Skip to content
Independent perspectives. Global stories.
BREAKING

ਗੁਰਬਿਲਾਸਾਂ ਤੋਂ ਮਹਾਂਕਾਵਿ ਤ¤ਕ

Share this story

ਡਾ: ਧਰਮ ਸਿੰਘ
ਸੰਪਰਕ : 98889-39808
ਤਬਦੀਲੀ ਵਿਕਾਸ ਦਾ ਦੂਜਾ ਨਾਂਅ ਹੈ। ਸੰਸਾਰ ਦੀ ਤਕਰੀਬਨ ਹਰ ਸ਼ੈਅ ਪਰਿਵਰਤਨਸ਼ੀਲ ਹੈ। ਜਿਹੜੀ ਸ਼ੈਅ ਖੜੋਤ ਦਾ ਸ਼ਿਕਾਰ ਹੋ ਜਾਂਦੀ ਹੈ, ਉਹ ਬੇਹੀ, ਨੀਰਸ ਅਤੇ ਜੜ੍ਹ ਹੋ ਕੇ ਆਪਣੀ ਹੋਂਦ ਜਾਂ ਸਾਰਥਿਕਤਾ ਗੁਆ ਬੈਠਦੀ ਹੈ। ਸਮਾਂ ਬੜਾ ਬਲਵਾਨ ਹੈ, ਜਿਸ ਦਾ ਅਸਰ ਮਨੁ¤ਖੀ ਜੀਵਨ ਅਤੇ ਕਲਾ ਉ¤ਪਰ ਵਿਆਪਕ ਰੂਪ ਵਿਚ ਪੈਂਦਾ ਹੈ। ਸਾਹਿਤ ਰੂਪਾਂ ਦਾ ਗਠਨ ਅਤੇ ਵਿਗਠਨ ਸਮੇਂ ਦੀ ਤੋਰ ਨਾਲ ਬ¤ਝਿਆ ਹੋਇਆ ਵਰਤਾਰਾ ਹੈ। ਮ¤ਧਕਾਲ ਦੇ ਰਾਜਨੀਤਕ, ਸਮਾਜਿਕ ਅਤੇ ਸ¤ਭਿਆਚਾਰਕ ਤਕਾਜ਼ੇ ਅ¤ਜ ਨਾਲੋਂ ਭਿੰਨ ਸਨ ਅਤੇ ਭਵਿ¤ਖ ਦੇ ਵਰਤਮਾਨ ਨਾਲੋਂ ਵ¤ਖਰੇ ਹੋਣਗੇ। ਇਨ੍ਹਾਂ ਬਦਲਦੇ ਰਹੇ ਤਕਾਜ਼ਿਆਂ ਕਰਕੇ ਹੀ ਸਾਹਿਤ ਰੂਪ ਗਠਿਤ ਅਤੇ ਵਿਗਠਿਤ ਹੁੰਦੇ ਰਹਿੰਦੇ ਹਨ ਪਰ ਫਿਰ ਵੀ ਕਈ ਵਾਰੀ ਕੁਝ ਅਜਿਹੀਆਂ ਸਾਂਝੀਆਂ ਕੜੀਆਂ ਅਜਿਹੀਆਂ ਮਿਲ ਜਾਂਦੀਆਂ ਹਨ, ਜਿਨ੍ਹਾਂ ਤੋਂ ਇਤਿਹਾਸ ਰੇਖਾ ਉਲੀਕੀ ਜਾ ਸਕਦੀ ਹੈ। ਇਸੇ ਧਾਰਨਾ ਅਧੀਨ ਅਸੀਂ ਮ¤ਧਕਾਲ ਵਿਚ ਪੈਦਾ ਹੋਏ ਇਕ ਕਾਵਿ ਰੂਪ ‘ਗੁਰਬਿਲਾਸ‘ ਦੀ ਚਰਚਾ ਛੇੜਾਂਗੇ, ਜੋ ਬਦਲੇ ਹੋਏ ਰੂਪ ਵਿਚ ਅ¤ਜ ਵੀ ਚ¤ਲ ਰਿਹਾ ਹੈ।ਗੁਰਬਿਲਾਸ ਮ¤ਧਕਾਲ ਦਾ ਇਕ ਜਾਣਿਆ-ਪਛਾਣਿਆ ਕਾਵਿ-ਰੂਪ ਹੈ। ਗੁਰਬਿਲਾਸ ਦੋ ਸ਼ਬਦਾਂ ਗੁਰ-ਬਿਲਾਸ ਦਾ ਸੁਮੇਲ ਹੈ। ਗੁਰ ਤੋਂ ਇਥੇ ਭਾਵ ਵਧੇਰੇ ਕਰਕੇ ਸਿ¤ਖ ਗੁਰੂ ਸਾਹਿਬਾਨ ਤੋਂ ਹੈ ਅਤੇ ਬਿਲਾਸ ਸੰਸਕ੍ਰਿਤ ਸ਼ਬਦ ਵਿਲਾਸ ਦਾ ਤਦਭਵ ਹੈ, ਜਿਸ ਦਾ ਅਰਥ ਖੇਡ, ਲੀਲਾ, ਕ੍ਰੀੜਾ ਅਤੇ ਬਚਨ ਹਨ। ਇਸ ਤਰ੍ਹਾਂ ਗੁਰਬਿਲਾਸ ਦਾ ਸ਼ਾਬਦਿਕ ਅਰਥ ਕਿਸੇ ਗੁਰੂ ਸਾਹਿਬ ਵ¤ਲੋਂ ਕੀਤੇ ਗਏ ਬਚਨ ਬਿਲਾਸ ਜਾਂ ਉਨ੍ਹਾਂ ਦੇ ਜੀਵਨ ਬਿਰਤਾਂਤ ਤੋਂ ਹੈ। ਪੰਜਾਬੀ ਸਾਹਿਤ ਪਰੰਪਰਾ ਵਿਚ 5-6 ਗੁਰਬਿਲਾਸ ਮਿਲਦੇ ਹਨ। ਇਹ ਹਨ-ਗੁਰਬਿਲਾਸ ਪਾਤਸ਼ਾਹੀ 6 (ਕਵੀ ਸੋਹਣ), ਗੁਰਬਿਲਾਸ ਪਾਤਸ਼ਾਹੀ 10 (ਕੋਇਰ ਸਿੰਘ ਅਤੇ ਸੁ¤ਖਾ ਸਿੰਘ), ਗੁਰਬਿਲਾਸ ਬਾਬਾ ਸਾਹਿਬ ਸਿੰਘ ਬੇਦੀ (ਭਾਈ ਸੋਭਾ ਰਾਮ), ਸਤਿਗੁਰੂ ਬਿਲਾਸ (ਸੰਤੋਖ ਸਿੰਘ ਬਾਹੋਵਾਲ) ਅਤੇ ਸ੍ਰੀ ਬੀਰ ਮ੍ਰਿਗੇਸ਼ (ਪੰਡਿਤ ਸ਼ੇਰ ਸਿੰਘ) ਆਦਿ)। ਕਵੀ ਸੋਹਣ, ਕੋਇਰ ਸਿੰਘ, ਸੁ¤ਖਾ ਸਿੰਘ ਅਤੇ ਸੋਭਾ ਰਾਮ ਦੇ ਗੁਰਬਿਲਾਸ ਕਵਿਤਾ ਵਿਚ ਹਨ ਜਦਕਿ ਸੰਤੋਖ ਸਿੰਘ ਬਾਹੋਵਾਲ ਅਤੇ ਪੰਡਿਤ ਸ਼ੇਰ ਸਿੰਘ ਦੇ ਕਵਿਤਾ ਅਤੇ ਵਾਰਤਕ ਦੇ ਮਿਸ਼ਰਣ ਵਿਚ ਹਨ। ਇਹ ਦੋਵੇਂ ਦੂਜਿਆਂ ਨਾਲੋਂ ਲਗਭਗ ਦੁ¤ਗਣੇ ਜਾਂ ਇਸ ਤੋਂ ਵੀ ਵ¤ਡੇ ਹਨ। ਸਤਿਗੁਰੂ ਬਿਲਾਸ ਅਤੇ ਸ੍ਰੀ ਬੀਰ ਮ੍ਰਿਗੇਸ਼ ਦੋ-ਦੋ ਜਿਲਦਾਂ ਵਿਚ ਪ੍ਰਕਾਸ਼ਿਤ ਹਨ ਅਤੇ ਇਨ੍ਹਾਂ ਬਾਰੇ ਚਰਚਾ ਵੀ ਨਾਂਹ ਦੇ ਬਰਾਬਰ ਹੈ। ਸ੍ਰੀ ਬੀਰ ਮ੍ਰਿਗੇਸ਼ ਬਾਬਾ ਬੀਰ ਸਿੰਘ ਨੌਰੰਗਾਬਾਦੀਏ ਬਾਰੇ ਇਕ ਦੁਰਲ¤ਭ ਪੁਸਤਕ ਹੈ, ਜਿਸ ਦਾ ਇਤਿਹਾਸ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਮਹ¤ਤਵ ਹੈ। ਸ੍ਰੀ ਬੀਰ ਮ੍ਰਿਗੇਸ਼ ਦਾ ਤਾਂ ਆਲੋਚਨਾਤਮਿਕ ਸੰਪਾਦਨ ਵੀ

ਹੋਣਾ ਚਾਹੀਦਾ ਹੈ ਅਤੇ ਇਸ ਨੂੰ ਇਕ ਖੋਜ ਵਿਸ਼ੇ ਵਜੋਂ ਲੈ ਕੇ ਕੋਈ ਖੋਜ ਵਿਦਿਆਰਥੀ ਇਸ ਗ੍ਰੰਥ ਉ¤ਪਰ ਪੀਐ¤ਚ. ਡੀ. ਵੀ ਕਰ ਸਕਦਾ ਹੈ।
ਪੰਜਾਬ ਦਾ ਇਤਿਹਾਸ ਗੁਰੂਆਂ, ਪੀਰਾਂ, ਅਵਤਾਰਾਂ, ਸੰਤਾਂ-ਭਗਤਾਂ ਅਤੇ ਬਲਕਾਰੀ ਨਾਇਕਾਂ ਨਾਲ ਭਰਿਆ ਪਿਆ ਹੈ ਅਤੇ ਅਜਿਹੇ ਨਾਇਕਾਂ ਦੇ ਜ¤ਸ ਗਾਇਨ ਲਈ ਮ¤ਧਕਾਲ ਵਿਚ ਮਹਾਂਕਾਵਿ ਨਾਲੋਂ ਉ¤ਤਮ ਕੋਈ ਹੋਰ ਕਾਵਿ ਰੂਪ ਨਹੀਂ ਸੀ। ਇਹ ਵੀ ਕਿ ਮਹਾਂਕਾਵਿ ਸਾਡੇ ਲਈ ਕੋਈ ਓਪਰੀ ਚੀਜ਼ ਨਹੀਂ ਸੀ, ਸਗੋਂ ਸੰਸਕ੍ਰਿਤ ਵਿਚ ਇਸ ਦੀ ਭਰਵੀਂ ਅਤੇ ਲੰਮੀ ਪਰੰਪਰਾ ਵੀ ਸੀ। ਫਿਰ ਕੀ ਕਾਰਨ ਸੀ ਕਿ ਪੰਜਾਬੀ ਵਿਚ ਮਹਾਂਕਾਵਿ ਬਹੁਤ ਪਛੜ ਕੇ ਲਿਖਿਆ ਜਾਣ ਲ¤ਗਾ। ਉਪਰੋਕਤ ਗੁਰਬਿਲਾਸਾਂ ਨੂੰ ਜੇਕਰ ਗਹਿਰਾਈ ਨਾਲ ਵਾਚਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਇਹ ਬਹੁਤ ਹ¤ਦ ਤ¤ਕ ਅ¤ਜ ਦੇ ਮਹਾਂਕਾਵਿ ਨਾਲ ਮੇਲ ਖਾਂਦੇ ਹਨ। ਭਾਰਤੀ ਅਤੇ ਪ¤ਛਮੀ ਵਿਦਵਾਨਾਂ ਨੇ ਮਹਾਂਕਾਵਿ ਦੇ ਜਿਹੜੇ ਮੁ¤ਖ ਲ¤ਛਣ ਜਿਵੇਂ ਮਹਾਨ ਉਦੇਸ਼, ਵਿਸ਼ੇ ਦੀ ਸਰਬ-ਵਿਆਪਕਤਾ, ਸੰਗਠਿਤ ਕਥਾਨਕ, ਮਹ¤ਤਵਪੂਰਨ ਨਾਇਕ, ਸਰਗ-ਵੰਡ, ਛੰਦ ਯੋਜਨਾ, ਅਲੰਕਾਰ ਅਤੇ ਰਸ ਅਭਿਵਿਅਕਤੀ ਨਿਰਧਾਰਿਤ ਕੀਤੇ ਹਨ, ਉਹ ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਗੁਰਬਿਲਾਸਾਂ ਵਿਚ ਮਿਲਦੇ ਹਨ।
ਪ੍ਰਤੀਤ ਹੁੰਦਾ ਹੈ ਕਿ ਪੰਜਾਬੀ ਗੁਰਬਿਲਾਸਾਂ ਨੂੰ ਹੀ ਮਹਾਂਕਾਵਿ ਵਜੋਂ ਸਵੀਕਾਰ ਕਰਕੇ ਇਸ ਨੂੰ ਹੀ ਪਿਆਰਦੇ ਤੇ ਦੁਲਾਰਦੇ ਰਹੇ ਹਨ। ਸਾਡੇ ਲੇਖਕਾਂ ਨੇ ਵੀ ਗੁਰਬਿਲਾਸਾਂ ਵਿਚੋਂ ਹੀ ਮਹਾਂਕਾਵਿ ਦੇ ਗੁਣ-ਲ¤ਛਣ ਪਛਾਣ ਕੇ ਇਨ੍ਹਾਂ ਨੂੰ ਮਹਾਂਕਾਵਿ ਦੇ ਬਦਲ ਵਜੋਂ ਪ੍ਰਵਾਨ ਕਰ ਲਿਆ ਅਤੇ ਗੁਰੂ ਸਾਹਿਬਾਨ ਦਾ ਜ¤ਸ ਗਾਇਨ ਕਰਨ ਲਈ ਉਨ੍ਹਾਂ ਨੂੰ ਇਸ ਨਾਲੋਂ ਵਧੇਰੇ ਢੁਕਵਾਂ ਅਤੇ ਕਾਵਿ ਸਮਰ¤ਥਾ ਵਾਲਾ ਹੋਰ ਕੋਈ ਕਾਵਿ ਰੂਪ ਨਾ ਲ¤ਭਾ। ਨਾਂਅ ਵਾਲਾ ਮਹਾਂਕਾਵਿ ਤਾਂ ਭਾਵੇਂ ਭਾਈ ਵੀਰ ਸਿੰਘ ਦਾ ਰਾਣਾ ਸੁਰਤ ਸਿੰਘ (1905 ਈ:) ਹੀ ਪਹਿਲਾ ਮਹਾਂਕਾਵਿ ਸਵੀਕਾਰ ਕੀਤਾ ਗਿਆ ਹੈ ਪਰ ਗੁਰਬਿਲਾਸ ਬੇਨਾਮੇ ਮਹਾਂਕਾਵਿ ਹਨ। ਸੰਖੇਪ ਵਿਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਮ¤ਧਕਾਲ ਵਿਚ ਪੰਜਾਬੀਆਂ ਦੀ ਮਹਾਂਕਾਵਿ ਵਾਲੀ ਸੁਹਜ-ਭੁ¤ਖ ਗੁਰਬਿਲਾਸ ਹੀ ਤ੍ਰਿਪਤ ਕਰਦੇ ਰਹੇ ਹਨ।
ਮੇਰੇ ਇਕ ਖੋਜ ਵਿਦਿਆਰਥੀ ਡਾ: ਵਿਸ਼ਾਲ ਕੁਮਾਰ ਨੇ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਰਚੇ ਗਏ ਮਹਾਂਕਾਵਿ ਉ¤ਪਰ ਖੋਜ ਕਰਕੇ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਸ ਦੀ ਖੋਜ ਮੁਤਾਬਿਕ ਪੰਜਾਬੀ ਵਿਚ ਇਸ ਵੇਲੇ ਤ¤ਕ 85 ਕੁ ਮਹਾਂਕਾਵਿ ਪ੍ਰਕਾਸ਼ਿਤ ਰੂਪ ਵਿਚ ਮਿਲਦੇ ਹਨ ਅਤੇ ਇਤਫਾਕ ਵ¤ਸ ਇਨ੍ਹਾਂ ਵਿਚੋਂ ਬਹੁਤੇ ਗੁਰੂ ਸਾਹਿਬਾਨ ਬਾਰੇ ਹੀ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ 12, ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ 01, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਰੇ 02, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ 02 ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ 16 ਮਹਾਂਕਾਵਿ ਹਨ। ਇਹ ਸਾਬਤ ਕਰਨ ਦੀ ਲੋੜ ਨਹੀਂ ਕਿ ਪੰਜਾਬ ਦੇ ਇਤਿਹਾਸ, ਸਾਹਿਤ ਅਤੇ ਸਮਾਜ ਉ¤ਪਰ ਵਿਆਪਕ ਪ੍ਰਭਾਵ ਪਾਉਣ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਬਿਰਤਾਂਤ ਅਤੇ ਨਾਇਕਤਵ ਲੇਖਕਾਂ ਦੀ ਵਧੇਰੇ ਖਿ¤ਚ ਅਤੇ ਦਿਲਚਸਪੀ ਦਾ ਕਾਰਨ ਬਣੇ ਹਨ। ਗੁਰਬਿਲਾਸਾਂ ਨੂੰ ਮਹਾਂਕਾਵਿ ਦਾ ਪੂਰਵਜ਼ ਜਾਂ ਵ¤ਡ-ਵਡੇਰਾ ਕਹਿਣਾ ਕਿਸੇ ਵੀ ਤਰ੍ਹਾਂ ਦੀ ਗ਼ਲਤ-ਬਿਆਨੀ ਜਾਂ ਅਤਾਰਕਿਕ ਧਾਰਨਾ ਨਹੀਂ।

WRITTEN BY