ਕੰਵਲਜੀਤ ਕੌਰ ਢਿੱਲੋਂ
ਸੰਪਰਕ : 9478793231
ਇਨਸਾਨ ਮੋਹ ਭਰੇ ਰਿਸ਼ਤਿਆਂ ਦੀਆਂ ਤੰਦਾਂ ਵਿੱਚ ਬੱਝਾ ਹੋਇਆ ਹੈ। ਇਹਨਾਂ ਵਿੱਚੋਂ ਕੁੱਝ ਰਿਸ਼ਤੇ ਤਾਂ ਕੁੱਦਰਤ ਦੀ ਦੇਣ ਹਨ, ਜਿੰਨਾਂ ਨੂੰ ਅਸੀਂ ਖੂਨ ਦੇ ਰਿਸ਼ਤੇ ਵੀ ਕਹਿ ਦਿੰਦੇ ਹਾਂ। ਪਰ ਇੱਕ ਰਿਸ਼ਤਾ ਅਜਿਹਾ ਹੈ, ਜਿਸ ਨੂੰ ਇਨਸਾਨ ਆਪ ਬਣਾਉਂਦਾ ਹੈ ’ਤੇ ਉਹ ਹੈ ਦੋਸਤੀ ਦਾ ਰਿਸ਼ਤਾ।ਦੋਸਤ ਨੂੰ ਜੇ ਪਰਭਾਸ਼ਿਤ ਕਰੀਏ ਤਾਂ ਦੋ-ਸਤ ਤੋਂ ਬਣਿਆ ਲਭਜ ਹੈ ਦੋਸਤ । ਪਿਆਰ ਅਤੇ ਵਿਸ਼ਵਾਸ਼ ਦਾ ਪ੍ਰਤੀਕ ਹੈ ਦੋਸਤੀ । ਸਚਾਈ ਅਤੇ ਵਿਸ਼ਵਾਸ਼ ਦੇ ਧੁਰੇ ਤੇ ਘੁੰਮਦਾ ਹੈ ਦੋਸਤੀ ਦਾ ਰਿਸ਼ਤਾ।
ਉਮਰ ਦੇ ਵੱਖ-ਵੱਖ ਪੜ੍ਹਾਵਾਂ ਦੇ ਚੱਲਦਿਆਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਅਤੇ ਉਹਨਾਂ ਨਾਲ ਵਿਚਰਦੇ ਹਾਂ। ਇਹਨਾਂ ਵਿੱਚੋਂ ਕੁੱਝ ਲੋਕ ਸਾਡੇ ਦੋਸਤ ਬਣ ਜਾਂਦੇ ਹਨ ਅਤੇ ਪਲਾਂ ਵਿਚ ਪਈ ਸਾਂਝ ਉਮਰ ਭਰ ਦੀ ਦੋਸਤੀ ਵਿਚ ਬਦਲ ਜਾਂਦੀ ਹੈ। ਬਚਪਨ ਵਿਚ ਸਭ ਤੋਂ ਪਹਿਲੀ ਦੋਸਤ ਬੱਚੇ ਦੀ ਮਾਂ ਹੁੰਦੀ ਹੈ ਅਤੇ ਉਸ ਤੋਂ ਬਾਅਦ ਭੈਣ-ਭਰਾ ਜਿੰਨ੍ਹਾਂ ਨਾਲ ਉਹ ਘਰ ਵਿਚ ਖੇਡਦਿਆਂ ਹੋਇਆਂ ਕਿਲਕਾਰੀਆਂ ਮਾਰਕੇ ਖੁਸ਼ ਹੁੰਦਾ ਹੈ। ਪਿਤਾ ਦੀ ਉਂਗਲੀ ਪਕੜ ਜਦੋਂ ਆਂਡ-ਗੁਆਂਡ ਵਿਚ ਜਾਂਦਾ ਹੈ ਤਾਂ ਉ¤ਥੋਂ ਦੇ ਬੱਚੇ ਵੀ ਉਸਦੇ ਦੋਸਤ ਬਣ ਜਾਂਦੇ ਹਨ। ਸਕੂਲ ਅਤੇ ਕਾਲਜ ਵਿਚ ਪੜ੍ਹ ਰਹੇ ਸਹਿਪਾਠੀ ਅਤੇ ਨੌਕਰੀ ਦੌਰਾਨ ਮਿਲੇ ਸਹਿਕਰਮੀ ਅਜਿਹੇ ਦੋਸਤ ਹਨ ਜੋ ਉਮਰ ਦੇ ਵੱਖ-ਵੱਖ ਪੜ੍ਹਾਅ ਦੇ ਨਾਲ ਸਾਡੇ ਸੰਪਰਕ ਵਿਚ ਆਉਂਦੇ ਹਨ।ਅੱਜ ਕੱਲ ਤਾਂ ਬਹੁਤ ਸਾਰੀਆਂ ਸ਼ੋਸਲ ਸਾਈਟ ਆ ਗਈਆ ਹਨ।ਜਿੱਥੇ ਬਿਨ੍ਹਾਂ ਕਿਸੇ ਪੁੱਛ-ਪੜਤਾਲ ਦੇ ਦੋਸਤ ਬਣਾਏ ਜਾਂਦੇ ਹਨ। ਪਰ ਅਜਿਹੇ ਰਿਸ਼ਤੇ ਜਿਆਦਾਤਰ ਚਿਰਸੰਜੀਵੀ ਨਹੀਂ ਰਹਿੰਦੇ ।ਇੱਕ ਚੰਗਾ ਦੋਸਤ ਤਾਂ ਅੰਧੇਰੇ ਵਿੱਚ ਲੱਗੇ ਉਸ ਟਿਊਬਲੈਂਪ ਦੀ ਤਰ੍ਹਾਂ ਹੈ
ਜੋ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਦਾ ਹੈ।ਆਮ ਤੌਰ ਤੇ ਦੇਖਣ ਵਿਚ ਆਇਆ ਹੈ ਕਿ ਇਕਸਾਰ ਰੁੱਚੀਆਂ ਵਾਲੇ ਅਤੇ ਹਮਖਿਆਲ ਲੋਕ ਅਕਸਰ ਚੰਗੇ ਦੋਸਤ ਬਣਦੇ ਹਨ।ਕਈ ਵਾਰ ਤਾਂ ਹਲਾਤ ਅਜਿਹੇ ਹੁੰਦੇ ਹਨ, ਜਿੱਥੇ ਸਕੇ ਸਬੰਧੀ ਵੀ ਸਾਥ ਛੱਡ ਦਿੰਦੇ ਹਨ ਉ¤ਥੇ ਚੰਗੇ ਦੋਸਤ ਹੀ ਕੰਮ ਆਉਂਦੇ ਹਨ।ਅਜਿਹੇ ਦੋਸਤਾਂ ਨੂੰ ਸਮਰਪਿਤ ਹੈ ਅਗਸਤ ਮਹੀਨੇ ਦਾ ਪਹਿਲਾ ਐਤਵਾਰ ਜੋ ਭਾਰਤ ਅਤੇ ਇਸਦੇ ਨਾਲ ਲਗਦੇ ਕਈ ਦੇਸ਼ਾ ਵਿਚ ਫਰੈਂਡਸ਼ਿਪ ਡੇ ਵਜੋਂ ਮਨਾਇਆ ਜਾਂਦਾ ਹੈ।
ਫ਼ਰੈਡਸ਼ਿਪ ਡੇ ਦੀ ਸ਼ੁਰੂਆਤ 1935 ਵਿੱਚ ਯੂ.ਐਸ. ਕਾਂਗਰਸ ਦੁਆਰਾ ਕੀਤੀ ਗਈ।ਮੰਨਿਆਂ ਜਾਂਦਾ ਹੈ ਕਿ ਇਸ ਦਿਨ ਦੀ ਸ਼ੁਰੂਆਤ ਪਹਿਲੇ ਵਿਸ਼ਵ ਯੁੱਧ ਦੌਰਾਨ ਪੈਦਾ ਹੋਏ ਮਨ-ਮੁਟਾਵ ਨੂੰ ਦੂਰ ਕਰਨ ਲਈ ਕੀਤੀ ਗਈ ।ਇਸ ਸਮੇਂ ਦੌਰਾਨ ਵੱਖ-ਵੱਖ ਦੇਸ਼ ਅਤੇ ਉਹਨਾਂ ਵਿਚ ਰਹਿ ਰਹੇ ਲੋਕ ਇੱਕ ਦੂਜੇ ਤੋਂ ਕਾਫ਼ੀ ਦੂਰ ਹੋ ਗਏ ਸਨ। ਇਹਨਾਂ ਨੂੰ ਆਪਸ ਵਿੱਚ ਮਿਲਾਉਣ ਲਈ ਇੱਕ ਅਜਿਹੇ ਦਿਨ ਦੀ ਲੋੜ ਸੀ ਜਿਸ ਨਾਲ ਗਿਲੇ ਸ਼ਿਕਵੇ ਦੂਰ ਹੋ ਕੇ ਆਪਸੀ ਸਬੰਧ ਹੋਰ ਮਜ਼ਬੂਤ ਹੋ ਸਕਣ। ਪਹਿਲੀ ਵਾਰ ਵਿਸ਼ਵ ਪੱਧਰ ਤੇ 1958 ਵਿਚ ਦੋਸਤੀ ਦਾ ਇਹ ਦਿਨ ਮਨਾਇਆ ਗਿਆ।
ਦੋਸਤੀ ਦਾ ਇਹ ਦਿਨ ਦੋਸਤਾਂ ਨੂੰ ਗਰੀਟਿੰਗ ਕਾਰਡ, ਤੋਹਫ਼ੇ ਅਤੇ ਫ਼ਰੈਡਸ਼ਿਪ ਬੈਂਡ ਦੇ ਕੇ ਮਨਾਇਆ ਜਾਂਦਾ ਹੈ।ਪਰ ਇਹਨਾਂ ਸਭ ਦੇ ਪਿੱਛੇ ਛਿਪਿਆ ਹੁੰਦਾ ਹੈ ਦੋਸਤ ਦਾ ਸੰਨੇਹ ਅਤੇ ਪਿਆਰ। ਅੱਜ ਦੇ ਤਕਨੀਕੀ ਦੌਰ ਵਿੱਚ ਅਸੀਂ ਇਲੈਕਟ੍ਰੌਨਿਕ ਮੀਡੀਆ ਰਾਹੀ ਦੇਸ਼ਾ-ਵਿਦੇਸ਼ਾ ਵਿੱਚ ਬੈਠੇ ਆਪਣੇ ਦੋਸਤਾਂ ਨੂੰ ਕਾਰਡ ਅਤੇ ਸੰਦੇਸ਼ ਭੇਜ਼ ਸਕਦੇ ਹਾਂ।ਸੰਦੇਸ਼ ਭੇਜਣ ਦਾ ਤਰੀਕਾ ਚਾਹੇ ਕੋਈ ਵੀ ਹੋਵੇ, ਪਰ ਉਸ ਨੂੰ ਭੇਜਣ ਵਾਲੇ ਦਾ ਪਿਆਰ ਆਪਣੇ ਦੋਸਤ ਤੱਕ ਪਹੁੰਚ ਹੀ ਜਾਂਦਾ ਹੈ।
ਮਨੁੱਖ ਦੀ ਫ਼ਿਤਰਤ ਰਹੀ ਹੈ ਕਿ ਉਹ ਕਦੀ ਇੱਕਲਾ ਨਹੀਂ ਰਹਿ ਸਕਦਾ। ਜ਼ਿੰਦਗੀ ਜਿਉਣ ਲਈ ਚੰਗੇ ਦੋਸਤਾਂ ਦਾ ਹੋਣਾ ਬਹੁਤ ਜਰੂਰੀ ਹੈ। ਪਰ ਕਈ ਵਾਰ ਬੱਚੇ ਖਾਸ ਤੌਰ ਤੇ ਨੌਜਵਾਨ ਵਰਗ ਗਲਤ ਦੋਸਤਾਂ ਦੀ ਸੋਭਤ ਵਿਚ ਆ ਕੇ ਕੁਰਾਹੇ ਪੈ ਜਾਂਦੇ ਹਨ। ਇਹਨਾਂ ਵਿੱਚੋ ਬਹੁਤ ਸਾਰੇ ਅਜਿਹੇ ਹੁੰਦੇ ਹਨ ਜੋ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਸਮੇਂ ਮਾਤਾ-ਪਿਤਾ ਦਾ ਫ਼ਰਜ ਬਣਦਾ ਹੈ ਕਿ ਉਹ ਬੱਚਿਆਂ ਦੇ ਦੋਸਤਾਂ ਬਾਰੇ ਪੂਰੀ ਜਾਣਕਾਰੀ ਰੱਖਣ ਦੇ ਨਾਲ -ਨਾਲ ਉਹਨਾ ਨੂੰ ਸਹੀ ਅਤੇ ਗਲਤ ਦੀ ਪਹਿਚਾਣ ਕਰਾਉਣ।ਅੱਜ ਸਮਾਂ ਹੈ ਮਾਂ-ਬਾਪ ਨੂੰ ਬੱਚਿਆਂ ਦੇ ਚੰਗੇ ਦੋਸਤ ਬਣਨ ਦਾ।ਇਸ ਦੇ ਨਾਲ ਹੀ ਜੇ ਅੱਜ ਦੇ ਅਧੁਨਿਕ ਯੁੱਗ ਵਿਚ ਪਤੀ-ਪਤਨੀ ਆਪਸ ਵਿੱਚ ਚੰਗੇ ਦੋਸਤ ਬਣ ਕੇ ਰਹਿਣ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੀ ਨਿਕਲ ਆਵੇਗਾ।
ਕਈ ਵਾਰ ਸਾਡੇ ਬਹੁਤ ਪਿਆਰੇ ਦੋਸਤ ਕਿਸੇ ਨਾ ਕਿਸੇ ਗੱਲ ਤੇ ਸਾਡੇ ਨਾਲ ਨਰਾਜ਼ ਹੋ ਜਾਂਦੇ ਹਨ।ਦੋਸਤੀ ਦਾ ਇਹ ਦਿਨ ਸਾਰੇ ਗਿਲੇ ਸ਼ਿਕਵੇ ਭੁਲਾ ਇੱਕ ਹੋਣ ਦਾ ਦਿਨ ਹੈ।ਇਹ ਦੋਸਤੀ ਕੇਵਲ ਇਨਸਾਨਾਂ ਵਿਚ ਹੀ ਨਹੀਂ ਸਗੋਂ ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਵੀ ਹੋਣੀ ਚਾਹੀਦੀ ਹੈ।ਅਜਿਹੀ ਦੋਸਤੀ ਅਤੇ ਵਿਦੇਸ਼ੀ ਸੰਧੀਆਂ ਨਾਲ ਜਿੱਥੇ 1935 ਵਿਚ ਦੋਸਤੀ ਦਾ ਇਹ ਦਿਨ ਸ਼ੁਰੂ ਕਰਨ ਦਾ ਮਨੋਰਥ ਪੂਰਾ ਹੋਵੇਗਾ ਉ¤ਥੇ ਸਾਰੇ ਦੇਸ਼ ਵੀ ਖੁਸ਼ਹਾਲ ਹੋ ਜਾਣਗੇ ਅਤੇ ਇਨਸਾਨ ਐਂਟਮੀ ਹਥਿਆਰਾਂ ਦੀ ਮਾਰ ਤੋਂ ਬੇਖੌਫ਼ ਹੋ ਸੁੱਖ ਦੀ ਜ਼ਿੰਦਗੀ ਬਤੀਤ ਕਰਨਗੇ।


