Skip to content
Independent perspectives. Global stories.
BREAKING

ਵੋਟਰਾਂ ਨਾਲ ਜੁੜੇ ਰਹਿਣ ਸੰਸਦ : ਅਮਿਤ ਸ਼ਾਹ

Share this story

Page-1_21 ਨਵੀਂ ਦਿੱਲੀ, 31 ਜੁਲਾਈ (ਪੀ. ਟੀ)- ਭਾਜਪਾ ਦੇ ਨਵੇਂ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਪਾਰਟੀ ਸੰਸਦਾਂ ਨੂੰ ਕਿਹਾ ਕਿ ਉਹ ਕਿਸੇ ਵੀ ਹਾਲਤ ‘ਚ ਵੋਟਰਾਂ ਤੋਂ ਕੱਟੇ ਨਾ ਰਹਿਣ ਤੇ ਚਾਰ ਰਾਜਾਂ ‘ਚ ਹੋਣ ਵਾਲੇ ਚੋਣ ਤੇ ਕੁੱਝ ਰਾਜਾਂ ‘ਚ ਉਪਚੋਣ ਦੇ ਮੱਦੇਨਜ਼ਰ ਉਨ੍ਹਾਂ ਨਾਲ ਸੰਪਰਕ ਬਣਾਈ ਰੱਖਣ। ਪਾਰਟੀ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪਹਿਲੀ ਵਾਰ ਭਾਜਪਾ ਸੰਸਦਾਂ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਉਨ੍ਹਾਂ ਨੂੰ ਅਗਲੀ ਵਿਧਾਨਸਭਾ ਚੋਣ ਤੇ ਕੁੱਝ ਰਾਜਾਂ ‘ਚ ਹੋਣ ਵਾਲੇ ਉਪਚੋਣ ਲਈ ਤਿਆਰ ਰਹਿਣ ਤੇ ਆਪਣੇ ਖੇਤਰ ਦੇ ਲੋਕਾਂ ਨਾਲ ਸੰਪਰਕ ਬਣਾਈ ਰੱਖਣ ਨੂੰ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬੈਠਕ ਦੀ ਪ੍ਰਧਾਨਤਾ ਕੀਤੀ ਤੇ ਉਨ੍ਹਾਂ ਨੇ ਸ਼ਾਹ ਦੀ ਜਾਣ ਪਹਿਚਾਣ ਪਾਰਟੀ ਸੰਸਦਾਂ ਨਾਲ ਕਰਵਾਈ ਜਿਨ੍ਹਾਂ ਨੇ ਪਾਰਟੀ ਪ੍ਰਧਾਨ ਦਾ ਗਰਮਜੋਸ਼ੀ ਨਾਲ ਸਵਾਗਤ

ਕੀਤਾ। ਸ਼ਾਹ ਨੇ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਇੱਕ ਗੈਰ ਕਾਂਗਰਸੀ ਸਰਕਾਰ ਨੂੰ ਪੂਰਨ ਬਹੁਮਤ ਪ੍ਰਾਪਤ ਹੋਇਆ ਹੈ ਤੇ ਸੰਸਦਾਂ ਨੂੰ ਇਸ ਚੋਣ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਸੰਸਦਾਂ ਨੂੰ ਅਗਲੀ ਵਿਧਾਨਸਭਾ ਚੋਣ ਤੇ ਕੁੱਝ ਰਾਜਾਂ ‘ਚ ਹੋਣ ਵਾਲੇ ਉਪਚੋਣ ‘ਚ ਪਾਰਟੀ ਦੀ ਜਿੱਤ ਨਿਸ਼ਚਤ ਕਰਨੀ ਚਾਹੀਦੀ ਹੈ ਤੇ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।

WRITTEN BY