ਪੁਸਤਕ: ਭਾਰਤ ਦੀ ਆਜ਼ਾਦੀ ਦੀ ਸਮ੍ਹਾ ਦਾ ਪਰਵਾਨਾ, ਮਹਾਨ ਗ਼ਦਰੀ ਇਨਕਲਾਬੀ ਸ਼ਹੀਦ ਊਧਮ ਸਿੰਘ
ਲੇਖਕ: ਰਾਕੇਸ਼ ਕੁਮਾਰ
ਪ੍ਰਕਾਸ਼ਕ: ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਕੀਮਤ: 300/- ਰੁਪਏ
ਪੰਨੇ: 376
ਇਹ ਪੁਸਤਕ ਸ਼ਹੀਦ ਊਧਮ ਸਿੰਘ ਦੇ ਸੰਗਰਾਮੀ ਜੀਵਨ, ਉਸਦੇ ਇਨਕਲਾਬੀ ਸਫ਼ਰ ਦੇ ਅਣਫੋਲੇ ਦਾਰਸ਼ਨਿਕ, ਰਾਜਨੀਤਕ, ਸਮਾਜਕ, ਸਹਿਤਕ ਪੱਖਾਂ, ਅਸਲੀ ਅਜ਼ਾਦੀ, ਸਮਾਜਿਕ ਬਰਾਬਰੀ, ਜਮਹੂੀਅਤ, ਧਰਮ- ਨਿਰਪੱਖਤਾ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਨੂੰ ਪਰਨਾਏ ਆਦਰਸ਼ਾਂ ਦੀ ਪੂਰਤੀ ਦੇ ਨਿਸ਼ਾਨੇ ਲਈ ਆਪਣੀ ਸਭ ਕੁੱਝ ਨਿਛਾਵਰ ਕਰਨ ਦੀ ਮਚਲਦੀ ਭਾਵਨਾ ਦੇ ਸੁਪਨਿਆਂਨੂੰ ਦਰਸਾਉਂਦੀ ਹੈ। ਭੂਮਿਕਾ, ਲੇਖਕ ਵੱਲੋ ਕੁਝ ਸ਼ਬਦ ਤੋਂ ਇਲਾਵਾ ਇਸ ਪੁਸਤਕ ‘ਚ 13 ਅਧਿਆਇ ਹਨ। ਹਰੇਕ ਅਧਿਆਇ ਤੋਂ ਪਹਿਲਾਂ ਇੱਕ ਕਵਿਤਾ ਦਿੱਤੀ ਹੋਈ ਹੇੈ ਜ਼ੋ ਅੱਲਗ- ਅੱਲਗ ਲੇਖਕ ਦੀ ਹੈ ਅਤੇ ਅਧਿਆਇ ਦੇ ’ਚ ਉਧਮ ਸਿੰਘ ਦੇ ਕਹੇ ਸ਼ਬਦਾਂ ਦੀਆਂ ਲਾਇਨਾਂ ਲਿਖੀਆਂ ਹਨ। 24 ਸਫੇ ਰੰਗਦਾਰ ਫੋਟੋਆਂ ਦੇ ਹਨ। ਸਾਰੀ ਕਿਤਾਬ ਇੱਕਨਵੇਂ ਅੰਦਾਜ਼ ’ਚ ਹੈ ਤੇ ਖਿੱਚ ਪਾਉਂਦੀ ਹੈ। ਪਹਿਲਾ ਅਧਿਆਇ ਊਧਮ ਸਿੰਘ ਦੇ ਗ਼ਦਰ ਪਾਰਟੀ ਤੇ ਹੋਰ ਇਨਕਲਾਬੀ ਲਹਿਰਾਂ ਨਾਲ ਸੰਪਰਕ ਬਾਰੇ ਹੈ। ਦੂਜਾ ਅਧਿਆਇ ਜਨਮ ਤੇ ਬਚਪਨ ਬਾਰੇ, ਤੀਜਾ ਯਤੀਮ ਖਾਨੇ ’ਚ ਬਿਤਾਈ ਜਿੰਦਗੀ ਬਾਰੇ ਹੈੇ। ਚੋਥਾ ਬਰਤਾਨਵੀ ਸਾਮਰਾਜੀਆਂ ਵੱਲੋਂ ਭਾਰਤ ਦੀ ਆਜ਼ਾਦੀ ਲਹਿਰ ਨੂੰ ਕੁਚਲਣ ਲਈ ਰਚਾਏ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਬਾਰੇ ਹੈ। ਪੰਜਵਾਂ ਜਦੋਂ ਜਲ੍ਹਿਆਂਵਾਲੇ ਬਾਗ ਦਾ ਸਾਕਾ ਵਾਪਰਿਆ ਉਸ ਵੇਲੇ ਊਧਮ ਸਿੰਘ ਦੀ ਜਲ੍ਹਿਆਂ ਵਾਲੇ ਬਾਗ ’ਚ ਮੋਜੂਦਗੀ ਸੰਬੰਧੀ ਹੈ। ਛੇਵਾਂ ਊਧਮ ਸਿੰਘ ਦੀ ਅੰਮ੍ਰਿਤਸਰ ‘ਚ ਗ੍ਰਿਫਤਾਰੀ ਤੇ ਇੰਗਲੈਂਡ ਦੀ ਜਿੰਦਗੀ ਬਾਰੇ ਹੈ ਸੱਤਵਾਂ, ਊਧਮ ਸਿੰਘ ਵੱਲੋਂ ਬ੍ਰਿਟਿਸ਼ ਸਾਮਰਾਜ ਖਿਲਾਫ਼ ਵਿਰੋਧ ਜਤਾਉਂਦੇ ਲੰਡਨ ਦੇ ਕੈਕਸਟਨ ਹਾਲ ‘ਚ ਚਾਰ ਅੰਗਰੇਜ਼ ਅਫਸਰਾਂ ਤੇ ਗੋਲੀਆਂ ਚਲਾਉਣ ਸੰਬੰਧੀ ਹੈ ਜਿਸ ਵਿੱਚ ਮਾਇਕਲ ਉਡਵਾਇਰ ਮੋਕੇ ਤੇ ਹੀ ਮਾਰਿਆ ਗਿਆ ਸੀ, ਅੱਠਵਾਂ ਊਧਮ ਸਿੰਘ ਨੇ ਮਾਇਕਲ ਉਡਵਾਇਰ ਤੇ ਹੋਰ ਅੰਗਰੇਜ਼ ਅਫ਼ਸਰਾਂ ਤੇ ਗੋਲੀਆਂ ਕਿਊਂ ਚਲਾਈਆਂ ਇਸ ਬਾਰੇ ਹੈ। ਨੋਵਾਂ ਅਧਿਆਇ ਮਾਇਕਲ ਉਡਵਾਇਰ ਦੇ ਕਤਲ ਤੋਂ ਬਾਅਦ ਪੁਲਸ ਵੱਲੋਂ ਊਧਮ ਸਿੰਘ ਦੇ ਪਰਿਵਾਰ, ਸਬੰਧੀਆਂ , ਮਿੱਤਰਾਂ ਤੋਂ ਪੁਛ ਪੜਤਾਲ, ਭਾਰਤੀ ਲੀਡਰਾਂ ਸੰਸਥਾਵਾਂ ਅਤੇ ਪਾਰਟੀਆਂ ਦੇ ਬਿਆਨ ਹਨ। ਦੱਸਵਾਂ ਊਧਮ ਸਿੰਘ ਦੇ ਮੁੱਕਦਮੇ, ਅਦਾਲਤ ‘ਚ ਉਸ ਦੇ ਬਿਆਨ , ਮੌਤ ਦੀ ਸਜ਼ਾ ਦੇ ਖਿਲਾਫ ਅਪੀਲ ਬਾਰੇ ਹੈ। ਗਿਆਰਵਾਂ ਊਧਮ ਸਿੰਘ ਦੇ ਬਰਿਕਸਟਨ ਜੇਲ੍ਹ ‘ਚ ਜਿੰਦਗੀ ਬਾਰੇ
ਅਤੇ ਬਾਰਵਾਂ ਊਧਮ ਸਿੰਘ ਦੇ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਪਦ ਚਿੰਨਾਂ ਤੇ ਚਲਦੇ ਜੇਲ੍ਹ ‘ਚ ਭੁੱਖ ਹੜਤਾਲ ਬਾਰੇ ਹੈ।
ਤੇਰਵਾਂ ਪੈਨਟਨਵਿਲ ਜੇਲ੍ਹ ਤੇ ਫਾਂਸੀ ਸੰਬੰਧੀ ਹੈ। ਆਖਿਰ ਵਿੱਚ ਨੋ ਅੰਤਕਾਵਾਂ ਜਿਹਨਾਂ ‘ਚ ਊਧਮ ਸਿੰਘ ਬਾਰੇ ਮਹੱਤਵਪੂਰਨ ਜਾਣਕਾਰੀ, ਯਤੀਮ ਖਾਨਾ ਅੰਮ੍ਰਿਤਸਰ ਦਾ ਦਾਖਲਾ ਤੇ ਖਾਰਜ ਰਜਿਸਟਰ ਦੀ ਕਾਪੀ, ਗ਼ਦਰ ਡਾਇਰੈਕਟਰੀ ਦੇ ਪੰਨੇ ਦੀ ਕਾਪੀ, ਊਧਮ ਸਿੰਘ ਦੀਆਂ ਹੱਥ ਲਿਖਤਾਂ 11 ਚਿੱਠੀਆਂ ਤੇ ਉਸ ਨਾਲ ਸਬੰਧਤ 6 ਚਿੱਠੀਆਂ ਆਦਿ ਹਨ, ਆਖਰ ’ਚ ਪੁਸਤਕ ਸੂਚੀ ਹੈ।
ਰਾਕੇਸ਼ ਕੁਮਾਰ ਨੇ ਸ਼ਹੀਦ ਊਧਮ ਸਿੰਘ ਬਾਰੇ ਕੁੱਝ ਨਵੇਂ ਸਿਰਿੳਂ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਹੀਦ ਊਧਮ ਸਿੰਘ ਦੇ ਗ਼ਦਰੀ ਬਾਬਿਆਂ ਨਾਲ ਸੰਬੰਧ ਨੂੰ ਵਿਚਾਰਿਆ ਹੈ। ਉਹ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਸੀ ਅਤੇ ਭਾਰਤ ਨੂੰ ਗੁਲਾਮੀ ਤੋਂ ਮੁਕਤਕਰਵਾ ਕੇ ਆਜ਼ਾਦ ਅਤੇ ਖੁਸ਼ਹਾਲ ਸਮਾਜ ਨੂੰ ਸਿਰਜਣਾ ਦੇ ਸੁਪਨੇ ਲੈਂਦਾ ਸੀ। ਇਹ ਵੀ ਵਿਚਾਰਿਆ ਹੇੈ ਕਿ ਸ਼ਹੀਦ ਊਧਮ ਸਿੰਘ ਦੂਨੀਆ ਦਾ ਧਿਆਨ ਭਾਰਤ ਦੀ ਆਜ਼ਾਦੀ ਵੱਲ ਖਿੱਚਣ ਲਈ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਪਦਚਿਨ੍ਹਾਂ ਤੇ ਚੱਲਦੇ 42 ਦਿਨ ਜੇਲ੍ਹ ‘ਚ ਭੂਖ ਹੜ੍ਹਤਾਲ ਤੇ ਰਿਹਾ ਸੀ।
ਇਸ ਪੁਸਤਕ ‘ਚ ਊਧਮ ਸਿੰਘ ਵੱਲ ੋਅਦਾਲਤ ‘ਚ ਲੈਕੇ ਗਏ ਅੱਠ ਸਫ਼ਿਆ ‘ਚ ਲਿਖੇ ਹਰਫ਼ਾਂ ਨੂੰ ਉਭਾਰਿਆ ਹੈ ਜਿਹੜੇ ਉਸ ਦੀ ਸੋਚ ਦਾ ਪ੍ਰਗਟਾ ਕਰਦੇ ਹਨ।
‘‘ਮੈਮਰਨ ਤੋਂ ਨਹੀ ਡਰਦਾ , ਮੈਨੂੰ ਆਪਣੀ ਮਾਂ- ਭੂਮੀ ਨੂੰ ਆਜ਼ਾਦ ਕਰਵਾਉਣ ’ਚ ਸਹਾਇਤਾ ਕਰਨ ਦੇ ਸ਼ਾਨਦਾਰ ਮਕਸਦ ਲਈ ਮਰਨ ਤੇ ਮਾਣ ਹੈ। ਮੈਨੂੰ ਉਮੀਦ ਹੇੈਕਿ ਜਦੋਂ ਮੈਂਚਲਾ ਗਿਆ ਤਾ ਮੇਰੀ ਥਾਂ ਤੇ ਮੇਰੇ ਹਜ਼ਾਰਾਂ ਦੇਸ਼ਵਾਸੀ ਤੁਹਾਨੂੰ ਗਿਰਝਾਂਨੂੰ ਕੱਢਣ ਲਈ ਅੱਗੇ ਆਉਣਗੇ ਤੁਹਾਡੇ ਸਥਾਪਤਨ ਰਕਨੂੰ ਹੂੰਝ ਸੁੱਟਣ ਲਈੂ
ਅਜਿਹੀ ਮੁੱਲਵਾਨ ਪੁਸਤਕ ਦੀ ਲਈ ਰਾਕੇਸ਼ ਕੁਮਾਰ ਵਧਾਈ ਦਾ ਪਾਤਰ ਹੈ।
ਦਦ ਡਾ. ਰਾਜ ਕੁਮਾਰ
ਈਮੇਲ : ਰੳਜਕੁਮੳਰ.ਦੳਵਚਜ0ਗਮੳਲਿ.ਚੋਮ


