ਨਵੀਂ ਦਿੱਲੀ, 3 ਅਗਸਤ (ਪੀ. ਟੀ)- ਰੇਲ ਗੱਡੀਆਂ ‘ਚ ਖ਼ਰਾਬ ਗੁਣਵੱਤਾ ਦਾ ਭੋਜਨ ਦੇਣ ਵਾਲੇ ਜਿਨ੍ਹਾਂ 9 ਕੇਟਰਜ਼ ‘ਤੇ ਰੇਲਵੇ ਨੇ ਕੁਲ 11-50 ਲੱਖ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਹੈ, ਉਨ੍ਹਾਂ ‘ਚ ਆਈ. ਆਰ. ਸੀ. ਟੀ. ਸੀ. ਵੀ ਸ਼ਾਮਲ ਹੈ। ਰੇਲ ਮੰਤਰਾਲਾ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਕਈ ਰੇਲ ਗੱਡੀਆਂ ‘ਚ ਪਰੋਸੇ ਜਾ ਰਹੇ ਭੋਜਨ ਦੀ ਗੁਣਵੱਤਾ ਦੀ ਜਾਂਚ ਲਈ ਉਨ੍ਹਾਂ ਨੇ ਪਿਛਲੇ ਮਹੀਨੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਕੁੱਝ ਰੇਲ ਗੱਡੀਆਂ ‘ਚ ਖ਼ਰਾਬ ਗੁਣਵੱਤਾ ਦਾ ਭੋਜਨ ਮਿਲਿਆ ਅਤੇ ਕੇਟਰਜ਼ ਖ਼ਿਲਾਫ਼ ਕਾਰਵਾਈ ਕੀਤੀ ਗਈ। ਇੰਡੀਅਨ ਰੇਲਵੇਜ਼ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਤੋਂ ਇਲਾਵਾ ਜਿਨ੍ਹਾਂ ਕੇਟਰਜ਼ ‘ਤੇ ਜੁਰਮਾਨਾ ਲਗਾਇਆ ਗਿਆ ਹੈ, ਉਨ੍ਹਾਂ ‘ਚ ਆਰ. ਕੇ . ਐਸੋਸੀਏਟਸ, ਸਨ ਸ਼ਾਈਨ
ਕੇਟਰਜ਼, ਸਤਿਅਮ ਕੇਟਰਜ਼, ਵਿੰਰਦਾਵਨ ਫੂਡ ਪ੍ਰੋਡਕਟਸ।



