Skip to content
Independent perspectives. Global stories.
BREAKING

ਸਹਾਰਨਪੁਰ: ਕਰਫਿਊ ’ਚ ਛੇ ਘੰਟੇ ਦੀ ਢਿੱਲ

Share this story

Page-1_28 ਸਹਾਰਨਪੁਰ, 31 ਜੁਲਾਈ (ਪੀ. ਟੀ)- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਸ਼ਹਿਰ ‘ਚ ਦੰਗੇ ਤੋਂ ਬਾਅਦ ਲੱਗੇ ਕਰਫਿਊ ‘ਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਵੇਰੇ ਦਸ ਵਜੇ ਤੋਂ ਸ਼ਾਮ ਚਾਰ ਵਜੇ ਤਕ ਢਿੱਲ ਦਿੱਤੀ ਗਈ। ਇਹ ਢਿੱਲ ਸਹਾਰਨਪੁਰ ਦੇ ਸਾਰੇ ਥਾਣਾ ਖੇਤਰਾਂ ’ਚ ਦਿੱਤੀ ਗਈ ਹੈ। ਅੱਜ ਸਵੇਰੇ ਕਰਫਿਊ ’ਚ ਢਿੱਲ ਹੋਣ ਦੇ ਬਾਵਜੂਦ ਸਹਾਰਨਪੁਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨਹੀਂ ਖੋਲੀਆਂ। ਵਪਾਰੀਆਂ ਦਾ ਕਹਿਣਾ ਸੀ ਕਿ ਸਹਾਰਨਪੁਰ ‘ਚ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਦੰਗੇ ਦੇ ਦੌਰਾਨ ਅੱਗ ਲਾਉਂਣ ਦੀਆਂ ਘਟਨਾਵਾਂ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਵਿਰੋਧ ਦੇ ਚੱਲਦਿਆਂ ਪ੍ਰਮੁੱਖ ਬਾਜ਼ਾਰ ਬੰਦ ਰਹੇ। ਉੱਧਰ ਨਗਰ ਨਿਗਮ ਵਲੋਂ ਇੱਕ ਸ਼ਾਂਤੀ ਮਾਰਚ ਦਾ ਪ੍ਰਬੰਧ ਵੀ ਕੀਤਾ ਗਿਆ

ਜਿਸ ‘ਚ ਸਾਰੇ ਧਰਮਾਂ ਦੇ ਪ੍ਰਤੀਨਿਧੀਆਂ ਸਮੇਤ ਹਿੰਦੂ – ਮੁਸਲਮਾਨਾਂ ਨੇ ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹੋਏ ਮਾਰਚ ਕੱਢਿਆ। ਸਹਾਰਨਪੁਰ ਦੀ ਜ਼ਿਲ੍ਹਾ ਮੈਜਿਸਟਰੇਟ ਸੰਧਿਆ ਤਿਵਾੜੀ, ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਹੋਰ ਪ੍ਰਬੰਧਕੀ ਅਧਿਕਾਰੀ ਵੀ ਇਸ ਸ਼ਾਂਤੀ ਮਾਰਚ ‘ਚ ਸ਼ਾਮਿਲ ਹੋਏ।

WRITTEN BY