Skip to content
Independent perspectives. Global stories.
BREAKING

ਸ਼ਾਂਤਮਈ ਤਰੀਕੇ ਨਾਲ ਕਬਜ਼ਾ ਲਿਆਂਗੇ : ਝੀਂਡਾ

Share this story

ਝੀਂਡਾ ਤੇ ਨਲਵੀ ਦੀ ਅਗਵਾਈ ਚ ਵੱਖਰੀ ਕਮੇਟੀ ਆਗੂਆਂ ਵਲੋਂ ਹੁੱਡਾ ਨਾਲ ਮੁਲਾਕਾਤ
ਚੰਡੀਗੜ੍ਹ, 4 ਅਗਸਤ (ਪੀ. ਟੀ) : ਹਰਿਆਣੇ ਦੇ ਗੁਰਦੁਆਰਿਆਂ ਦੀ ਵੱਖਰੀ ਕਮੇਟੀ (ਐਡਹਾਕ) ਦੇ ਆਗੂ ਜਗਦੀਸ਼ ਸਿੰਘ ਝੀਂਡਾ ਤੇ ਦੀਦਾਰ ਸਿੰਘ ਨਲਵੀ ਵਲੋਂ ਇਕ ਵਫਦ ਨਾਲ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੁੰ ਹਰਿਆਣਾ ਦੇ ਗੁਰਦੁਆਰਿਆਂ ਦਾ ਕਬਜਾ ਦੁਆਉਣ ਦੀ ਅਪੀਲ ਕੀਤੀ ਗਈ। ਇਸ ਮੁਲਾਕਾਤ ਤੋਂ ਬਾਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਝੀਂਡਾ ਦਾ ਰੁੱਖ ਪਹਿਲਾਂ ਨਾਲੋਂ ਕੁਝ ਨਰਮ ਦਿਖਾਈ ਦਿਤਾ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਦੇ ਗੁਰਦੁਆਰਿਆਂ ਦੇ ਕਬ?ਜਾ ਲੈਣ ਦੇ ਸਬੰਧ ਚ ਮੁੱਖ ਮੰਤਰੀ ਨੂੰ ਮਿਲੇ ਸਾਂ ਜਿਨ੍ਹਾਂ ਨੇ ਸਾਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿਤਾ ਹੈ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਚ ਲਾਇਆ ਮੋਰਚਾ ਜਾਰੀ ਰਹੇਗਾ ਤੇ ਅਸੀਂ ਸ਼ਾਂਤਮਈ ਤਰੀਕੇ ਨਾਲ ਗੁਰਦੁਆਰਿਆਂ ਦਾ ਕਬਜ਼ਾ ਚਾਹੁੰਦੇ ਹਾਂ। ਇਸ ਪ੍ਰਤੀਨਿਧ ਵਲੋਂ ਦੀਦਾਰ ਸਿੰਘ ਨਲਵੀ ਨਾਲ ਗੱਲਬਾਤ ਕੀਤੀ ਭਾਵੇਂ ਇਹ ਕਿਹਾ ਕਿ ਅਸੀਂ ਗੱਲਬਾਤ ਰਾਹੀਂ ਹੀ ਕਬਜਾ ਚਾਹੁੰਦੇ ਹਾਂ ਪਰ

ਨਾਲ ਇਹ ਵੀ ਕਹਿ ਦਿਤਾ ਕਿ ਉਹ ਸਿੱਧੇ ਜਾਂ ਅਸਿੱਧੇ ਢੰਗ ਨਾਲ ਗੁਰਦੁਆਰਿਆਂ ਦਾ ਕਬਜ਼ਾ ਲੈ ਕੇ ਹਟਣਗੇ। ਦੀਦਾਰ ਨਲਵੀ ਨੁੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਸ਼ਾਂਤਮਈ ਢੰਗ ਦੀ ਗੱਲ ਵੀ ਕਰ ਰਹੇ ਤੇ ਬੈਰੀਕੇਡ ਤੋੜਕੇ ਗੁਰਦੁਆਰਿਆਂ ਤੇ ਕਬਜ਼ੇ ਦਾ ਯਤਨ ਵੀ ਕਰ ਰਹੇ ਹੋ ਤਾਂ ਉਨ੍ਹਾਂ ਕਿਹਾ ਕਿ ਇਹ ਸਾਡੀ ਯੋਜਨਾ ਦਾ ਹਿੱਸਾ ਹੈ। ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਪ੍ਰਸ਼ਾਸਨ ਨਹੀਂ ਹਿੱਲੇਗਾ। ਨਲਵੀ ਨੇ ਇਹ ਵੀ ਕਿਹਾ ਕਿ ਅੱਜ ਦੀ ਮੁਲਾਕਾਤ ਹੁੱਡਾ ਨਾਲ ਅਗਲੀ ਰਣਨੀਤੀ ਉਲੀਕਣ ਲਈ ਕੀਤੀ ਗਈ ਸੀ ਜੋ ਕਿ ਕਾਫੀ ਹਾਂਪੱਖੀ ਰਹੀ ਹੈ। ਅਕਾਲ ਤਖ਼ਤ ਸਬੰਧੀ ਪੁੱਛੇ ਸੁਆਲ ਦੇ ਜੁਆਬ ਚ ਨਲਵੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਹਰ ਸਿੱਖ ਵਲੋਂ ਕੀਤਾ ਜਾਣਾ ਚਾਹੀਦਾ ਹੈ ਤੇ ਅਸੀਂ ਵੀ ਕਰਦੇ ਹਾਂ ਪਰ ਨਾਲ ਹੀ ਅਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀ ਸਰਵਸਾਂਝੇ ਹੋ। ਸਾਰਾ ਪੰਥ ਤੁਹਾਡਾ ਹੈ ਸਾਨੂੰ ਵੀ ਆਪਣਾ ਸਮਝੋ। ਉਨ੍ਹਾਂ ਕਿਹਾ ਕਿ ਜਥੇਦਾਰ ਨੁੰ ਇਸ ਵੇਲੇ ਬਾਦਲ ਦੇ ਪ੍ਰੈਸ਼ਰ ਚ ਨਾ ਆ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਤੇ ਇਸ ਘੜੀ ਚੋਂ ਸਿੱਖ ਪੰਥ ਨੂੰ ਕੱਢਣਾ ਚਾਹੀਦਾ ਹੈ।  ਦੂਜੇ ਪਾਸੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਵੀ ਵੱਖਰੇ ਤੌਰ ਤੇ ਭੁਪਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕੀਤੀ ਗਈ। ਸੂਤਰਾਂ ਅਨੁਸਾਰ ਬਾਜਵਾ ਵਲੋਂ ਹੁੱਡਾ ਨੂੰ ਹਰਿਆਣਾ ਦੇ ਗੁਰਦੁਆਰਿਆਂ ਦਾ ਕਬਜ਼ਾ ਛੇਤੀ ਤੋਂ ਛੇਤੀ ਵੱਖਰੀ ਕਮੇਟੀ ਆਗੂਆਂ ਨੂੰ ਸੌਂਪਣ ਦੀ ਅਪੀਲ ਕੀਤੀ ਗਈ ਹੈ।

WRITTEN BY