਦਿੱਤਾ ਜਿਸ ਲਈ ਪਾਰਟੀ ਨੂੰ ਵੀ ਉਹਨਾਂ ਤੇ ਪੂਰਾ ਮਾਣ ਹੈ।       ਸ.ਬਾਜਵਾ ਨੇ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਨੂੰ ਡਰਾਮੇਬਾਜੀ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦਾ ਇਹ ਇਤਿਹਾਸ ਰਿਹਾ ਹੈ ਕਿ ਉਹਨਾਂ ਦੀ ਸਿਆਸਤ ਵਿੱਚ ਜੋ ਵੀ ਜਿਮਨੀ ਚੋਣ ਆਈ ਉਸ ਹਲਕੇ ਨੂੰ ਅਮਲੀਆਂ ਦਾ ਗੜ• ਬਣਾ ਦਿੱਤਾ ਤੇ ਇਸ ਪਵਿੱਤਰ ਸ਼ਹਿਰ ਨੂੰ ਵੀ ਸਰਕਾਰ ਦੇ ਵੱਖ ਵੱਖ ਮੰਤਰੀਆਂ ਦੀਆਂ ਡਿਊਟੀਆਂ ਲਾ ਕੇ ਅਫੀਮ ਅਤੇ ਡੋਡੇ ਵੰਡਣ ਲਈ ਛੱਡ ਦਿੱਤਾ ਹੈ। ਉਹਨਾਂ ਐਲਾਨ  ਕੀਤਾ ਕਿ ਇਸ ਜਿਮਨੀ ਚੋਣ ਵਿੱਚ ਨਸ਼ੇ ਨਾ ਵੰਡਣ ਲਈ ਕਾਂਗਰਸ ਪਾਰਟੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਨੂੰ ਮੰਗ ਪੱਤਰ ਦੇਕੇ ਮੰਗ ਕਰੇਗੀ ਕਿ ਇਸ ਜਿਮਨੀ ਚੋਣ ਵਿੱਚ ਸਾਰੀਆਂ ਪਾਰਟੀਆਂ ਖਾਸਕਰ ਅਕਾਲੀ ਦਲ ਲਈ ਇਹ ਹੁਕਮਨਾਮਾ ਜਾਰੀ ਕਰਨ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਤਖਤ ਸਾਹਿਬ ਤੇ ਆਕੇ ਸਹੁੰ ਚੁੱਕਣ ਕਿ ਉਹ ਇਸ ਜਿਮਨੀ ਚੋਣ ਵਿੱਚ ਨਸ਼ਾ ਨਹੀਂ ਵੰਡਣਗੇ। ਇਸ ਮੌਕੇ ਉਹਨਾਂ ਦੇ ਨਾਲ ਜਿਲ•ਾ ਦਿਹਾਤੀ ਪ੍ਰਧਾਨ ਗੁਰਾ ਸਿੰਘ ਤੁੰਗਵਾਲੀ, ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ, ਜਿਲ•ਾ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਇਕਬਾਲ ਢਿੱਲੋਂ, ਰਾਜ ਨੰਬਰਦਾਰ, ਟਹਿਲ ਸੰਧੂ, ਗੁਰਦੀਪ ਬਿੱਟਾ, ਰਾਜਨ ਵੀਰ ਸਿੰਘ, ਇੰਦਰਜੀਤ ਸਿੰਘ, ਜਗਦੀਪ ਸਿੰਘ ਆਗੂ ਪੀਪੀਪੀ, ਰੁਪਿੰਦਰ ਬਿੰਦਰਾ ਆਦਿ ਦੇ ਨਾਲ ਵੱਡੀ ਗਿਣਤੀ ਵਿੱਚ ਵਰਕਰ ਅਤੇ ਅਹੁੱਦੇਦਾਰ ਹਾਜਰ ਸਨ।

WRITTEN BY