Skip to content
Independent perspectives. Global stories.
BREAKING

ਸ੍ਰੀਲੰਕਾ ਸਰਕਾਰ ਦੀ ਵੈੱਬਸਾਈਟ ’ਤੇ ਇਤਰਾਜ਼ਯੋਗ ਲੇਖ ਕਾਰਨ ਸੰਸਦ ’ਚ ਜ਼ੋਰਦਾਰ ਹੰਗਾਮਾ

Share this story

ਭਾਰਤ ਸਰਕਾਰ ਵੱਲੋਂ ਲੇਖ ਦੀ ਤਿੱਖੀ ਅਲੋਚਨਾ – ਸ੍ਰੀਲੰਕਾ ਦਾ ਰਾਜਦੂਤ ਤਲਬ

Page-1_09 ਨਵੀਂ ਦਿੱਲੀ, 4 ਅਗਸਤ (ਪੀ. ਟੀ. ਲਾਇਵ)- ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਖਿਲਾਫ ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਦੀ ਵੈਬਸਾਈਟ ’ਤੇ ਪਾਏ ਗਏ ਇੱਕ ਇਤਰਾਜ਼ਯੋਗ ਲੇਖ ਦੇ ਵਿਰੋਧ ਵਿੱਚ ਸੰਸਦ ਅੰਦਰ ਅਨਾਦਰਮੁਕ ਦੇ ਮੈਂਬਰਾਂ ਵੱਲੋਂ ਭਾਰੀ ਹੰਗਾਮੇ ਦੌਰਾਨ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਲੇਖ ਦੀ  ਕਰੜੀ ਨਿੰਦਾ ਕਰਦੀ ਹੈ ਅਤੇ ਇਸ ਬਾਰੇ ਵਿੱਚ ਸ੍ਰੀਲੰਕਾ ਦੇ ਰਾਜਦੂਤ ਨੂੰ ਤਲਬ ਕੀਤਾ ਜਾਵੇਗਾ।ਇਸ ਮੁੱਦੇ ’ਤੇ ਅਨਾਦਰਮੁਕ ਮੈਂਬਰਾਂ ਦੇ ਹੰਗਾਮੇ ਕਾਰਨ ਰਾਜਸਭਾ ਵਿੱਚ ਪ੍ਰਸ਼ਨਕਾਲ ਨਹੀਂ ਚੱਲ ਸਕਿਆ ਅਤੇ ਕੰਮਕਾਜ ਨੂੰ ਦੋ ਵਾਰੀ ਰੋਕਣਾ ਪਿਆ। ਲੋਕਸਭਾ ਦੀ ਕਾਰਵਾਈ ਵੀ ਇਸੇ ਮੁੱਦੇ ’ਤੇ ਦੋ ਵਾਰੀ ਮੁਲਤਵੀ ਕਰਨੀ ਪਈ।ਰਾਜਸਭਾ ਵਿੱਚ ਵਿੱਚ ਦੋ ਵਾਰ ਮੁਲਤਵੀ ਤੋਂ ਬਾਅਦ ਦੁਪਹਿਰ 12 ਵਜੇ ਬੈਠਕ ਫਿਰ ਸ਼ੁਰੂ ਹੋਣ

’ਤੇ ਅਨਾਦਰਮੁਕ ਦੇ ਸੰਸਦ ਸ੍ਰੀ ਵੀ ਮੈਤਰੇਅਨ ਨੇ ਕਿਹਾ ਕਿ ਇੱਕ ਪੱਤਰਕਾਰ ਦੁਆਰਾ ਲਿਖੇ ਗਏ ਬੇਹੱਦ ਇਤਰਾਜ਼ਯੋਗ ਲੇਖ ਨੂੰ ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਦੀ ਵੈਬਸਾਈਟ ’ਤੇ ਪਾਏ ਜਾਣ ਨੂੰ ਕਦੀ ਵੀ ਸਵਿਕਾਰ ਨਹੀਂ ਕੀਤਾ ਜਾ ਸਕਦਾ। ਇਸ ਲੇਖ ਵਿੱਚ ਤਮਿਲਨਾਡੂ ਦੀ ਮੁੱਖ ਮੰਤਰੀ ਐਤ ਉਨ੍ਹਾਂ ਦੀ ਨੇਤਾ ਜੈਲਲਿਤਾ ਦੇ ਖਿਲਾਫ ਇਤਰਾਜ਼ਯੋਗ ਗੱਲਾਂ ਕੀਤੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਸ੍ਰੀਲੰਕਾ ਦੇ ਭਾਰਤ ਵਿੱਚ ਸਥਿਤ ਹਾਈਕਮਿਸ਼ਨ ਨੂੰ ਤਲਬ ਕਰਕੇ ਇਸ ਮਾਮਲੇ ਵਿੱਚ ਆਪਣੀ ਕਰੜਾ ਇਤਰਾਜ਼ ਦਰਜ ਕਰਾਉਣਾ ਚਾਹੀਦੀ ਹੈ।
ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਇਸ ਮੁੱਦੇ ’ਤੇ ਸਰਕਾਰ ਦਾ ਪੱਖ ਰੱਖਦੇ ਹੋਏ ਕਿਹਾ ‘ਸਰਕਾਰ ਇਸ ਮੁੱਦੇ ਉਪਰ ਬੇਹੱਦ ਗੰਭੀਰ ਹੈ। ਭਾਰਤ ਇਸ ਤਰ੍ਹਾਂ ਦੀ ਕਾਰਵਾਈ ਦੀ ਕਠੋਰ ਨਿੰਦਾ ਕਰਦਾ ਹੈ। ਅਸੀਂ ਇਸ ਮਾਮਲੇ ਵਿੱਚ ਹਾਈਕਮਿਸ਼ਨ ਨੂੰ ਬੁਲਾ ਕੇ ਭਾਰਤ ਦੇ ਰੁੱਖ ਤੋਂ ਜਾਣੂ ਕਰਾਉਣਗੇ।
ਲੋਕਸਭਾ ਵਿੱਚ ਇਸ ਮੁੱਦੇ ’ਤੇ ਅਨਾਦਰਮੁਕ ਦੇ ਨੇਤਾ ਸ੍ਰੀ ਐੱਮ ਥੰਬੀਦੁਰਈ ਨੇ ਉਠਾਇਆ ਅਤੇ ਇਤਰਾਜ਼ਯੋਗ ਲੇਖ ਦੀ ਨਿੰਦਾ ਨਹੀਂ ਕਰਨ ਲਈ ਸਰਕਾਰ ’ਤੇ ਸਿੱਧਾ ਹਮਲਾ ਕੀਤਾ। ਉਨ੍ਹਾਂ ਮੰਗ ਕੀਤੀ  ਕਿ ਜਦੋਂ ਤਮਿਲਨਾਡੂ ਦੀ ਜਨਤਾ ਇਸ ਮੁੱਦੇ ’ਤੇ ਨਾਰਾਜ਼ ਹੈ ਤਾਂ ਸਰਕਾਰ ਨੂੰ ਇਸ ਬਾਰੇ ਵਿੱਚ ਆਪਣਾ ਰੁੱਖ ਸਪਸ਼ਟ ਕਰਨਾ ਚਾਹੀਦਾ ਹੈ। ਸ੍ਰੀ ਥੰਬੀਦੁਰਈ ਨੇ ਕਿਹਾ ਕਿ ਜੈਲਲਿਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਮਿਲ ਮਛੇਰਿਆਂ ਨੂੰ ਸ੍ਰੀਲੰਕਾਈ ਸਮੁੰਦਰੀ ਫੌਜ ਦੁਆਰਾ ਪਰੇਸ਼ਾਨ ਕਰਨ ਅਤੇ ਕੱਚਾਤਿਵੁ ਦੀਪ ਨੂੰ ਵਾਪਸ ਲੈਣ ਦੇ ਸਬੰਧ ਵਿੱਚ ਕਈਂ ਪੱਤਰ ਲਿਖੇ ਹਨ। ਇਹ ਬਹੁਤ ਇਤਰਾਜ਼ਯੋਗ ਹੈ ਕਿ ਅਜਿਹੇ ਪੱਤਰਾਂ ਨੂੰ ਇਸ ਕਥਿਤ ਲੇਖ ਵਿੱਚ ਪ੍ਰੇਮ ਪੱਤਰ ਕਿਹਾ ਗਿਆ ਹੈ।
ਇਸੇ ਦੌਰਾਨ ਅਨਾਦਰਮੁਕ ਮੈਂਬਰ ਸ੍ਰੀਲੰਕਾ ਸਰਕਾਰ ਖਿਲਾਫ ਨਾਹਰੇ ਲਗਾਉਂਦੇ ਹੋਏ ਆਸਨ ਦੇ ਸਾਹਮਣੇ ਆ ਗਏ ਜਿਸ ਨਾਲ ਸਦਨ ਦੀ ਬੈਠਕ ਮੁਲਤਵੀ ਕਰਨੀ ਪਈ।
ਬੈਠਕ ਦੁਬਾਰਾ ਸ਼ੁਰੂ ਹੋਣ ’ਤੇ ਸੰਸਦੀ ਕਾਰਜ ਮੰਤਰੀ ਐਮ ਵੈਂਕਇਆ ਨਾਇਡੂ ਨੇ ਕਿਹਾ ਕਿ ਉਹ ਮੈਂਬਰਾਂ ਦੀਆਂ ਭਾਵਨਾਵਾਂ ਬਾਰੇ ਵਿਦੇਸ਼ ਮੰਤਰੀ ਨੂੰ ਜਾਣੂ ਕਰਵਾ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਕਿ ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਦੀ ਵੈਬਸਾਈਟ ’ਤੇ ਪਾਇਆ ਗਿਆ ਲੇਖ ਪੂਰੀ ਤਰ੍ਹਾਂ ਨਿੰਦਾਯੋਗ ਹੈ।
ਹਾਲਾਂਕਿ ਥੰਬੀਦੁਰਈ ਮੰਤਰੀ ਦੇ ਬਿਆਨ ਨਾਲ ਸੰਤੁਸ਼ਟ ਨਹੀਂ ਹੋਇਆ ਐਤ ਉਨ੍ਹਾਂ ਨੇ ਸਦਨ ਦੁਆਰਾ ਇਸ ਇਤਰਾਜ਼ਯੋਗ ਲੇਖ ਦੇ ਬਾਰੇ ਵਿੱਚ ਸਰਵਸੰਮਤੀ ਨਾਲ ਨਿੰਦਾ ਪ੍ਰਸਤਾਵ ਜਾਰੀ ਕਰਨ ਦੀ ਮੰਗ ਕੀਤੀ। ਹੰਗਾਮਾ ਨਾ ਰੁਕਦੇ ਦੇਖ ਸਪੀਕਰ ਨੇ ਬੈਠਕ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ।
ਇਸ ਤੋਂ ਪਹਿਲਾਂ ਰਾਜਸਭਾ ਵਿੱਚ ਅੱਜ ਸਵੇਰੇ ਬੈਠਕ ਸ਼ੁਰੂ ਹੋਣ ’ਤੇ ਅਨਾਦਰਮੁਕ ਦੇ ਮੈਂਬਰਾਂ ਨੇ ਤਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਖਿਲਾਫ ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਦੀ ਵੈਬਸਾਈਟ ’ਤੇ ਪਾਏ ਗਏ ਇੱਕ ਕਥਿਤ ਇਤਰਾਜ਼ਯੋਗ ਲੇਖ ਦਾ ਮੁੱਦਾ ਉਠਾਇਆ ਅਤੇ ਵਿਰੋਧ ਜਤਾਉਣ ਲੱਗੇ।
ਸਭਾਪਤੀ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਅਤੇ ਪ੍ਰਸ਼ਕਾਲ ਚੱਲਣ ਦੇਣ ਦੀ ਅਪੀਲ ਕੀਤੀ ਪਰ ਸਦਨ ਵਿੱਚ ਵਿਵਸਥਾ ਬਣਦੇ ਨਾ ਦੇਖ ਉਨ੍ਹਾਂ ਬੈਠਕ 15 ਮਿੰਟ ਲਈ ਮੁਲਤਵੀ ਕਰ ਦਿੱਤੀ। ਬੈਠਕ 11.17 ਵਜੇ ਜਦੋਂ ਦੁਬਾਰਾ ਸ਼ੁਰੂ ਹੋਈ ਤਾਂ ਸਦਨ ਵਿੱਚ ਉਹੀ ਨਜ਼ਾਰਾ ਸੀ। ਅਨਾਦਰਮੁਕ ਮੈਂਬਰ ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਦੀ ਵੈਬਸਾਈਟ ’ਤੇ ਪਾਏ ਗਏ ਜੈਲਲਿਤਾ ਦੇ ਖਿਲਾਫ ਕਥਿਤ ਇਤਰਾਜ਼ਯੋਗ ਲੇਖ ਦੇ ਮੁੱਦੇ ’ਤੇ ਆਸਨ ਦੇ ਸਾਹਮਣੇ ਆ ਕੇ ਨਾਹਰੇ ਲਗਾਉਣ ਲੱਗੇ। ਸਭਾਪਤੀ ਨੇ ਸਦਨ ਵਿੱਚ ਅਨਾਦਰਮੁਕ ਦੇ ਨੇਤਾ ਡਾ. ਐਮ ਵੀ ਮੈਤਰੇਅਨ ਨੂੰ ਕਿਹਾ, ਮੁੱਦਾ ਉਠਾਉਣ ਦਾ ਇਹ ਤਰੀਕਾ ਨਹੀਂ ਹੈ। ਆਪਣੇ ਸਹਿਯੋਗੀਆਂ ਨੂੰ ਆਪਣੀ ਜਗ੍ਹਾ ’ਤੇ ਜਾਣ ਲਈ ਕਹਿਣ। ਹੰਗਾਮਾ ਨਾ ਰੁਕਣ ’ਤੇ ਉਨ੍ਹਾਂ ਕਿਹਾ ਸੰਸਦ ਮੈਂਬਰਾਂ ਦਾ ਇਹ ਆਚਾਰਣ ਠੀਕ ਨਹੀਂ ਹੈ। 10 ਮੈਂਬਰਾਂ ਨੇ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਬੈਠਕ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।
ਲੋਕਸਭਾ ਵਿੱਚ ਥੰਬੀਦੁਰਈ ਨੇ ਸਰਕਾਰ ਦੇ ਪ੍ਰਤੀ ਕਰੜਾ ਰੁੱਖ ਅਪਣਾਉਂਦੇ ਹੋਏ ਕਿਹਾ ਕਿ ਸੱਤਾਧਾਰੀ ਦਲ ਨੇ ਚੋਣਾਂ ਵਿੱਚ ਸ਼੍ਰੀਲੰਕਾ ਸਮੱਸਿਆ ਦੇ ਹੱਲ ਦਾ ਵਾਅਦਾ ਕੀਤਾ ਸੀ। ਪਰ ਮੈਨੂੰ ਸ਼ੱਕ ਹੈ ਕਿ ਹੁਣ ਇਹ ਰਾਜਗ ਸਰਕਾਰ ਸਾਡੇ ਤਮਿਲਾਂ ਤੋਂ ਜ਼ਿਆਦਾ ਸ੍ਰੀਲੰਕਾ ਦਾ ਸਮਰਥਨ ਕਰ ਰਹੀ ਹੈ। ਸਰਕਾਰ ਨੇ ਅਜੇ ਤੱਕ ਇਸ ਲੇਖ ਦੀ ਨਿੰਦਾ ਨਹੀਂ ਕੀਤੀ ਹੈ।
ਉਨ੍ਹਾਂ ਨੇ ਕਿਹਾ ‘ਅਸੀਂ ਜਾਨਣਾ ਚਾਹੁੰਦੇ ਹਾਂ ਕਿ ਸਰਕਾਰ ਕੀ ਕਾਰਵਾਈ ਕਰ ਰਹੀ ਹੈ ਅਤੇ ਇਸ ਬਾਰੇ ਵਿੱਚ ਰਾਜਗ ਸਰਕਾਰ ਬਿਆਨ ਦੇਵੇ’ ਸਪੀਕਰ ਨੂੰ ਉਨ੍ਹਾਂ ਕਿਹਾ ਕਿ ਤਮਿਲਨਾਡੂ ਦੀ ਮੁੱਖ ਮਤੰਰੀ ਇੱਕ ਮਹਿਲਾ ਹੈ ਅਤੇ ਤੁਸੀਂ ਵੀ ਇੱਕ ਮਹਿਲਾ ਹੋ। ਤੁਸੀਂ ਹੀ ਦੱਸੋ ਕਿ ਇਸ ਸਮੱਸਿਆ ਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਨੂੰ ਲਿਖੇ ਗਏ ਪੱਤਰ ਨੂੰ ਪ੍ਰੇਮ ਪੱਤਰ ਕਿਹਾ ਜਾਵੇ ਤਾਂ ਕਿੱਦਾਂ ਲੱਗੇਗਾ। ਥੰਬੀਦੁਰਈ ਨੇ ਕਿਹਾ ਕਿ ਅਜਿਹੇ ’ਚ ਸਰਕਾਰ ਨੂੰ ਇਹ ਇਤਰਾਜ਼ਯੋਗ ਲੇਖ ਦੇ ਬਾਰੇ ਵਿਚੱ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ।

WRITTEN BY