ਸੈਮੀਫਾਈਨਲ ਦੇ ਮੁਕਾਬਲੇ ਫਾਈਨਲ ’ਚ ਭਾਰਤੀ ਹਾਕੀ ਟੀਮ ਦਾ ਮਾੜਾ ਪ੍ਰਦਰਸ਼ਨ
ਸਕਾਟਲੈਂਡ, 4 ਅਗਸਤ (ਪੀ. ਟੀ. ਬਿਊਰੋ)- ਗਲਾਸਗੋ ਕਾਮਨਵੈਲਥ ਖੇਡਾਂ ’ਚ ਭਾਰਤ ਭਾਰਤ ਦੀ ਹਾਕੀ ਟੀ ਇਸ ਵਾਰ ਫਿਰ ਵਿਸ਼ਵ ਤੇ ਸਾਬਕਾ ਚੈਂਪੀਅਨ ਆਸਟ੍ਰੇਲੀਆ ਤੋਂ ਹਾਰ ਗਈ ਹੈ ਪੁਰਸ਼ ਹਾਕੀ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਆਸਟ੍ਰੇਲੀਆ ਹੱਥੋਂ 0-4 ਨਾਲ ਕਰਾਰੀ ਹਾਰ ਝੱਲ ਕੇ ਭਾਰਤੀ ਹਾਕੀ ਟੀਮ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਚਾਰ ਸਾਲ ਪਹਿਲਾਂ ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਆਸਟ੍ਰੇਲੀਆ ਹੱਥੋਂ ਫਾਈਨਲ ਵਿਚ 0-8 ਨਾਲ ਹਾਰਿਆ ਸੀ ਹਾਲਾਂਕਿ ਇਸ਼ ਵਾਰ ਗੋਲ ਫਰਕ ਦਿੱਲੀ ਦੇ ਮੁਕਾਬਲੇ ਅੱਧਾ ਰਿਹਾ ਪਰ ਭਾਰਤੀ ਟੀਮ ਆਸਟ੍ਰੇਲੀਆ ਦੇ ਕਿਲੇ ਵਿਚ ਇਕ ਵਾਰ ਫਿਰ ਸੰਨ੍ਹ ਨਹੀਂ ਲਗਾ ਸਕੀ। ਆਸਟ੍ਰੇਲੀਆ ਨੇ ਦੋਵੇਂ ਹਾਫ ਵਿਚ 2-2 ਗੋਲ ਕਰਕੇ ਸੋਨ ਤਮਗਾ ਆਪਣੇ ਨਾਂ ਕੀਤਾ। ਭਾਰਤ ਨੇ ਆਪਣੇ ਆਖਰੀ ਲੀਗ ਮੈਚ ਵਿਚ ਦੱਖਣੀ ਅਫਰੀਕਾ ਨੂੰ 5-2
ਨਾਲ ਤੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ ਜਿਸ ਨਾਲ ਉਮੀਦ ਬੱਝੀ ਸੀ ਕਿ ਭਾਰਤੀ ਟੀਮ ਫਾਈਨਲ ਵਿਚ ਆਸਟ੍ਰੇਲੀਆ ਨੂੰ ਸਖਤ ਚੁਣੌਤੀ ਦੇਵੇਗੀ। ਕਪਤਾਨ ਸਰਦਾਰ ਸਿੰਘ ਸੈਮੀਫਾਈਨਲ ਵਿਚ ਇਕ ਮੈਚ ਦੀ ਮੁਅੱਤਲੀ ਕਾਰਨ ਬਾਹਰ ਰਹਿਣ ਤੋਂ ਬਾਅਦ ਫਾਈਨਲ ਵਿਚ ਪਰਤਿਆ ਪਰ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਸ੍ਰੇਸ਼ਠਤਾ ਦਾ ਭਾਰਤ ਕੋਲ ਕੋਈ ਜਵਾਬ ਨਹੀਂ ਸੀ। ਆਸਟ੍ਰੇਲੀਆ ਦੇ ਪੈਨਲਟੀ ਕਾਰਨਰ ਮਾਹਿਰ ਕ੍ਰਿਸ ਸਿਰਿਏਲੋ ਨੇ 13ਵੇਂ, 29ਵੇਂ ਤੇ 48ਵੇਂ ਮਿੰਟ ਵਿਚ ਪੈਨਲਟੀ ਕਾਰਨਰ ‘ਤੇ ਗੋਲ ਕਰੇਕ ਆਪਣੀ ਹੈਟ੍ਰਿਕ ਪੂਰੀ ਕੀਤੀ। ਐਡੀ ਓਕੇਨਡੇਨ ਨੇ 51ਵੇਂ ਮਿੰਟ ਵਿਚ ਮੈਦਾਨੀ ਗੋਲ ਕਰਕੇ ਆਸਟ੍ਰੇਲੀਆ ਨੂੰ 4-0 ਨਾਲ ਅੱਗੇ ਕਰ ਦਿੱਤਾ। ਭਾਰਤੀ ਟੀਮ ਨੇ ਲੀਗ ਮੈਚ ਵਿਚ ਆਸਟ੍ਰੇਲੀਆ ਵਿਰੁੱਧ 4-2 ਦੀ ਹਾਰ ਵਿਚ ਦੋ ਗੋਲ ਕੀਤੇ ਸਨ ਪਰ ਟੀਮ ਖਿਤਾਬੀ ਮੁਕਾਬਲੇ ਵਿਚ ਇਕ ਵੀ ਗੋਲ ਨਾ ਕਰ ਸਕੀ। ਭਾਰਤੀ ਖਿਡਾਰੀਆਂ ਨੇ ਭਰਪੂਰ ਯਤਨ ਕੀਤਾ ਪਰ ਆਸਟ੍ਰੇਲੀਆ ਦੀ ਮਜ਼ਬੂਤ ਰੱਖਿਆ ਲਾਇਨ ਸਾਹਮਣੇ ਉਸਦੇ ਹਮਲੇ ਪੂਰੀ ਤਰ੍ਹਾਂ ਨਾਕਾਮ ਰਹੇ।
ਦਿੱਲੀ ਦੀਆਂ ਰਾਸ਼ਟਰ ਮੰਡਲ ਖੇਡਾਂ ਦੇ ਉਪ ਜੇਤੂ ਭਾਰਤ ਨੇ ਇਥੇ ਹੋ ਰਹੀਆਂ 20ਵੀਆਂ ਰਾਸ਼ਟਰ ਮੰਡਲ ਖੇਡਾਂ ਦੇ ਹਾਕੀ ਮੁਕਾਬਲੇ ਦੇ ਸੈਮੀਫਾਇਨਲ ਵਿੱਚ ਜਬਰਦਸਤ ਖੇਡ ਦਿਖਾਉਂਦੇ ਹੋਏ ਨਿਊਜ਼ੀਲੈਂਡ ਨੂੰ ਰੋਮਾਂਚਿਕ ਮੁਕਾਬਲੇ ਵਿੱਚ 3-2 ਨਾਲ ਹਰਾ ਕੇ ਫਾਈਨਲ ਵਿੱਚ ਪਰਵੇਸ਼ ਕਰ ਲਿਆ ਸੀ। ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਦਿੱਲੀ ਕਾਮਨਵੈਲਥ ਦੀ ਵਿਜੇਤਾ ਟੀਮ ਅਸਟ੍ਰੇਲੀਆ ਨਾਲ ਹੈ। ਅਸਟ੍ਰੇਲੀਆ ਨੇ ਦੂਸਰੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 4-1 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਭਾਰਤੀ ਟੀਮ ਅਤੇ ਅਸਟ੍ਰਏਲੀਆ ਟੀਮ ਦੇ ਫਾਈਨਲ ਵਿੱਚ ਪਹੁੰਚਣ ਦੇ ਨਾਲ ਹੀ ਭਾਰਤ ਦੇ ਕਪਤਾਨ ਸਰਦਾਰ ਸਿੰਘ ਦਾ ਸੁਪਨਾ ਪੂਰਾ ਹੋ ਗਿਆ ਹੈ। ਉਹ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਵਿੱਚ ਨਹੀਂ ਖੇਡ ਸਕੇ ਸਨ।
ਭਾਰਤੀ ਕਪਤਾਨ ਸਰਦਾਰ ਸਿੰਘ ਦੀ ਖੁਸੀ ਇਸ ਲਈ ਵੀ ਦੁਗਣੀ ਹੋ ਗਈ ਹੈ ਕਿਉਂਕਿ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਹੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦੇ ਕੇ ਫਾਇਨਲ ਵਿੱਚ ਜਗ੍ਹਾ ਬਣਾਈ ਸੀ।ਇਸ ਮੈਚ ਭਾਰਤੀ ਟੀਮ ਨੇ ਪਹਿਲੇ ਹਾਫ ਵਿੱਚ 0-2 ਨਾਲ ਪੱਛੜਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਹਾਫ ਟਾਇਮ ਤੱਕ ਸਕੋਰ 2-1 ਕਰ ਦਿੱਤਾ।ਰੂਪਿੰਦਰ ਪਾਲ ਸਿੰਘ ਨੇ 27ਵੇਂ ਮਿਨਟ ਵਿੱਚ ਪੇਨਲਟੀ ਨੂੰ ਗੋਲ ਵਿੱਚ ਤਬਦੀਲ ਕਰਕੇ ਭਾਰਤ ਦੀ ਮੈਚ ਵਿੱਚ ਵਾਪਸੀ ਕਰਵਾਈ। ਇਸ ਤੋਂ ਬਾਅਦ ਦੂਸਰੇ ਹਾਫ ਵਿੱਚ ਰਮਨਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਲਗਾਤਾਰ ਦੋ ਗੋਲ ਕਰ ਕੇ ਟੀਮ ਨੂੰ 3-2 ਨਾਲ ਜਿੱਤ ਦਿਵਾ ਕੇ ਫਾਇਨਲ ਵਿੱਚ ਪਹੁੰਚਾ ਦਿੱਤਾ।
ਕਪਤਾਨ ਸਰਦਾਰ ਸਿੰਘ ਦਖਣੀ ਅਫਰੀਕਾ ਦੇ ਖਿਲਾਫ ਪੂਲ-ਏ ਮੈਚ ਵਿੱਚ ਖਤਰਨਾਕ ਤਰੀਕੇ ਨਾਲ ਟਕਰਾਉਣ ਕਾਰਨ ਇੱਕ ਮੈਚ ਲਈ ਮੁਅੱਤਲ ਕੀਤਾ ਗਿਆ ਸੀ।



