Skip to content
Independent perspectives. Global stories.
BREAKING

ਛੂ-ਮੰਤਰ

Share this story

ਬਲਵਿੰਦਰ ਸਿੰਘ ਮਕੜੌਨਾ,
ਸੰਪਰਕ: 98550-20025
‘ਮੈਂ ਤੇਰੇ ਦੰਦ ਇੱਥੇ ਹੀ ਭੰਨ੍ਹ ਦਿਆਂਗਾ, ਜੇ ਬਹੁਤਾ ਬੋਲੀ ਤਾਂ ਇੱਥੇ ਹੀ ਟੋਆ ਪੁੱਟ ਕੇ ਦੱਬ ਦਿਆਂਗਾ।’
ਇਨ੍ਹਾਂ ਸ਼ਬਦਾਂ ਨੂੰ ਬੋਲਦੇ ਸਾਰ ਹੀ ਉਸਨੇ ਆਪ੍ਯਣੀ ਪਤਨੀ ਦੇ ਦੋ ਥੱਪੜ ਧਰ ਦਿੱਤੇ। ਮੈਂ ਸੁੰਨੀ ਸੜਕ ’ਤੇ ਉਨ੍ਹਾਂ ਦੀ ਨੋਕ-ਝੋਕ ਨੂੰ ਦੇਖ ਰੁਕ ਗਿਆ।
‘ਹਾਂ ਬਈ ਤੂੰ ਰੁਕਿਆ, ਚੱਲ ¦ਘ ਇੱਥੋਂ’, ਉਸਨੇ ਆਪਣੀ ਪਤਨੀ ਨੂੰ ਦਿਖਾਉਂਦੀਆਂ ਲਾਲ ਅੱਖਾਂ ਦਾ ਰੁੱਖ ਮੇਰੇ ਵੱਲ ਕਰਦਿਆ ਕਿਹਾ।
‘ਓ, ਇੱਕ ਪੁਲਿਸ ਵਾਲ਼ਾ ਸੜਕ ’ਤੇ ਹੁੰਦੇ ਇਸ ਤਰ੍ਹਾਂ ਦੇ ਹੰਗਾਮੇ ਨੂੰ ਦੇਖ ਕਿਵੇਂ ¦ਘ ਸਕਦਾ ਹੈ?’ ਮੈਂ ਆਪਣੇ ਸ਼ਬਦਾਂ ਨੂੰ ਕੁਝ ਕੜਕਵੇਂ ਕਰਦਿਆ ਕਿਹਾ।
‘ਨਾ ਕੋਈ ਗੱਲ ਨੀ ਜੀ, ਮੈਂ ਇਹਨੂੰ ਕਾਹਨੂੰ ਕੁਝ ਕਹਿਣਾ। ਚੱਲ ਬੈਠ ਕਮਲ ਮੋਟਰਸਾਇਕਲ ’ਤੇ।’
ਉਹ ਕਿੱਕ ਮਾਰ ਮੇਰੀਆਂ ਅੱਖਾਂ ਤੋਂ ਪਲਾਂ-ਛਿਣਾਂ ਵਿੱਚ ਹੀ ਦੂਰ ਹੋ ਗਿਆ ਅਤੇ ਹੁਣ ਮੇਰੇ ਅੰਦਰਲਾ ਪੁਲਿਸ ਵਾਲ਼ਾ ਵੀ ਛੂ-ਮੰਤਰ ਹੋ ਗਿਆ ਸੀ।

WRITTEN BY