Skip to content
Independent perspectives. Global stories.
BREAKING

ਉਤਰਾਖੰਡ ’ਚ ਬੱਦਲ ਫੱਟਣ ਨਾਲ 6 ਲੋਕਾਂ ਦੇ ਮਰਨ ਦੀ ਅਸ਼ੰਕਾ

Share this story

ਦੇਹਰਾਦੂਨ, 31 ਜੁਲਾਈ (ਪੀ. ਟੀ)- ਉਤਰਾਖੰਡ ਦੇ ਟਿਹਰੀ ‘ਚ ਬੱਦਲ ਫਟਣ ਨਾਲ 6 ਲੋਕਾਂ ਦੀ ਮਰਨ ਦੀ ਅਸ਼ੰਕਾ ਪ੍ਰਗਟਾਈ ਜਾ ਰਹੀ ਹੈ। ਮਰਨ ਵਾਲਿਆਂ ‘ਚ ਤਿੰਨ ਲੋਕ ਇੱਕੋ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਟਿਹਰੀ ‘ਚ ਬੱਦਲ ਫਟਣ ਤੋਂ ਬਾਅਦ ਟਿਹਰੀ – ਰੁਦਰਪ੍ਰਯਾਗ ਰੋਡ ਬੰਦ ਹੋ ਗਿਆ ਹੈ। ਟਿਹਰੀ ਦੇ ਜ਼ਿਲ੍ਹੇ ਆਪਦਾ ਪ੍ਰਬੰਧਨ ਅਧਿਕਾਰੀ ਅਸੀਸ ਸੇਮਵਾਲ ਨੇ ਦੱਸਿਆ ਕਿ ਬੱਦਲ ਫਟਣ ਦੀ ਘਟਨਾ ਕੱਲ ਅੱਧੀ ਰਾਤ ਤੋਂ ਬਾਅਦ ਕਰੀਬ ਢਾਈ ਵਜੇ ਹੋਈ ਜਦੋਂ ਇਲਾਕੇ ‘ਚ ਹੋਈ ਤੇਜ਼ ਮੀਂਹ ਤੋਂ ਬਾਅਦ ਅਚਾਨਕ ਬੱਦਲ ਫਟ ਗਿਆ ਤੇ ਨੇਤਾੜ ਪਿੰਡ ਦੇ ਨਜਦੀਕ ਸਥਿਤ ਰੂਇਸ ਨਾਲੇ ‘ਚ ਭਾਰੀ ਹੜ੍ਹ ਦੇ ਨਾਲ ਮਲਬਾ ਰੁੜ੍ਹਕੇ ਆਇਆ। ਉਨ੍ਹਾਂ ਨੇ ਦੱਸਿਆ ਕਿ ਮਲਬੇ ਦੇ ਹੇਠਾਂ ਦੋ ਮਕਾਨ ਦੱਬਕੇ ਪੂਰੀ ਤਰ੍ਹਾਂ ਨਸ਼ਟ ਹੋ ਗਏ। ਸਵੇਰੇ ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਖੋਜਬੀਣ ਮੁਹਿੰਮ ਸ਼ੁਰੂ ਕੀਤੀ ਗਈ। । ਸੇਮਵਾਲ ਨੇ ਦੱਸਿਆ ਕਿ ਮਲਬੇ ਦੇ ਅੰਦਰੋਂ ਹੁਣ ਤੱਕ ਤਿੰਨ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ।

WRITTEN BY