ਚੰਡੀਗੜ੍ਹ, 1 ਅਗਸਤ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਸਾਬਕਾ ਮੁੱਖ ਸਕੱਤਰ ਐਸ.ਸੀ.ਚੌਧਰੀ ਨੂੰ ਸੇਵਾ ਦਾ ਅਧਿਕਾਰ ਕਮਿਸ਼ਨ ਦੇ ਮੁੱਖ ਕਮਿਸ਼ਨਰ ਅਤੇ ਲੈਫਿਟਿਨੇਟ ਜਰਨਲ (ਸੇਵਾਮੁਕਤ) ਵਿਰੇਂਦਰ ਸਿੰਘ ਟਾਂਕ ਨੂੰ ਕਮਿਸ਼ਨਰ ਵੱਜੋਂ ਅਹੁੱਦੇ ਅਤੇ ਭੇਦ ਗੁਪਤ ਰੱਖਣ ਦੀ ਸੁੰਹ ਦਿਵਾਈ । ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਮਿਸ਼ਨ ਦੇ ਗਠਨ ਵਿਚ ਕੋਈ ਜਲਦਬਾਜੀ ਨਹੀਂ ਕੀਤੀ ਗਈ ਅਤੇ ਸੇਵਾ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਸੰਵਿਧਾਨ ਦੇ ਤਹਿਤ ਕੀਤੀ ਗਈ ਹੈ । ਰਾਜਪਾਲ ਨੇ ਉਨ੍ਹਾਂ ਨੂੰ ਐਥੋਰਾਇਜਡ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਸੁੰਹ ਦਿਵਾਈ ਹੈ । ਕਮਿਸ਼ਨਰ ਦੇ ਨਵੇਂ ਬਣੇ ਮੁੱਖ ਕਮਿਸ਼ਨਰ ਐਸ.ਸੀ.ਚੌਧਰੀ ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਸਕੱਤਰ ਸਨ, ਜਦੋਂ ਕਿ ਵਿਰੇਂਦਰ ਸਿੰਘ ਟਾਂਕ ਸੈਨਾ ਤੋਂ ਸੇਵਾਮੁਕਤ ਅਧਿਕਾਰੀ ਹਨ । ਇਸ ਮੌਕੇ ’ਤੇ ਸ੍ਰੀ ਟਾਂਕ ਨੇ
ਕਿਹਾ ਕਿ ਕਮਿਸ਼ਨ ਨਵਾਂ ਹੈ ਅਤੇ ਇਕ ਜਿੰਮੇਵਾਰੀ ਸਿਪਾਹੀ ਦੀ ਤਰ੍ਹਾਂ ਜੋ ਵੀ ਜਿੰਮੇਵਾਰੀ ਮਿਲੀ ਹੈ, ਉਸ ਨੂੰ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਣਗੇ । ਉਨ੍ਹਾਂ ਕਿਹਾ ਕਿ ਉਹ 40 ਸਾਲਾਂ ਤਕ ਸੈਨਾ ਵਿਚ ਕੰਮ ਕਰਦੇ ਰਹੇ ।



