ਮੁੱਦੇ ਨੂੰ ਲੈਕੇ ਰਾਜ ਸਭਾ ’ਚ ਹੰਗਾਮਾ- ਕਾਂਗਰਸ ਅਤੇ ਦੂਸਰੇ ਵਿਰੋਧੀ ਦਲਾਂ ਵੱਲੋਂ ਵਾਕਆਊਟ
ਨਵੀਂ ਦਿੱਲੀ, 1 ਅਗਸਤ (ਪੀ. ਟੀ. ਲਾਇਵ)- ਯੂ ਪੀ ਐਸ ਸੀ ਦੀ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ ਸੀ ਐਸ ਏ ਟੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਜਲਦ ਹੀ ਖਤਮ ਹੋ ਸਕਦਾ ਹੈ, ਇਸ ਮਾਮਲੇ ਉਪਰ ਕੇਂਦਰ ਸਰਕਾਰ 3-4 ਦਿਨਾਂ ’ਚ ਕੋਈ ਅਹਿਮ ਐਲਾਨ ਕਰ ਸਕਦੀ ਹੈ। ਸ਼ੁੱਕਰਵਾਰ ਨੂੰ ਜਿਉਂ ਹੀ ਰਾਜਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਯੂ ਪੀ ਐਸ ਸੀ ਦੇ ਮੁੱਦੇ ਉਪਰ ਹੋ ਹੱਲਾ ਹੋਣ ਲੱਗਿਆ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਅੱਗੇ ਪਾਉਣੀ ਪਈ। ਇਸ ਮਾਮਲੇ ਉਪਰ ਦੁਬਾਰਾ ਚਰਚਾ ਹੋਈ ਪ੍ਰੰਤੂ ਕੋਈ ਠੋਸ ਨਤੀਜਾ ਨਹੀਂ ਨਿਕਲ ਸਕਿਆ। ਹੰਗਾਮੇ ਦੌਰਾਨ ਆਰ ਜੇ ਡੀ ਸੰਸਦ ਮੈਂਬਰ ਪੱਪੂ ਯਾਦਵ ਦੂਸਰਿਆਂ ਤੋਂ ਇੱਕ ਕਦਮ ਅੱਗੇ ਨਿਕਲ ਗਏ। ਪੱਪੂ ਯਾਦਵ ਨੂੰ ਜਦੋਂ ਇਸ ਮਸਲੇ ’ਤੇ ਬੋਲਣ ਦਾ ਮੌਕਾ ਨਹੀਂ ਮਿਲਿਆ ਤਾਂ ਉਨ੍ਹਾਂ
ਨੇ ਗੁੱਸੇ ’ਚ ਅਖਬਾਰ ਪਾੜ ਕੇ ਸਦਨ ਵਿੱਚ ਸੁੱਟ ਦਿੱਤੀ। ਸਰਕਾਰ ਕਰ ਰਹੀ ਹੈ ਅਧਿਐਨ- ਕੇਂਦਰੀ ਮੰਤਰੀ ਸ੍ਰੀ ਜਤਿੰਦਰ ਸਿੰਘ ਨੇ ਸਦਨ ਵਿੱਚ ਆਖਿਆ ਕਿ ਸਰਕਾਰ ਨੂੰ ਵਰਮਾ ਕਮੇਟੀ ਦੀ ਰਿਪੋਰਟ ਮਿਲ ਗਈ ਹੈ, ਜਿਸ ਦਾ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਵਾਦ ਦਾ ਢੁੱਕਵਾਂ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।
ਜਲਦੀ ਵਿੱਚ ਤਿਆਰ ਕੀਤੀ ਰਿਪੋਰਟ- ਰਾਜ ਸਭਾ ਵਿੱਚ ਸ਼ਰਦ ਯਾਦਵ ਨੇ ਦੋਸ਼ ਲਾਇਆ ਕਿ ਸਰਕਾਰ ਨੇ ਸਿਰਫ 7 ਦਿਨਾਂ ਵਿੱਚ ਹੜਬੜੀ ਨਾਲ ਰਿਪੋਰਟ ਤਿਆਰ ਕੀਤੀ ਹੈ। ਉਨ੍ਹਾਂ ਦਾ ਹਿ ਵੀ ਕਹਿਣਾ ਸੀ ਕਿ ਠੋਸ ਐਲਾਨ ਕਰਨ ਦੀ ਥਾਂ ਸਰਕਾਰ ਸਿਰਫ ਭਰੋਸੇ ਦੇ ਰਹੀ ਹੈ।
ਮਾਇਆਵਤੀ ਵੱਲੋਂ ਜਲਦ ਫੈਸਲੇ ਦੀ ਮੰਗ- ਬਸਪਾ ਦੀ ਕੌਮੀ ਪ੍ਰਧਾਨ ਅਤੇ ਸੰਸਦ ਮੈਂਬਰ ਕੁਮਾਰੀ ਮਾਇਆਵਤੀ ਨੇ ਮੰਗ ਕੀਤੀ ਕਿ ਵਿਦਿਆਰਥੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਇਸ ਲਈ ਸਰਕਾਰ ਨੂੰ ਉਨ੍ਹਾਂ ਦੇ ਹਿੱਤਾਂ ਵਿੱਚ ਜਲਦ ਫੈਸਲਾ ਕਰਨਾ ਚਾਹੀਦਾ ਹੈ।
ਇਸ ਦੌਰਾਨ ਜੇ ਡੀ ਯੂ, ਖੱਬੇਪੱਖੀ ਪਾਰਟੀਆਂ ਦੇ ਨਾਲ-ਨਾਲ ਕਾਂਗਰਸ ਨੇ ਰਾਜਸਭਾ ਤੋਂ ਵਾਕਆਊਟ ਕਰ ਦਿੱਤਾ। ਇਹ ਪਾਰਟੀਆਂ ਚਾਹੁੰਦੀਆਂ ਹਨ ਕਿ ਸਰਕਾਰ ਇਸ ਮੁੱਦੇ ’ਤੇ ਫੈਸਲਾ ਲੈਣ ਲਈ ਸਮਾ ਸੀਮਾ ਤੈਅ ਕਰੇ। ਇਸ ਦੌਰਾਨ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਗਲੇ ਤਿੰਨ ਚਾਰ ਦਿਨਾਂ ਵਿੱਚ ਸਰਕਾਰ ਕੋਈ ਠੋਸ ਐਲਾਨ ਕਰ ਸਕਦੀ ਹੈ। ਸਰਕਾਰ ਉਪਰ ਕਾਫੀ ਸਿਆਸੀ ਦਬਾਅ ਵੀ ਪਿਆ ਹੋਆਿ ਹੈ। ਵਰਮਾ ਰਿਪੋਰਟ ਦੇ ਅਧਿਐਨ ਤੋਂ ਬਾਅਦ ਸਰਕਾਰ ਮੁਢਲੀ ਪ੍ਰੀਖਿਆ ਅਤੇ ਇਸ ਦੇ ਪੈਟਰਨ ਸਬੰਧੀ ਨਵਾਂ ਐਲਾਨ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਯੂ ਪੀ ਐਸ ਸੀ ਪ੍ਰੀਖਿਆ ਵਿੱਚ ਹਿੰਦੀ ਅਤੇ ਦੂਸਰੀਆਂ ਖੇਤਰੀ ਭਾਸ਼ਾਵਾਂ ਦੇ ਉਮੀਦਵਾਰਾਂ ਦੀ ਅਣਦੇਖੀ ਦੇ ਮੁੱਦੇ ਉਪਰ ਅੰਦੋਲਨ ਕਰ ਰਹੇ ਵਿਦਿਆਰਥੀਆਂ ਲਈ ਜਲਦ ਹੀ ਕੋਈ ਚੰਗੀ ਖਬਰ ਆਵੇਗੀ।
ਕੀ ਹੈ ਸੀ ਐਸ ਏ ਟੀ ਵਿਵਾਦ- ਦਰਅਸਲ 2011 ਤੋਂ ਯੂ ਪੀ ਐਸ ਸੀ ਸੀ ਸੈੱਟ ਟੈੱਸਟ ਲੈ ਰਿਹਾ ਹੈ। ਹਿੰਦੀ ਭਾਸ਼ੀ ਵਿਦਿਆਰਥੀ ਇਸ ਟੈੱਸਟ ਨੂੰ ਲੈ ਕੇ ਦੋਸ਼ ਲਗਾਉਂਦੇ ਹਨ ਕਿ ਪੇਪਰ ਦਾ ਹਿੰਦੀ ਅਨੁਵਾਦ ਠੀਕ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਲ ਮਾਰਚ ਵਿੱਚ ਯੂ ਪੀ ਏ ਸਰਕਾਰ ਨੇ ਸੀ ਸੈੱਟ ਨੂੰ ਲੈ ਕੇ ਅਰਵਿੰਦ ਵਰਮਾ ਕਮੇਟੀ ਬਣਾਈ ਸੀ ਜਿਸ ਨੇ ਆਪਣੀ ਰਿਪੋਰਟ ਮੋਦੀ ਸਰਕਾਰ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਦੇ ਆਉਣ ਤੋਂ ਪਹਿਲਾਂ ਹੀ ਯੂ ਪੀ ਐਸ ਸੀ ਨੇ ਮੁਢਲੀ ਪਰੀਖਿਆ ਲਈ ਦਾਖਲਾ ਕਾਰਡ ਜਾਰੀ ਕਰ ਦਿੱਤੇ ਹਨ ਜਿਸ ਕਾਰਨ ਵਿਦਿਆਰਥੀਆਂ ਨੇ ਅੰਦੋਲਨ ੍ਰੁਸ਼ੁਰੂ ਕਰ ਦਿੱਤਾ।



