Skip to content
Independent perspectives. Global stories.
BREAKING

ਟੁੱਟੀਆਂ ਸੜਕਾਂ ਗੰਦਾ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ

Share this story

ਅੰਮ੍ਰਿਤਸਰ, 22 ਜੁਲਾਈ ( ਜੋਗਿੰਦਰ ਜੌੜਾ)-ਨਗਰ ਨਿਗਮ ਮੇਅਰ ਸ੍ਰੀ ਬਖਸੀ ਰਾਮ ਅਰੋੜਾ ਵੱਲੇ ਪੋਸ ਇਲਾਕੇ ਵਿੱਚ ਬੈਠ ਕੇ ਨਿਤ ਰੋਜ ਬਿਆਨ ਦਾਗੇ ਜਾ ਰਹੇ ਹਨ ਕਿ ਅੰਮ੍ਰਿਤਸਰ ਨਗਰੀ ਨੂੰ ਸਾਫ ਤੇ ਸੁਥਰਾ ਮਾਹੋਲ ਦਿੱਤਾ ਜਾ ਰਿਹਾ ਹੈ। ਜਦ ਕਿ ਥੋੜੀ ਹੀ ਬਰਸਾਤ ਹੋਣ ਤੇ ਮੇਅਰ ਦਾ ਆਪਣਾ ਦਫਤਰ ਜਲ ਥੱਲ ਹੋਇਆ ਰਹਿੰਦਾ ਹੈ। ਜਿੱਥੋ ਦੇਸ਼ ਵਿਦੇਸ਼ ਦੀ ਸੰਗਤਾਂ ਪਾਣੀ ਵਿੱਚੋ ਲੰਘ ਕੇ ਦਰਬਾਰ ਸਾਹਿਬ ਦੇ ਦਰਸ਼ਣ ਕਰਨ ਲਈ ਜਾਦੀਆ ਹਨ।
road
ਸ਼ਹਿਰ ਵਿੱਚ ਹੋਏ ਵਿਕਾਸ ਦੀ ਮਿਸਾਲ ਸਥਾਨਕ ਵਾਰਡ ਨੰਬਰ 20 ਈਸਟ ਮੋਹਨ ਨਗਰ, ਚੰਮਰੰਗਰੋਡ, ਮਕਬੂਲਪੁਰਾ,  ਨਿਉ ਗੋਲਡਨ ਐਵੀਨਿਉ ਵਿੱਚ ਲੋਕਾ ਨੂੰ ਸੀਵਰਜ ਦਾ ਗੰਦਾ ਪਾਣੀ ਪੀਣ ਨੂੰ ਮੀਲ ਰਿਹਾ ਹੈ ਤੇ ਟੁਟਿਆ ਸੜਕਾ ਤੇ ਥਾਂ ਥਾਂ ਤੇ ਪਏ ਖੱਡੇ ਤੇ ਬਿਨਾਂ ਸਟਰੀਟ ਲਾਈਟਾਂ ਤੋ ਲੋਕਾਂ ਦਾ ਲੰਘਣਾਂ ਮੁਸ਼ਕਲ ਹੋਇਆ ਹੈ। ਸਕੂਲ ਜਾਣ ਵਾਲੇ ਬੱਚੇ ਸਕੂਲ ਜਾ ਤੋ ਪਹਿਲਾ ਹੀ ਆਪਣੇ ਕਪੜੇ ਗੰਦੇ ਕਰ ਕੇ ਘਰ ਵਾਪਸ ਪਰਤ ਆਉਦੇ ਹਨ। ਇਲਾਕੇ ਦੇ ਕੌਸਲਰ ਬੀਬੀ ਸਿਮਰਨ ਕੋਰ ਭਾਟੀਆ ਨੂੰ ਕਈ ਵਾਰ ਇਲਾਕਾ ਵਾਸੀਆ ਨੇ ਉਪਰੋਕਤ ਘਟਣਾਂ ਤੋ ਜਾਣੂ ਕਰਵਾਇਆ ਪਰ ਨਾ ਹੀ ਕੌਸਲਰ ਤੇ ਨਾ ਮੇਅਰ ਦੇ ਕੰਨਾਂ ਤੇ ਜੂ ਤੱਕ ਨਹੀ ਸਰਕੀ। ਇਸ ਸਬੰਧ ਵਿੱਚ ਸ੍ਰੀ ਗੁਰੂ ਰਵੀਦਾਸ ਮੰਦਰ ਨੋਜਵਾਨ ਸੇਵਕ ਸਭਾ ਦੇ ਸੈਕਟਰੀ ਮੋਹਿਤ ਕੁਮਾਰ (ਮੰਗਾ) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਇਲਾਕੇ ਵਿੱਚ ਜੋ ਨਵੇ ਸੀਵਰਜ ਪਾਏ ਗਏ ਉਨਾਂ੍ਹ ਦੇ ਥੱਲੇ ਵਰਕ ਚਾਟ ਅਨੁਸਾਰ ਰੋੜੀ ਨਾ ਪਾਉਣ ਤੇ ਸੀਵਰਜ ਪ੍ਰਣਾਲੀ ਬੈਛ ਗਈ ਹੈ। ਜਿਸ ਨਾਲ ਵਾਟਰ ਸਪਲਾਈ ਦਾ ਪਾਣੀ ਗੰਦੇ ਪਾਣੀ ਵਿੱਚ ਮਿਕਸ ਹੋ ਕੇ ਲੋਕਾਂ ਨੂੰ ਪੀਣ ਲਈ ਮਿਲ ਰਿਹਾ ਹੈ ਤੇ ਇਲਾਕਾ ਨਿਵਾਸੀ ਬਿਮਾਰੀਆ ਦਾ ਸਿਕਾਰ ਹੋ ਰਹੇ ਹਨ। ਇਸ ਸਬੰਧ ਵਿੱਚ ਜਦੋ ਕੌਸਲਰ ਨਾ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀ ਇਲਾਕੇ ਵਿੱਚ ਹਰ ਗਲੀ ਦਾ ਉਦਘਾਟਨ ਕਰ ਚੁੱਕੇ ਹਾਂ ਤੇ ਜਲਦੀ ਹੀ ਸਾਰੀਆ ਸੜਕਾ ਤੇ ਸੀਵਰਜ ਪ੍ਰਣਾਲੀ ਠੀਕ ਕੀਤੀ ਜਾਵੇਗੀ। ਇਸ ਸਬੰਧੀ ਇਲਾਕਾ ਨਿਵਾਸੀ ਸ੍ਰੀ ਸੰਨੀ ਗਿੱਲ ਨੇ ਦੱਸਿਆ ਕਿ ਇਲਾਕੇ ਵਿੱਚ ਸਿਰਫ ਉਦਘਾਟਨ ਦੇ ਸਿਰਫ ਪੱਥਰ ਹੀ ਲਗਾਏ ਗਏ ਹਨ ਪਰ ਇਲਾਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀ। ਉਨ੍ਹਾਂ ਦੱਸਿਆ ਕਿ ਜਦੋ ਇਸ ਹਲਕੇ ਦੀ ਵਿਧਾਇਕਾਂ ਸ੍ਰੀ ਮਤੀ ਨਵਜੋਤ ਕੋਰ ਸਿੱਧੂ ਇਸ ਇਲਾਕੇ ਵਿੱਚ ਦੋਰਾ ਕਰਨ ਲਈ ਆਏ ਸਨ। ਤਾਂ ਸਾਰੇ ਇਲਾਕੇ ਨੇ ਉਨ੍ਹਾਂ ਨੂੰ ਆਪਣੇ ਇਸ ਦੁਖੜੇ ਤੋ ਜਾਣੂ ਕਰਵਾਇਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਰਿਆ ਤੋ ਮਾੜਾ ਵਿਧਾਨ ਸਭਾਂ ਹਲਕਾ ਉਨ੍ਹਾਂ ਦੇ ਕੋਲ ਹੈ ਤੇ ਬਾਦਲ ਸਾਹਿਬ ਵੱਲੋ ਉਨਾਂ੍ਹ ਨੂੰ ਕੋਈ ਗਰਾਂਟ ਨਾ ਦਿੱਤੇ ਜਾਣ ਕਾਰਨ ਹਾਲੇ ਤੱਕ ਇਲਾਕੇ ਦਾ ਵਿਕਾਸ ਨਹੀ ਹੋ ਸਕਿਆ। ਸੰਨੀ ਗਿੱਲ ਨੇ ਕਿਹਾ ਕਿ ਜੇਕਰ ਇਸ ਇਲਾਕੇ ਦਾ ਜਲਦ ਤੋ ਜਦਲ ਕੋਈ ਵਿਕਾਸ ਨਾ ਕੀਤਾ ਗਿਆ ਤਾਂ ਸਮੂਹ ਇਲਾਕ ਨਿਵਾਸੀ ਮੇਅਰ ਦਫਤਰ ਤੇ ਵਿਧਾਇਕ ਦੇ ਘਰ ਦਾ ਘਿਰਾਉ ਕੀਤਾ ਜਾਵੇਗਾ।

WRITTEN BY