Skip to content
Independent perspectives. Global stories.
BREAKING

ਜ਼ਿਮਨੀ ਚੋਣ ਤਲਵੰਡੀ ਸਾਬੋ: ਚੋਣ ਪ੍ਰਚਾਰ ਪੱਖੋਂ ਅਕਾਲੀ ਦਲ ਦੂਜਿਆਂ ਤੋਂ ਅੱਗੇ, ਜੀਤਮਹਿੰਦਰ ਨੇ ਜਨਤਕ ਮੀਟਿੰਗਾਂ ਕੀਤੀਆਂ ਤੇਜ਼

Share this story

Page-3_20 ਤਲਵੰਡੀ ਸਾਬੋ 2 ਅਗਸਤ (ਰਣਜੀਤ ਸਿੰਘ ਰਾਜੂ)- 21 ਅਗਸਤ ਨੂੰ ਹੋਣ ਜਾ ਰਹੀ ਤਲਵੰਡੀ ਸਾਬੋ ਦੀ ਜਿਮਨੀ ਚੋਣ ਲਈ ਅੱਜ ਨਾਮਜਦਗੀਆਂ ਦਾਖਿਲ ਕਰਨ ਦਾ ਸਮਾਂ ਖਤਮ ਹੋ ਜਾਣ ਤੋਂ ਬਾਦ ਸਿਆਸੀ ਸਰਗਰਮੀਆਂ ਨੇ ਤੇਜੀ ਫੜ ਲਈ ਹੈ ਪ੍ਰੰਤੂ ਅਜੇ ਤੱਕ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਚੋਣ ਪ੍ਰਚਾਰ ਪੱਖੋਂ ਦੂਜੀਆਂ ਪਾਰਟੀਆਂ ਤੋਂ ਅੱਗੇ ਚੱਲ ਰਿਹਾ ਹੈ।ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੀ ਜਿੱਤ ਯਕੀਨੀ ਬਣਾਉਣ ਲਈ ਜਿੱਥੇ ਅਕਾਲੀ ਭਾਜਪਾ ਮੰਤਰੀਆਂ ਤੇ ਵਿਧਾਇਕਾਂ ਨੇ ਤਲਵੰਡੀ ਸਾਬੋ ਡੇਰੇ ਲਾ ਲਏ ਹਨ ਉੱਥੇ ਦੂਜੀਆਂ ਪਾਰਟੀਆਂ ਦੀਆਂ ਗਤੀਵਿਧੀਆਂ ਅਜੇ ਸੀਮਿਤ ਹੀ ਹਨ।ਕਾਂਗਰਸ ਦੇ ਉਮੀਦਵਾਰ ਦਾ ਜਿੱਥੇ ਅਜੇ ਤੱਕ ਚੋਣ ਦਫਤਰ ਤੱਕ ਨਹੀ ਖੁੱਲਿਆ ਉੱਥੇ ਆਮ ਆਦਮੀ ਪਾਰਟੀ ਵਿੱਚ ਟਿਕਟ

ਬਦਲੀ ਨੂੰ ਲੈ ਕੇ ਛਿੜੇ ਘਮਾਸਾਨ ਮਗਰੋਂ ਅੱਜ ‘ਆਪ’ਉਮੀਦਵਾਰ ਬੀਬੀ ਬਲਜਿੰਦਰ ਕੌਰ ਅਤੇ ਉਸ ਦੇ ਵਿਰੁੱਧ ਬਲਕਾਰ ਸਿੱਧੂ ਨੇ ਆਜਾਦ ਉਮੀਦਵਾਰ ਵਜੋਂ ਆਪਣੇ ਨਾਮਜਦਗੀ ਕਾਗਜ ਦਾਖਿਲ ਕੀਤੇ। ਦੂਜੇ ਪਾਸੇ ਅਕਾਲੀ ਭਾਜਪਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਆਪਣੀ ਚੋਣ ਮੁਹਿੰਮ ਤੇਜ ਕਰਦਿਆਂ ਜਨਤਕ ਮੀਟਿੰਗਾਂ ਤੇਜ ਕਰ ਦਿੱਤੀਆਂ ਹਨ ਜਿਸ ਦੇ ਚਲਦਿਆਂ ਅੱਜ ਤਲਵੰਡੀ ਸਾਬੋ ਸ਼ਹਿਰ ਦੇ ਕਈ ਵਾਰਡਾਂ ਵਿੱਚ ਜਨਤਕ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ।ਆਪਣੇ ਸੰਬੋਧਨ ਵਿੱਚ ਜੀਤਮਹਿੰਦਰ ਸਿੱਧੂ ਨੇ ਕਿਹਾ ਕਿ ਤਲਵੰਡੀ ਸਾਬੋ ਸ਼ਹਿਰ ਨੂੰ ਦੇਸ਼ ਦੇ ਨਕਸ਼ੇ ਤੇ ਪਵਿੱਤਰ ਸ਼ਹਿਰ ਵਜੋਂ ਲਿਆਉਣ ਅਤੇ ਇਸ ਸ਼ਹਿਰ ਨੂੰ ਮਾਡਲ ਪੱਧਰ ਦਾ ਸ਼ਹਿਰ ਬਣਾਉਣ ਲਈ ਅਕਾਲੀ ਭਾਜਪਾ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਹਨ।ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਤਲਵੰਡੀ ਸਾਬੋ ਨੂੰ ਪਿੰਡ ਕਿਹਾ ਜਾਂਦਾ ਸੀ ਪ੍ਰੰਤੂ ਸਰਕਾਰ ਦੇ ਯਤਨਾਂ ਸਦਕਾਂ ਤਲਵੰਡੀ ਸਾਬੋ ਅੱਜ ਪੰਜਾਬ ਦੇ ਨਾਮੀ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਹੋਰ ਵਧੇਰੇ ਵਿਕਾਸ ਲਈ ਜਰੂਰੀ ਹੈ ਕਿ ਅਕਾਲੀ ਭਾਜਪਾ ਗਠਜੋੜ ਨੂੰ ਵੋਟਾਂ ਪਾਈਆਂ ਜਾਣ ਕਿਉਂਕਿ ਸਰਕਾਰ ਦੇ ਅਜੇ ਤਿੰਨ ਸਾਲ ਬਾਕੀ ਪਏ ਹਨ ਅਤੇ ਰਹਿੰਦੇ ਵਿਕਾਸ ਕਾਰਜ ਸਰਕਾਰ ਤੋਂ ਬਿਨਾਂ ਪੂਰੇ ਨਹੀ ਕਰਵਾਏ ਜਾ ਸਕਦੇ।ਇਸ ਮੌਕੇ ਵਾਰਡਾਂ ਦੇ ਲੋਕਾਂ ਨੇ ਸਿੱਧੂ ਨੂੰ ਭਾਰੀ ਸਮੱਰਥਨ ਦੇਣ ਦਾ ਭਰੋਸਾ ਦਿੱਤਾ।    ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨ:ਅਕਾਲੀ ਆਗੂ ਬਾਬੂ ਸਿੰਘ ਮਾਨ,ਗੁਰਮੀਤ ਸਿੰਘ ਬੁਰਜ ਮਹਿਮਾ ਸਿਆਸੀ ਸਕੱਤਰ ਸਿੱਧੂ,ਜਸਵੀਰ ਪਥਰਾਲਾ ਨਿੱਜੀ ਸਹਾਇਕ,ਯੂਥ ਅਕਾਲੀ ਦਲ ਦੇ ਕੌਮੀ ਸਕੱ:ਸੁਖਬੀਰ ਸਿੰਘ ਚੱਠਾ,ਬਲਵਿੰਦਰ ਗਿੱਲ,ਸੁਰਜੀਤ ਭੱਮ,ਰਣਜੀਤ ਮਲਕਾਣਾ ਤਿੰਨੇ ਕੌਂਸਲਰ,ਲਾਲ ਸਿੰਘ ਗਿੱਲ ਸਾਬਕਾ ਚੇਅਰਮੈਨ,ਗੋਰਾ ਸਿੰਘ ਸਰਾਂ,ਯਸ਼ਪਾਲ ਡਿੰਪੀ ਸ਼ਹਿਰੀ ਪ੍ਰਧਾਨ ਭਾਜਪਾ,ਜੰਟਾ ਗਿੱਲ,ਸੀਨ:ਯੂਥ ਆਗੂ ਹਰਵਿੰਦਰ ਤੂਤੀ,ਸਤਿੰਦਰ ਸਿੱਧੂ ਪ੍ਰਧਾਨ ਸੈਫੀ,ਯੂਥ ਆਗੂ ਪਾਲੀ ਗਿੱਲ,ਮਨਜੀਤ ਹੌਂਡਾ ਅਤੇ ਰੂਬੀ ਸ਼ਰਮਾਂ,ਤੇਜਾ ਮਲਕਾਣਾ ਸਾਬਕਾ ਉੱਪ ਚੇਅਰਮੈਨ,ਚਿੰਟੂ ਜਿੰਦਲ,ਨਾਇਬ ਸਿੰਘ ਜਟਾਣਾ ਦਫਤਰ ਇੰਚਾਰਜ ਆਦਿ ਆਗੂ ਹਾਜਿਰ ਸਨ।

WRITTEN BY