Skip to content
Independent perspectives. Global stories.
BREAKING

ਅਕਾਲ ਤਖ਼ਤ ਦਾ ਹੁਕਮ ਸਿਰ ਮੱਥੇ : ਬਾਦਲ

Share this story

ਜੱਥੇਦਾਰ ਅਵਤਾਰ ਸਿੰਘ ਅਤੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ’ਤੇ ਜਾਣਬੁੱਝ ਕੇ ਮਾਹੌਲ ਖ਼ਰਾਬ ਕਰਨ ਦੇ ਜਗਦੀਸ਼ ਸਿੰਘ ਝੀਂਡਾ ਵੱਲੋਂ ਲਾਏ ਦੋਸ਼ਾਂ ਦਾ ਜੁਆਬ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਹੈ ਕਿ ਉਨ•ਾਂ ਸਾਰੀ ਜਿੰਦਗੀ ’ਚ ਇਹੋ ਜਿਹਾ ਕੰਮ ਨਹੀਂ ਕੀਤਾ ਤੇ ਨਾ ਹੀ ਅਜਿਹੀ ਸੋਚ ਰੱਖੀ। ਦੋ ਰੋਜ਼ਾ ¦ਬੀ ਦੌਰੇ ਦੇ ਅੱਜ ਆਖਰੀ ਦਿਨ ਪੱਤਕਾਰ ਵਾਰਤਾ ਦੌਰਾਨ ਸ੍ਰੀ ਬਾਦਲ ਨੂੰ ਜਦੋਂ ਇੱਕ ਪੱਤਰਕਾਰ ਨੇ ਸੁਆਲ ਕੀਤਾ ਕਿ ਹਾਲ ਹੀ ’ਚ ਹੋਂਦ ’ਚ ਆਈ ਵੱਖਰੀ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਦੋਸ਼ ਲਾਏ ਹਨ ਕਿ ਮੱਕੜ ਤੇ ਬਾਦਲ ਜਾਣਬੁੱਝ ਕੇ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ, ਕੀ ਇਹ ਸੱਚ ਹੈ ਤਾਂ ਇਸ ਦੇ ਜੁਆਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਮੇਰੀ ਏਨੀ ਉਮਰ ਹੋ ਗਈ, ਮੈਂ ਅੱਜ ਤੱਕ ਨਾ ਇਹ ਕੰਮ ਕੀਤਾ ਹੈ ਤੇ ਨਾ ਹੀ ਅਜਿਹੀ ਸੋਚ ਰੱਖੀ ਹੈ। ਪੰਜ ਅਗਸਤ ਨੂੰ ਹਰਿਆਣਾ ਅੰਦਰਲੇ ਗੁਰਦੁਆਰਿਆਂ ਦਾ ਕਬਜ਼ਾ ਹਰ ਹਾਲ ਲੈਂਣ ਦੇ ਕੀਤੇ ਐਲਾਨ ਸਬੰਧੀ ਜਦੋਂ ਇੱਕ ਪੱਤਰਕਾਰ ਨੇ ਸੁਆਲ ਕੀਤਾ ਕਿ

ਇਨ•ਾਂ ਹਾਲਾਤਾਂ ’ਚ ਤੁਹਾਡਾ ਅਗਲਾ ਕਦਮ ਕੀ ਹੋਵੇਗਾਂ ਤਾਂ ਸ੍ਰੀ ਬਾਦਲ ਨੇ ਕਿਹਾ ਕਿ ਅਕਾਲ ਤਖਤ ਤੋਂ ਜੋ ਵੀ ਹੁਕਮ ਹੋਵੇਗਾ, ਅਸੀਂ ਉਸ ਦੇ ਅਨੁਸਾਰ ਹੀ ਕੰਮ ਕਰਾਂਗੇ। ‘ਨਵਾਂ ਜ਼ਮਾਨਾ’ ਪ੍ਰਤੀਨਿਧੀ ਨੇ ਜਦੋਂ ਸ੍ਰੀ ਬਾਦਲ ਨੂੰ ਸੁਆਲ ਕੀਤਾ ਕਿ ਤਲਵੰਡੀ ਸਾਬੋ ਜ਼ਿਮਨੀ ਚੋਣ ’ਚ ਬਲਕਾਰ ਸਿੱਧੂ ਦੀ ਟਿਕਟ ਕੱਟ ਕੇ ਮੈਦਾਨ ’ਚ ਉਤਾਰੀ ਗਈ ਪ੍ਰੋ: ਬਲਜਿੰਦਰ ਕੌਰ ਦਾ ਪੰਥਕ ਪਿਛੋਕੜ ਕੀ ਅਕਾਲੀ ਦਲ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਤਾਂ ਇਸ ਦੇ ਜੁਆਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਕਦੇ ਉਨ•ਾਂ ਦੇ ਪੰਥਕ ਪਿਛੋਕੜ ਬਾਰੇ ਸੁਣਿਆ ਨਹੀਂ, ਬਾਕੀ ਦੂਜੀਆਂ ਪਾਰਟੀਆਂ ਦੀ ਰਣਨੀਤੀ ਬਾਰੇ ਅਸੀਂ ਕੀ ਆਖ ਸਕਦੇ ਹਾਂ। ਹਰਿਆਣਾ ਵੱਲੋਂ ਕਾਮਨਵੈਲਥ ਗੇਮਜ਼ ਦੇ ਮੈਡਲ ਜੇਤੂ ਖਿਡਾਰੀਆਂ ’ਤੇ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਇਨਾਮਾਂ ਦੀ ਬਰਸਾਤ ’ਤੇ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਕੀ ਪੰਜਾਬ ਸਰਕਾਰ ਵੀ ਅਜਿਹਾ ਕਰੇਗੀ ਤਾਂ ਸ੍ਰੀ ਬਾਦਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਸਬੰਧੀ ਚਿਰੋਕਾ ਐਲਾਨ ਕਰ ਚੁੱਕੇ ਹਨ। ਇੱਕ ਪੱਤਰਕਾਰ ਨੇ ਮੁੱਖ ਮੰਤਰੀ ਨੂੰ ਸੁਆਲ ਕੀਤਾ ਕਿ ਪੰਜਾਬ ਦੇ ਸਕੂਲਾਂ ’ਚ ਵਿਦਿਆਰਥੀ ਧਰਤੀ ਹੇਠਲਾ ਜ਼ਹਿਰੀਲਾ ਪਾਣੀ ਪੀ ਰਹੇ ਹਨ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਤਕਰੀਬਨ ਹਰ ਸਕੂਲ ਵਿੱਚ ਆਰ ਓ ਫਿਲਟਰ ਲਗਵਾ ਚੁੱਕੀ ਹੈ। ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਵੱਲੋਂ ਮਨਮੋਹਨ ਸਿੰਘ ਨੂੰ ਘਟੀਆ ਕਹੇ ਜਾਣ ’ਤੇ ਮੁੱਖ ਮੰਤਰੀ ਨੇ ਇਹ ਕਹਿ ਕੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਉਨ•ਾਂ ਦਾ ਅੰਦਰੂਨੀ ਮਸਲਾ ਹੈ। ਰਾਜਸਥਾਨ ’ਚ ਇਕ ’ਵਰਸਿਟੀ ਵੱਲੋਂ ਅਮ੍ਰਿਤਧਾਰੀ ਵਿਦਿਆਰਥੀ ਨੂੰ ਟੈਸਟ ’ਚ ਬੈਠਣ ਦੀ ਇਜਾਜ਼ਤ ਨਾ ਦੇਂਣ ਦੀ ਨਿਖੇਧੀ ਕਰਦਿਆਂ ਸ੍ਰੀ ਬਾਦਲ ਲੇ ਕਿਹਾ ਕਿ ਸਾਨੂੰ ਹਰ ਫਿਰਕੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਆਪਣੇ ਦੋ ਰੋਜ਼ਾ ¦ਬੀ ਦੌਰੇ ਦੇ ਆਖਰੀ ਦਿਨ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਗੁਰੂਸਰ ਯੋਧਾ ਤੋਂ ਸੰਗਤ ਦਰਸ਼ਨ ਕਰਕੇ ਡੱਬਵਾਲੀ ਢਾਬ, ਬੁਰਜ ਸਿੱਧਵਾਂ, ਸ਼ਾਮ ਖੇੜਾ, ਢਾਣੀ ਬਰਕੀ, ਢਾਣੀ ਕੁੰਦਨ ਸਿੰਘ ਵਾਲੀ, ਕੋਲਿਆਂਵਾਲੀ, ਛਾਪਿਆਂ ਵਾਲੀ ਅਤੇ ਸਰਾਵਾਂ ਬੋਦਲਾਂ ਪਿੰਡ ’ਚ ਸੰਗਤ ਦਰਸ਼ਨ ਕੀਤੇ। ਉਨ•ਾਂ ਲੋਕਾਂ ਦੀਆਂ ਮੁਸ਼ਕਲਾ ਸੁਨਣ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਕਾਰਜ਼ਾਂ ਲਈ ਗ੍ਰਾਟਾਂ ਦੇ ਗੱਫੇ ਦਿੱਤੇ। ਸੰਗਤ ਦਰਸ਼ਨਾਂ ਦੌਰਾਨ ਵੱਖ-ਵੱਖ ਪਿੰਡਾਂ ’ਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਹੀ ਹੈ ਜਿੱਥੇ ਸੰਗਤ ਦਰਸ਼ਨ ਵਰਗੀ ਸਹੂਲਤ ਲੋਕਾਂ ਨੂੰ ਮੁਹੱਈਆ ਕਰਵਾਈ ਹੈ, ਤੁਹਾਡੀਆਂ ਮੁਸ਼ਕਲਾਂ ਦੇ ਹੱਲ ਲਈ ਅਫ਼ਸਰ ਥੋਡੇ ਬੂਹੇ ’ਤੇ ਲਿਆਂਦੇ ਜਾਂਦੇ ਹਨ। ਉਨ•ਾਂ ¦ਬੀ ਹਲਕੇ ਦੇ ਲੋਕਾਂ ਨੂੰ ਉਨ•ਾਂ ‘ਸ਼ਾਹੀ’ ਹੋਂਣ ਦਾ ਅਹਿਸਾਸ ਕਰਵਾਉਂਦਿਆਂ ਕਿਹਾ ਕਿ ਪੰਜਾਬ ’ਚ ਕਿਸੇ ਪਿੰਡ ਨੂੰ ਪੰਜ ਲੱਖ ਦੇ ਦਈਏ ਤਾਂ ਉਹ ਖੁਸ਼ ਹੋ ਜਾਂਦਾ ਹੈ ਪਰ ਤੁਹਾਨੂੰ ਤੀਹ-ਤੀਹ ਲੱਖ ਦੇ ਕੇ ਜਾਨੇ ਆਂ। ਇਸ ਦੌਰਾਨ ਕਈ ਪਿੰਡਾਂ ’ਚ ਲੋਕਾਂ ਨੇ ਸ੍ਰੀ ਬਾਦਲ ਨੂੰ ਉਲਾਂਭੇ ਵੀ ਦਿੱਤੇ ਪਰ ਉਨ•ਾਂ ਨੇ ਹਾਸੇ-ਠੱਠੇ ਵਾਲੇ ਅੰਦਾਜ਼ ’ਚ ਲੋਕਾਂ ਨੂੰ ਖੁਸ਼ ਕਰਨ ਦਾ ਫਾਰਮੂਲਾ ਅੱਜ ਵੀ ਕਾਮਯਾਬੀ ਨਾਲ ਲਾਗੂ ਕੀਤਾ। ਅੱਜ ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਮੁਕਤਸਰ ਜਸਕਿਰਨ ਸਿੰਘ, ਮੁੱਖ ਮੰਤਰੀ ਦੇ ਪਿੰ੍ਰਸੀਪਲ ਸਕੱਤਰ ਕੇ ਜੇ ਐਸ ਚੀਮਾ, ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਚੇਅਰਮੈਨ ਪੰਜਾਬ ਫੂਡ ਐਗਰੋ, ਬਸੰਤ ਸਿੰਘ ਕੰਗ ਚੇਅਰਮੈਨ ਮਾਰਕਿਟ ਕਮੇਟੀ ਮਲੋਟ, ਜਿਲ•ਾ ਪੁਲਸ ਮੁਖੀ ਕੁਲਦੀਪ ਸਿੰਘ ਚਾਹਲ,ਵੀਰਪਾਲ ਕੌਰ ਤਰਮਾਲਾ, ਬਲਰਾਜ਼ ਸਿੰਘ ਸਿੱਧੂ ਐਸ ਪੀ ਮਲੋਟ, ਪ੍ਰਮਿੰਦਰ ਸਿੰਘ ਕੋਲਿਆਂਵਾਲੀ, ਅਸ਼ਵਨੀ ਕੁਮਾਰ ਗੋਇਲ, ਦੀਪਾ ਕੋਲਿਆਂਵਾਲੀ, ਸਤਿੰਦਰ ਸੱਤਾ, ਸੁਖਇੰਦਰ ਭੁੱਲਰ, ਰੂਬੀ ਬਰਾੜ ਆਦਿ ਹਾਜ਼ਰ ਸਨ।

WRITTEN BY